ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਇਸ ਵੈਬਸਾਈਟ ਦੀ ਸੇਵਾ ਕਰਦਿਆ ਦਾਸ ਪਾਸੋ ਗਲਤੀਆਂ ਹੋ ਜਾਣਾ ਸੁਭਾਵਿਕ ਹੈ, ਆਪ ਜੀ ਦੇ ਚਰਨਾ ਪਾਸ ਬੇਨਤੀ ਹੈ ਦਾਸ ਨੂੰ ਹੋਈ ਗਲਤੀ ਬਾਰੇ ਅਤੇ ਸੁਝਾਵ ਦੇਣ ਲਈ ਇਸ ਈ-ਮੇਲ ਤੇ ਸੰਪਰਕ ਕਰਨਾ ਜੀ sikhtera.info@gmail.com

ਸ੍ਰੀ ਗੁਰੂ ਨਾਨਕ ਦੇਵ ਜੀ-Guru Nanak Dev ji

ਸ੍ਰੀ ਗੁਰੂ ਨਾਨਕ ਦੇਵ ਜੀ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਵਾਨ ਪ੍ਰਕਾਸ਼ ੧੮੬੯ ਈਸਵੀ ਨੂੰ ਰਾਏ ਭੋਇ ਦੀ ਤਲਵੰਡੀ (ਨਨਕਾਣਾ ਸਾਹਿਬ-ਪਾਕਿਸਤਾਨ) ਵਿਖੇ ਪਿਤਾ ਸ੍ਰੀ ਕਲਿਆਣ ਚੰਦ ਜੀ ਦੇ ਘਰ ਮਾਤਾ ਪਿਤਾ ਜੀ ਦੇ ਉਦਰ ਤੋਂ ਹੋਇਆ ਸੀ।ਉਹਨਾਂ ਦੇ ਆਗਮਨ ਸਮੇਂ ਹਿੰਦੂਸਤਾਨ ਵਿਚ ਅਧਰਮ ਅਤੇ ਕੂੜ ਦਾ ਬੋਲਬਾਲਾ ਸੀ। ਲੋਕ ਫੋਕੇ ਕਰਮਕਾਡਾਂ, ਜਾਦੂ-ਟੂਣਿਆਂ ਅਤੇ ਜੰਤਰਾਂ-ਮੰਤਰਾਂ ਦੇ ਜਾਲ ਵਿਚ ਬੁਰੀ ਤਰਾਂ੍ਹ ਫਸ ਚੁੱਕੇ ਸਨ ਅਤੇ ਉਨ੍ਹਾਂ ਦਾ ਪਰਮਾਤਮਾ ਵਿੱਚੋਂ ਵਿਸ਼ਵਾਸ ਟੁੱਟ ਰਿਹਾ ਸੀ।

                   ਹਿੰਦੂ ਧਰਮ, ਜਿਸ ਨੂੰ ਉਸ ਦੇ ਹੀ ਬਣਾਏ ਵਰਣ-ਵੰਡ ਨੇ ਕਮਜ਼ੋਰ ਕਰ ਦਿੱਤਾ ਸੀ, ਢਹਿੰਦੀਆਂ-ਕਲਾਂ ਵੱਲ ਜਾ ਰਿਹਾ ਸੀ। ਬ੍ਰਾਹਮਣ ਸ਼੍ਰੇਣੀ ਪਰਮਾਤਮਾ ਦੇ ਗਿਆਨ ਦੀ ਗੱਲ ਛੱਡ ਕੇ, ਮਾਇਆ ਦੇ ਲਾਲਚ ਵਿਚ ਲੋਕਾਂ ਨੂੰ ਕਰਮ-ਕਾਡਾਂ ਦੇ ਭਰਮ-ਜਾਲ ਵਿਚ ਉਲਝਾ ਰਹੀ ਸੀ। ਖੱਤਰੀ ਆਪਣਾ ਜੁਝਾਰੂ-ਪਣ ਭੁੱਲ ਚੁਕੇ ਸਨ। ਸਮਾਜ ਦੇ ਇਸ ਨਿਘਾਰ ਤੋਂ ਮੁਸਲਿਮ ਸਮਾਜ ਵੀ ਨਹੀ ਸੀ ਬਚਿਆ। ਮੁਗ਼ਲ ਹਕੂਮਤ ਦੇ ਕਰਿੰਦੇ, ਮੁੱਲਾਂ ਤੇ ਕਾਜ਼ੀ- ਸਭ ਜੋਕਾਂ ਵਾਂਗ ਲੋਕਾਂ ਦਾ ਖ਼ੂਨ ਚੂਸ ਰਹੇ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਬਦਾਂ ਵਿਚ ਉਸ ਸਮੇਂ ਦੀ ਦਸ਼ਾ ਇਸ ਪ੍ਰਕਾਰ ਸੀ:

                         ਗੁਰੂ ਸਾਹਿਬ ਨੇ ਆਪਣੇ ਬਚਪਨ ਦੇ ਸਾਥੀ ਭਾਈ ਬਾਲਾ ਜੀ ਅਤੇ ਰਬਾਬੀ ਭਾਈ ਮਰਦਾਨਾ ਜੀ ਨੂੰ ਸਾਥੀ ਬਣਾ ਪੰਜ ਮਹਾਨ ਯਾਤਰਾਵਾਂ ਕੀਤੀਆਂ। ਇਨ੍ਹਾਂ ਯਾਤਰਾਵਾਂ, ਜਿਨਾਂ੍ਹ ਨੂੰ ਉਦਾਸੀਆਂ ਵੀ ਕਿਹਾ ਜਾਦਾਂ ਹੈ, ਦੌਰਾਨ ਆਪ ਸੰਸਾਰ ਦੇ ਵੱਖ-ਵੱਖ ਭਾਗਾਂ, ਖ਼ਾਸ ਕਰਕੇ ਵਿਭਿੰਨ ਧਰਮਾਂ ਦੇ ਕੇਂਦਰੀ ਅਸਥਾਨਾਂ ਵਿਖੇ ਪੁੱਜੇ ਅਤੇ ਫੋਕੇ ਕਰਮਕਾਡਾਂ, ਧਾਰਮਿਕ ਅੰਧ-ਵਿਸ਼ਵਾਸਾਂ ਅਤੇ ਵਹਿਮਾਂ-ਭਰਮਾਂ ਦਾ ਤਰਕਸੰਗਤ ਖੰਡਨ ਕਰਦਿਆਂ ਲੋਕਾਂ ਨੂੰ ਇੱਕੋ ਪਰਮਾਤਮਾ ਦੇ ਲੜ ਲੱਗਣ ਲਈ ਪ੍ਰੇਰਿਆ ਅਤੇ ਧਾਰਮਿਕ ਤੇ ਸਮਾਜਿਕ ਚੇਤਨਾ ਦੇਣ ਦੇ ਨਾਲ-ਨਾਲ ਉਨ੍ਹਾਂ ਨੇ ਜਰਵਾਣਿਆਂ ਦੇ ਜ਼ੁਲਮਾਂ ਦੀ ਵੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਪੀ ਕੀਤੀ। ਹਮਲਵਾਰ ਬਾਬਰ ਵੱਲੋਂ ਕੀਤੀ ਲੁੱਟ-ਖਸੁੱਟ ਦਾ ਜ਼ਿਕਰ ਕਰਦੇ ਹੋਏ ਆਪ ਫ਼ਰਮਾਉਂਦੇ ਹਨ।

          ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਥਾਹ ਬਾਣੀ ਰਚੀ, ਜੋ ਸਿੱਖ ਧਰਮ ਦਾ ਮੂਲ ਆਧਾਰ ਮੰਨੀ ਜਾਂਦੀ ਹੈ। ਗੁਰੂ ਸਾਹਿਬ ਦੇ ਪਾਵਨ ਉਪਦੇਸ਼ਾਂ ਅਤੇ ਸਿਧਾਂਤਾਂ ਨੇ ਹਿੰਦੂਸਤਾਨ ਦੇ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ ਅਤੇ ਇੱਕ ਨਵੇ ਯੁਗ ਦੀ ਸ਼ੁਰੂਆਤ ਹੋਈ। ਉਨ੍ਹਾਂ ਨੇ ਸਿੱਖ ਧਰਮ ਨੂੰ ਸਿਰਫ਼ ਅਧਿਆਤਮਿਕਤਾ ਤਕ ਹੀ ਸੀਮਤ ਨਹੀ ਰੱਖਿਆ ਸਗੋਂ ਮਨੁੱਖੀ-ਜੀਵਨ ਦੀ ਹਰ ਪੱਖ ਤੋਂ ਅਗਵਾਈ ਕਰਨ ਵਾਲਾ ਧਰਮ ਬਣਾਇਆ।ਉਨ੍ਹਾਂ ਨੇ ਮਨੁੱਖ ਨੂੰ ਸੱਚਾਈ, ਨਿਮਰਤਾ, ਦਾਇਆਕ,ਸੇਵਾ, ਸਬਰ, ਸੰਤੋਖ, ਪਰਉਪਕਾਰ ਆਦਿ ਗੁਣਾਂ ਦੇ ਧਾਰਨੀ ਹੋ ਆਤਮ-ਨਿਰਭਰ ਤੇ ਸਵੈਮਾਣ ਵਾਲਾ ਜੀਵਨ ਜਿਉਣ ਦੇ ਯੋਗ ਬਣਾਇਆ।ਗੁਰੂ ਸਾਹਿਬ ਨੇ ਸਮਕਾਲੀ ਸਮਾਜ ਵਿਚ ਆਰਥਿਕ ਅਸਮਾਨਤਾ ਅਤੇ ਲੁੱਟ-ਖਸੁੱਟ ਨੂੰ ਵੇਖਦਿਆਂ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ ਦੇ ਬੁਨਿਆਦੀ ਸਿਧਾਂਤਾਂ ਨੂੰ ਪ੍ਰਚਾਰਿਆ।

                 ਗੁਰੂ ਸਾਹਿਬ ਦੇ ਸਮੇਂ ਹਿੰਦੂਸਤਾਨੀ ਸਮਾਜ ਵਿਚ ਜਿਥੇ ਛੂਤ-ਛਾਤ ਦਾ ਬੋਲ ਬਾਲਾ ਸੀ, ਉਥੇ ਨਾਰੀ ਨਾਲ ਵੀ ਸਨਮਾਨ-ਜਨਕ ਵਿਉਹਾਰ ਨਹੀਂ ਸੀ ਕੀਤਾ ਜਾਂਦਾ। ਉਸ ਨੂੰ ਪੈਰ ਦੀ ਜੁੱਤੀ, ਦਾਸੀ ਅਤੇ ਪਰਦੇ ਵਿਚ ਰਹਿਣ ਵਾਲੀ ਵਸਤੂ ਹੀ ਸਮਝਿਆ ਜਾਦਾਂ ਸੀ। ਨਾਰੀ ਨੂੰ ਮਨੁੱਖ ਦੇ ਬਰਾਬਰ ਸਨਮਾਨ-ਜਨਕ ਰੁਤਬਾ ਪ੍ਰਦਾਨ ਕਰਨ ਦੀ ਵਡਿਆਈ ਵੀ ਗੁਰੂ ਜੀ ਦੇ ਹਿੱਸੇ ਹੀ ਆਈ।ਇਸੇ ਤਰ੍ਹਾਂ ਆਪ ਜੀ ਨੇ ਊਚ-ਨੀਚ ਅਤੇ ਜਾਤ-ਪਾਤ ਦੇ ਵੰਡ-ਵਿਤਕਰੇ ਦੀ ਨਿਖੇਪੀ ਹੀ ਨਹੀ ਕੀਤੀ ਬਲਕਿ ਅਮਲੀ ਰੂਪ ਵਿਚ ਇਸ 'ਤੇ ਪਹਿਰਾ ਦਿੱਤਾ।

