ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਇਸ ਵੈਬਸਾਈਟ ਦੀ ਸੇਵਾ ਕਰਦਿਆ ਦਾਸ ਪਾਸੋ ਗਲਤੀਆਂ ਹੋ ਜਾਣਾ ਸੁਭਾਵਿਕ ਹੈ, ਆਪ ਜੀ ਦੇ ਚਰਨਾ ਪਾਸ ਬੇਨਤੀ ਹੈ ਦਾਸ ਨੂੰ ਹੋਈ ਗਲਤੀ ਬਾਰੇ ਅਤੇ ਸੁਝਾਵ ਦੇਣ ਲਈ ਇਸ ਈ-ਮੇਲ ਤੇ ਸੰਪਰਕ ਕਰਨਾ ਜੀ sikhtera.info@gmail.com

ਰਹਿਤਨਾਮਾ ਭਾਈ ਦਯਾ ਸਿੰਘ

ਰਹਿਤਨਾਮਾ ਭਾਈ ਦਯਾ ਸਿੰਘ

ਸ੍ਰੀ ਦਸਵੀਂ ਪਾਤਸ਼ਾਹੀ ਅਨੰਦ ਪੁਰ ਮੈਂ ਬੈਠੇ ਥੇ, ਦਯਾ ਸਿੰਘ ਜੀ ਪ੍ਰਸ਼ਨ ਕੀਆ 'ਜੇ ਮਹਾਰਾਜ ਜੀ! ਰਹਿਤਨਾਮਾ ਕਹੀਏ ਜਿਸ ਦੇ ਸੁਨਨੇ ਸੇ ਮੁਕਤ ਹੋਇ ।'


ਉਤਰ--- ਜਬ ਦੇਵੀ ਪ੍ਰਗਟ ਭਈ ਔਰ ਪਾਂਚ ਪਯਾਰੇ ਸਾਵਧਾਨ ਹੂਏ, ਤਬ ਸਬ ਦੇਵਤਾ ਆਏ। '< ਸਤਿਨਾਮ' ਉਪਦੇਸ ਮੰਤ੍ਰ ਸ੍ਰੀ ਗੁਰੂ ਨਾਨਕ ਜੀ ਕੀ ਸ਼ਕਤਿ ਨੇ ਦੀਆ, ਔਰ ਜੰਤ੍ਰ ਵਾਹਿਗੁਰੂ ਮੋਹਨ ਬਸੀਕਰਨ ਨੇ ਦੀਆ, ਤੰਤ੍ਰ ਜਲ ਅਮਰ ਬਰੁਣ ਵਾਸਤੇ ਚਿਤ ਦਿੜਤਾ ਦੇ ਦੀਆ, ਮਿਸਟਾਨ ਇੰਦ੍ਰ ਨੇ ਦੀਆ, ਬੁਧੀ ਮੀਠੀ ਰਹਨ ਨਮਿਤ ਅਰ ਲੌਹ ਪਾਤਰ ਯਮਰਾਜ ਅੰਮ੍ਰਿਤ ਪਾਵਣੇ ਨਿਮਿਤਕ ਦੀਆ, ਸਰਬਲੋਹ ਕੀ ਕਰਦ ਕਾਲ ਜੀ ਦਈ, ਯੁਧ ਕੇ ਵਾਸਤੇ, ਕੇਸ ਚੰਡੀ ਜੀ ਦੀਏਮ ਬਾਹਨੀ ਕੱਛ ਹਨੂ ਜੀ ਦਈ, ਜਪੁਜੀ ਮੁਕਤ ਕੋ ਧਾਠ ਦੀਆ, ਅਨੰਦ ਚਿਤ ਸ਼ਾਂਤ ਲੀਏ ਗੁਰੂ ਅਮਰ ਜੀ ਦੀਨਾ, ਚੌਪਈ, ਸੈਯੇ ਸ੍ਰੀ ਮੁਖ ਦ੍ਰਿੜ ਚਿਤ ਤੇ ਜੁੱਧ ਨਿਮਿਤ। ਚਾਰ ਪਦਾਰਥ ਖੰਡੇ ਕੀ ਪਾਹੁਲ ਤੇ ਦੀਏਂ ਸਿਖੋਂ ਕੋ ਸਰਕਰ ਬਿਸ਼ਨੂੰ ਜੀ ਦੀਨੀ, ਮੈਦਾ ਮਹਾਂਦੇਵ ਜੀ ਦੀਨਾ, ਘੀਵ ਬ੍ਰਹਮੇ ਨੇ ਦੀਆ ਤ੍ਰਿਭਾਵ ਕਾ ਕੜਾਹ ਪ੍ਰਸ਼ਾਦ ਕੀਆ, ਜੋ ਤੀਨ ਭਾਵ ਤੇ ਘਟ ਕਰੇ ਤੋ ਗੁਰੂ ਜੀ ਕੋ ਨ ਪਹੁੰਚੇ ਔਰ ਜਦ ਅੰਮ੍ਰਿਤ ਛਕਾਨਾ ਹੋ ਤਬ ਪ੍ਰਸਾਦ ਗੁੜ ਕਾ ਨ ਕਰੇ। ਇਸ ਬਿਧਿ ਸੋਂ ਸਬ ਦੇਵਤਾ ਅੰਸ ਦੇਤ ਭeੈ ਔਰ ਜੋ ਚਾਰ ਬਰਨ ਮੈਂ ਅੰਮ੍ਰਿਤ ਪਾਨ ਕਰੇਗਾ ਸੋ ਮੁਕਤ ਹੋਗਾ ਔਰ ਨੀਚਾਦਿ ਭੀ ਗਤੀ ਕੋ ਪਾਵਹਿੰਗੇ।ਜਹਾਂ ਸਰਬਤ੍ਰ ਖਾਲਸਾ ਹੋ ਤਹਾਂ ਬੀਚ ਗੰ੍ਰਥ ਸਾਹਿਬ ਰਖ ਲੈਣਾ, ਅੰਗ ਸੰਗ ਪੰਜ ਸਿੰਘ ਮਿਲੈ ਅੰਮ੍ਰਿਤ ਛਕਨੇ ਵਾਲੇ ਨੂੰ। ਪਹਿਲੇ ਕਛ ਪਹਰਾਨੀ, ਕੇਸ਼ ਇਕੱਠੇ ਕਰ ਜੂੜਾ, ਦਸਤਾਰ ਸਜਾਵਨੀ, ਗਾਤ੍ਰੇ ਸ੍ਰੀ ਸਾਹਬ ਹਾਥ ਜੋੜਿ ਖੜਾ ਰਹੈ। ਕੜਾਹ ਜੀ ਬੀਚ ਧਰੇ ਉਤਮ ਸਿੰਘ ਲੋਹ ਪਾਤ੍ਰ ਮੈਂ ਸ੍ਰੀ ਅੰਮ੍ਰਿਤਸਰ ਜੀ ਦਾ ਅੰਮ੍ਰਿਤ ਪਾਵੈ, ਪ੍ਰਥਮ ਸੰਪੂਰਨ ਜਪੁਜੀ ਸਾਹਿਬ ਆਦਿ ਅੰਤ ਪੂਰਨ, ਪੂਰਨ ਜਾਪੁ ਜੀ ਆਦਿ ਅੰਤ ਕਾ ਪਾਠ ਕਰੇ ਚੌਪਈ, ਪੰਜ ਪੰਜ ਸਵੈਯੇ ਭਿੰਨ ਭਿੰਨ ੧ ਸ੍ਰਾਵਗ ੨ ਦੀਨਨ ਕੀ ਪ੍ਰਤਿਪਾਲ ੩ ਪਾਪ ਸੰਬੂਹ ਬਿਨਾਸਨ ੪ ਸਤਿ ਸਦੈਵ ਸਦਾ ਬ੍ਰਤ ਪੰਜ, ਪਉੜੀ ਅਨੰਦ ਜੀ ਕੀ, ਕਰਦ ਅੰਮ੍ਰਿਤ ਬੀਚ ਫੇਰੇ ਅਪਨੀ ਓਰ ਕੋ। ਪੁਨਹ ਏਕ ਸਿੰਘ ਸਰਬਤ੍ਰ ਆਗਿਆ ਲੈ, ਹਥਿ ਮੈਂ ਕਟੋਰਾ ਲੇਕਰ ਅੰਮ੍ਰਿਤ ਛਕਾਵੈ, ਉਹ ਕਰਦ ਉਸ ਕੀ ਪਾਗ ਮੋ ਧਰ ਦੇ। ਛਕਨ ਵਾਲਾ ਬਾਂਏ ਹਾਥ ਪਰ ਦਾਇਆ ਰਖ ਕੈ ਛਕੈ। ਵਹ ਕਹੇ-ਬੋਲੋ ਵਾਹਗੁਰੂ ਜੀ ਕਾ ਖਾਲਸਾ ਵਾਹਗੁਰੂ ਜੀ ਕੀ ਫਤਹਿ। ਇਸ ਭਾਂਤ ਪਾਂਚ ਚੂਲੇ ਛਕਾਵੈ, ਨੇਤ੍ਰ ਮੋ ਪਾ ਫ਼ਤੇ ਬੁਲਾਵੈ, ਕੇਸ ਮੋ ਪਾਵੈ ਗੁਰਮੰਤ੍ਰ ਸਤਿਨਾਮ ਦੇ ਰਾਹਤ ਦਸਣੀ, ਨਾਮ ਰੱਖਣਾ ।੧। ਸਵਾ ਰੁਪਯਾ ਤਨਖਾਹ, ਅਰਦਾਸ ਕਰਨੀ, ਉਸ ਕਾਲ ਸਭ ਰਲ ਕਰਿ ਛਕੇ ਪ੍ਰਸਾਦ ਕੜਾਹ, ਪੀਛੇ ਅਪਨੇ ਅਪਨੇ ਬਰਤਨ ਮੈਂ ਛਕੇ, ਅੰਮ੍ਰਿਤ ਛਕਾਵਨ ਵਾਲੇ ਗੁਰਦੇਵ ਕੋ ਬਸਤ੍ਰ ਸ਼ਸਤ੍ਰ ਕਰਿ ਪੂਜੇ।