ਕਿਉਂਕਿ ਸਮਕਾਲੀ ਸਮਾਜ ਵਿਚ ਯੋਗ ਮੱਤ ਦੇ ਪ੍ਰਭਾਵ ਸਦਕਾ ਲੋਕਾਂ ਵਿਚ ਸੰਸਾਰ ਨੂੰ ਤਿਆਗਣ ਦੀ ਬਿਰਤੀ ਪ੍ਰਧਾਨ ਹੋ ਚੁੱਕੀ ਸੀ, ਲੋਕਾਂ ਨੇ ਸੰਸਾਰਕ ਜ਼ਿੰਮੇਵਾਰੀਆਂ ਤੋਂ ਮੂੰਹ ਮੋੜ ਕੇ ਜੰਗਲਾਂ ਤੇ ਪਹਾੜਾਂ ਵਿਚ ਸ਼ਰਨ ਲੈਣੀ ਸ਼ੁਰੂ ਕਰ ਦਿੱਤੀ ਸੀ ਅਤੇ ਸੰਨਿਆਸੀ ਘਰ-ਬਾਰ ਤਿਆਗ ਕੇ, ਵਿਹਲੇ ਰਹਿ ਕੇ, ਭਖਿਆ ਮੰਗ ਕੇ ਆਪਣਾ ਗੁਜ਼ਾਰਾ ਕਰਦੇ ਸਨ। ਸੋ ਇਸ ਤਰ੍ਹਾ ਇਨ੍ਹਾਂ ਵਿਹਲੜ ਲੋਕਾਂ ਦੀ ਕਰਮਹੀਣਤਾ ਨੇ ਹੀ ਇਸ ਦੇਸ਼ ਨੂੰ ਗ਼ਲਾਮ ਬਣਾ ਦਿੱਤਾ ਸੀ। ਸਮੇਂ ਦੀ ਨਬਜ਼ ਨੂੰ ਪਹਿਚਾਣਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨੇ ਕਿਰਤ ਨੂੰ ਧਰਮ ਦੇ ਬਨਿਆਦੀ ਸਿਧਾਂਤ ਦੇ ਤੌਰ 'ਤੇ ਲੋਕਾਂ 'ਚ ਪ੍ਰਚਾਰਿਆ।ਗੁਰੂ ਸਾਹਿਬ ਨੇ ਸੰਸਾਰ ਨੂੰ ਤਿਆਗਣ ਅਤੇ ਤ੍ਹਿਸਕਾਰਣ ਦੀ ਵਿਚਾਰਧਾਰਾ ਦਾ ਵਿਰੋਧ ਕੀਤਾ। ਉਨ੍ਹਾਂ ਗ੍ਰਿਹਸਤ ਨੂੰ ਪ੍ਰਮੁੱਖਤਾ ਦੇ ਕੇ, ਦਸਾਂ-ਨਹੁੰਆਂ ਦੀ ਕਿਰਤ-ਕਮਾਈ ਕਰਕੇ ਸਮਾਜਿਕ ਜੀਵਨ ਜਿਉਣ ਦਾ ਸੰਦੇਸ਼ ਦਿੱਤਾ। ਗੁਰੂ ਜੀ ਨੇ ਜੀਵਨ ਮੁਕਤੀ ਦੀ ਪ੍ਰਾਪਤੀ ਲਈ ਜੰਗਲਾਂ ਤੇ ਪਹਾੜਾਂ ਆਦਿ 'ਚ ਇਕਾਂਤ-ਵਾਸ ਕਰਨ ਨੂੰ ਨਿੰਦਿਆ ਅਤੇ ਗ੍ਰਿਹਸਤ ਵਿਚ ਰਹਿ ਕੇ, ਸੇਵਾ-ਸਿਮਰਨ ਰਾਹੀਂ ਮੁਕਤੀ ਦਾ ਮਾਰਗ ਦਰਸਾਇਆ। ਗੁਰੂ ਜੀ ਅਨੁਸਾਰ ਪਵਿੱਤਰ ਕਮਾਈ ਉਹੀ ਹੈ ਜਿਹੜੀ ਹੱਥੀਂ ਕਿਰਤ ਕਰਦਿਆਂ ਕੀਤੀ ਗਈ ਹੋਵੇ। ਉਨ੍ਹਾਂ ਕਰਤਾਰਪੁਰ ਸਾਹਿਬ ਵਿਖੇ ਆਪਣੇ ਹੱਥੀਂ ਖੇਤੀ ਕਰਕੇ ਮਨੁੱਖਤਾ ਨੂੰ ਕਿਰਤ ਦਾ ਸੰਦੇਸ਼ ਦਿੱਤਾ

              ਉਨ੍ਹਾਂ ਦਰਸਾਏ ਉਪਰੋਕਤ ਸਿਧਾਂਤ ਵਿੱਚੋਂ 'ਸਰਬੱਤ ਦੇ ਭਲੇ' ਦੀ ਭਾਵਨਾ ਉਜਾਗਰ ਹੁੰਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਕੇਵਲ ਸਿੱਖਾਂ ਦੇ ਨਹੀਂ, ਸਗੋਂ ਸਾਰੀ ਮਨੁੱਖ-ਜਾਤੀ ਦੇ ਸੱਚੇ ਮਾਰਗ-ਦਰਸ਼ਕ ਸਨ, ਜਿਨ੍ਹਾਂ ਨੇ ਭਰਮ-ਭੁਲੇਖਿਆਂ ਵਿਚ ਭਟਕ ਰਹੀ ਜਨਤਾ ਦਾ ਸਹੀ ਮਾਰਗ-ਦਰਸ਼ਨ ਕਰਕੇ, ਉਸ ਨੂੰ ਪਰਮਾਰਥ ਦੇ ਰਾਹ ਤੋਰਿਆ। ਉਨ੍ਹਾਂ ਇਸ ਮੰਤਵ ਦੀ ਪੂਰਤੀ ਲਈ ਧਰਮਸ਼ਾਲਾਵਾਂ ਬਣਵਾਈਆਂ, ਲੰਗਰ ਦੀ ਪ੍ਰਥਾ ਕਾਇਮ ਕੀਤੀ ਅਤੇ ਸੰਗਤ-ਪੰਗਤ ਤੇ ਸੇਵਾ-ਸਿਮਰਨ ਆਦਿ ਦੇ ਅਜਿਹੇ ਅਦੁੱਤੀ ਸਿਧਾਂਤ ਮਨੁੱਖਤਾ ਸਾਹਮਣੇ ਰੱਖੇ, ਜਿਹੜੇ ਅਜੋਕੇ ਯੁੱਗ ਵਿਚ ਵੀ ਸਦੀਵੀ ਸੇਧ ਦੇਣ ਵਾਲੇ ਹਨ।ਆਉ! ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਉਤੇ ਗੁਰੂ ਸਾਹਿਬ ਦੀ ਸਰਬ-ਸਾਂਝੀ ਸਿੱਖਿਆ ਨੂੰ ਮਨ-ਬਚਨ ਅਤੇ ਕਰਮ ਕਰਕੇ ਧਾਰਨ ਕਰਦੇ ਹੋਏ ਇਹ ਲੋਕ ਸੁਖੀਆ ਅਤੇ ਪਰਲੋਕ ਸੁਹੇਲਾ ਬਣਾਈਏ!

                              ਸੱਤ ਵਰ੍ਹੇ ਦੀ ਉਮਰ ਵਿਚ ਗੁਰੂ ਜੀ ਪਾਂਧੇ ਪਾਸ ਪੜ੍ਹਨ ਬੈਠੇ। ਉਸ ਦੇ ਪਾਸ ਹਿੰਦਵੀ, ਪਹਾੜੇ, ਆਦਿ ਜੋ ਕੁਝ ਸੀ, ਛੇਤੀ ਪੜ੍ਹ ਲਿਆ। ਫੇਰ ਮੌਲਵੀ ਪਾਸੋਂ ਤੋਰਕੀ (ਫ਼ਾਰਸੀ) ਪੜ੍ਹੀ,ਦਫ਼ਤਰ ਦਾ ਹਿਸਾਬ, ਜਮ੍ਹਾ-ਖਰਚ, ਵਾਸਲ-ਬਾਕੀ ਜਿੰਨਾ ਕੁਝ ਸੀ, ਪੜ੍ਹ ਲਿਆ। ਨੌਂ ਸਾਲ ਦੇ ਹੋਏ ਤਾਂ ਗੁਰੂ ਜੀ ਨੂੰ ਜਨੇਊ ਪੁਆਣ ਲਗੇ, ਪਰ ਗੁਰੂ ਜੀ ਨੇ ਨਾ ਪਾਇਆ, ਗੁਰੂ ਜੀ ਦੇ ਉਤਰ ਆਸਾ ਦੀ ਵਾਰ ਵਿਚ ਦਰਜ ਹਨ, ਜੋ ਉਸੇ ਮੌਕੇ ਉਤੇ ਉਚਾਰਨ ਕੀਤੇ ਮਲੂਮ ਹੁੰਦੇ ਹਨ, ਕਿਉਂਕਿ ਇਨ੍ਹਾਂ ਵਿਚ ( ਹੈ ਈ ਤ ਪਾਂਡੇ ਘਾਤਿ) ਪੰਡਤ ਨੂੰ ਸਿੱਧਾ ਸੰਬੋਧਨ ਕੀਤਾ ਹੋਇਆ ਹੈ।ਗੁਰੂ ਜੀ ਵਿਹਲਿਆਂ ਨਹੀ ਰਹਿਣਾ ਚਾਹੁੰਦੇ ਸਨ। ਉਨ੍ਹਾ ਆਪ ਤਜਵੀਜ਼ ਕੀਤੀ ਕਿ ਕੋਈ ਕੰਮ ਕਰਨਾ ਚਾਹੁੰਦੇ ਹੈ। ਉਨ੍ਹਾਂ ਦੀ ਭੈਣ, ਬੇਬੇ ਨਾਨਕੀ ਜੀ ਉਨ੍ਹਾਂ ਨੂੰ ਠੀਕ ਸਮਝਦੀ ਸੀ। ਉਸਦੀ ਵਿਚਾਰਧਾਰਾ ਇਨ੍ਹਾਂ ਨਾਲ ਬਹੁਤ ਮਿਲਦੀ ਸੀ। ਉਸ ਦਾ ਪਿਆਰ ਗੁਰੂ ਨਾਨਕ ਸਾਹਿਬ ਨੂੰ ਸੁਲਤਾਨਪੁਰ ਲੈ ਗਿਆ।

ਉੱਨੀ ਵਰ੍ਹੇ ਦੀ ਉਮਰ ਵਿਚ ਆਪ ਜੀ ਦਾ ਵਿਆਹ ਹੋਇਆ। ਉਨ੍ਹਾਂ ਦੇ ਘਰ ਦੋ ਬੱੱਚੇ (ਸ਼੍ਰੀ ਚੰਦ ਤੇ ਲਖਮੀ ਦਾਸ) ਪੈਦਾ ਹੋਏ। ਇਹ ਵੀ ਸੱਚ ਹੈ ਕਿ ਉਨ੍ਹਾਂ ਦੀ ਵਡਿਆਈ ਨੂੰ ਨਾ ਇਸਤਰੀ ਨੇ ਸਮਝਿਆ ਅਤੇ ਨਾ ਪੁੱਤਰਾ ਨੇ, ਇਸ ਲਈ ਉਹ ਉਨ੍ਹਾਂ ਤੋਂ ਉਹ ਫਾਇਦਾ ਨਾ ਉਠਾ ਸਕੇ ਜੋ ਉਠਾ ਸਕਦੇ ਸਨ।

ਅਠਾਈ ਵਰ੍ਹੇ ਦੀ ਉਮਰ ਵਿਚ ਗੁਰੂ ਜੀ ਨੂੰ ਵੇਈਂ ਨਦੀ ਦੇ ਕੰਢੇ ਅਕਾਲ ਪੁਰਖ ਵੱਲੋਂ ਆਪਣੇ ਜੀਵਨ ਦਾ ਮਿਸ਼ਨ ਸੰਭਾਲਣ ਦੀ ਆਗਿਆ ਹੋਈ, ਜਿਸ ਦੀ ਪਾਲਣਾ ਲਈ ਗੁਰੂ ਜੀ ਦੇਸ-ਰਟਨ 'ਤੇ ਚੜ੍ਹ ਪਏ ਅਤੇ ਸੰਨ ੧੪੯੭ ਤੋਂ ੧੫੨੧ ਈ: ਤੱਕ ਚਾਰ ਉਦਾਸੀਆਂ ਕੀਤੀਆਂ, ਪਹਿਲੀ ਪੂਰਬ ਵੱਲ, ਦੂਜੀ ਦੱਖਣ ਵੱਲ, ਤੀਜੀ ਉਤਰ ਵੱਲ ਤੇ ਚੌਥੀ ਪੱਛਮ ਵੱਲ। ਉਨ੍ਹਾਂ ਦੇ ਨਾਲ ਇਕ ਮੁਸਲਮਾਨ ਰਬਾਬੀ ਭਾਈ ਮਰਦਾਨਾ ਜੀ ਰਹਿੰਦਾ ਸੀ, ਜੋ ਸੰਗਤ ਕਰਕੇ ਸਿੱੱਖ ਬਣ ਗਿਆ ਸੀ।

                    ਸੰਨ ੧੫੨੧ ਵਿਚ ਜਦ ਗੁਰੂ ਜੀ ਚੌਥੀ ਉਦਾਸੀ ਤੋਂ ਵਾਪਸ ਮੁੜੇ ਤਾਂ ਪੰਜਾਬ ਉਤੇ ਬਾਬਰ ਦਾ ਹੱਲਾ ਹੋਇਆ, ਇਸ ਵਿਚ ਗੁਰੂ ਜੀ ਵੀ ਕੈਦ ਹੋਏ। ਉਨ੍ਹਾਂ ਹਿੰਦੂਸਤਾਨੀਆਂ ਦੀ ਜੋ ਹਾਲਤ ਹੁੰਦੀ ਵੇਖੀ, ਉਸ ਉਤੇ 'ਖੂਨ ਕੇ ਸੋਹਿਲੇ' ਲਿਖੇ ਤੇ ਅਜ਼ਾਦੀ ਨਾਲ ਦੇਸ਼ ਦੇ ਦੁੱਖੜੇ ਬਿਆਨ ਕੀਤੇ। ਇਸ ਤੋਂ ਉਪਰੰਤ ਆਪ ਨੇ ਆਪਣੀ ਬਾਕੀ ਦੀ ਉਮਰ ਆਪਣੇ ਵਸਾਏ ਕਰਤਾਰਪੁਰ(ਹੁਣ ਪਾਕਿਸਤਾਨ) ਵਿਚ ਕੱਟੀ ਅਤੇ ਕੰਮ ਖੇਤੀ ਵਾਹੀ ਦਾ ਕਰਦੇ ਸਨ।ਜਿਸ ਦਾ ਬੀਜ ਦਾ ਛੱਟਾ ਸੰਸਾਰ ਦੇ ਕੋਨੇ-ਕੋਨੇ ਵਿਚ ਦੇ ਆਏ ਸਨ, ਉਸ ਦੀ ਫਸਲ ਵਧਦੀ-ਫੁਲਦੀ ਦੇਖ-ਦੇਖ ਕੇ ਖੁਸ਼ ਹੁੰਦੇ ਸਨ ਅਤੇ ਜਿਨਾ੍ਹ ਲੋਕਾਂ ਨਾਲ ਵਾਕਫੀ ਗੰਢ ਆਏ ਸਨ, ਉਨ੍ਹਾਂ ਵਿੱਚੋਂ ਕਈ ਆ ਕੇ ਉਨ੍ਹਾਂ ਨੂੰ ਮਿਲਦੇ ਅਤੇ ਬਖਸ਼ਿਸਾਂ ਲੈਂਦੇ ਸਨ। ਅੰਤ ਅੱਸੂ ਵਦੀ ੧੦,ਸੰਮਤ ੧੫੯੬ (੨੨ ਸਤੰਬਰ ੧੫੩੯) ਨੂੰ ਪਰਲੋਕ ਸਧਾਰ ਗਏ











Previous
Next Post »

1 comments:

Click here for comments
25 May 2022 at 13:46 ×

Vaheguru ji ka khalsa, vaheguru ji ki fateh
With high respect to Shree Guru Garanth Sahib ji, Gurbani by sikh gurus and several bhagats is Dhur Ki Bani and is scripted in 31 Raagas. Originally, Gurbani ucharan was in their respective Raagas like kirtan by gurus and bhagats. Example is that Guru Nanak sahib ji recited gurbani and Mardaana ji plyed Rabab. In Sikhism, akhand path is an important event and is recited continuously in 48 hours.
You would agree that there is no compilation of entire guru garanth sahib ji gurbani (all shabads in series) recited in their respective original raagas by expert raagis.
As you are esteemed and important sikh shardhalu/ organization/ gurdwara/ raagi /katha vachak or respectful sikh leader, I request that some organization may work on this project to compile Shri Guru Garanth Sahib in series as kirtan recited in the original raagas.
With due respect and regards
Dr Manjit Singh Dhooria

Congrats bro Manjit Dhooria you got PERTAMAX...! hehehehe...
Reply
avatar
navigation