           ਅਕਾਲ ਪੁਰਖ ਕਾ ਅਵਤਾਰ ਪ੍ਰਗਟ ਕੀਆ ਖਾਲਸਾ।
ਪੰਜ ਭੁਜੰਗੀ ਹੈਂ—ਮਹਾਂ ਮੁਕਤੇ ਨਾਮ –ਰਾਮ ਸਿੰਘ, ਫਤਹਿ ਸਿੰਘ, ਦੇਵਾ ਸਿੰਘ, ਟਹਿਲ ਸਿੰਘ, ਈਸ਼ਰ ਸਿੰਘ-ਇਨਹੁੰ ਪਾਂਚੋਂ ਸਿੰਘੋਂ ਨੇ ਹਾਥ ਸੇ ਅੰਮ੍ਰਿਤ ਛਕਾ ਥਾ। ਜੋ ਗੁਰਦੇਵ ਅੰਮ੍ਰਿਤ ਛਕਾਨੇ ਵਾਲਾ। ੧ ਸਤਗੁਣੀ ਨਿਰਲੋਭੀ ਸੁਕਦੇਵ ਹੈ, ੨ ਤਮਗੁਣੀ ਦੁਰਬਾਸਾ ਸਮ, ੩ ਕਾਮੀ ਰਾਜਨੀਤੀ ਕ੍ਰਿਸ਼ਨ ਤੁਲ, ੪ ਮੋਹ ਜੁਗ ਕਰ ਵਸ਼ਿਸ਼ਟ ਸ੍ਰਰੂਪ, ਹੰਕਾਰੀ ਬਿਸਵਾਮਿਤ੍ਰ ਰੂਪ, ੬ ਅਚਾਰੀ ਬਿਆਸ, ੭ ਸਮਾਧਿ ਸਿਥਿਤ ਕਪਿਲ, ੮ ਭਿਖੁਯਕ ਜਾਗਵਲਿਕ, ੯ ਕਰਮਕਾਂਡੀ ਜੈਮਨਿ ਤੁਲ, ੧੦ ਪਾਤੰਜਲੀ ਸ਼ੇਸ਼ ਤੁਲ।
              ਰਹਿਤ ਏਹੀ ਹੈ ਜੋ ੧ ਮਸੰਦੀਏ ੨ ਧੀਰਮੱਲੀਏ ੩ ਰਾਮਰਾਈਏ ੪ ਸਿਰ ਮੁੰਡਤ- ਇਨ੍ਹਾਂ ਨਾਲ ਵਰਤਣਾ ਨਹੀਂ। ਸਿੰਘੋਂ ਕੀ ਸੇਵਾ, ਸ਼ਬਦ ਅਭਿਆਸ, ਸ਼ਸਤ੍ਰ ਬਿਦਯਾ ਸੀਖਣੀ, ਮਨ ਵਾਹ ਗੁਰੂ ਓਰ ਰਖੈ, ਉਪਰ ਕਾ ਸਾਸ ਆਵੈ ਤੋਂ ਵਾਹ ਗੁਰੂ, ਅੰਤ ਕਾ ਵਾਹ ਗੁਰੂ ਮਨ ਵਾਸਤੇ ਕਰੇ। ਮਿਥਯਾ ਨ ਬੋਲੈ, ਪਰਨਾਰੀ ਤਯਾਗੈ, ਕ੍ਰੋਧ ਹੰਕਾਰ, ਮੋਹ, ਨਿੰਦਾ, ਹਿੰਸਾ, ਅਸਤ ਤਯਾਗੇ, ਬੁਰਾ ਨ ਕਰੇ, ਅੰਤ ਕੀ ਓਰ ਦੇਖੈ ਦੁਖਾਵੈ ਨਾਈ, ਮੀਠਾ ਬੋਲੈ, ਮਨ ਸੁਧ ਰਖੈ, ਹਰਖੈ ਸੋਗ ਹਰੈ, ਧਰਮ ਕਿਰਤ ਪਾਇ, ਦੂਸਰੇ ਪੰਥ ਮਾਰਗ ਕੀ ਮੜੀ੍ਹ ਨ ਸੇਵੈ, ਮਠ, ਬ੍ਰਤ ਤੀਰਥ, ਦੇਵੀ ਦੇਵਤਾ, ਬਰਤ, ਪੂਜਾ ਅਰਚਾ, ਮੰਤ੍ਰ ਪੀਰ ਪੁਰਖ, ਬ੍ਰਾਹਮਨ ਪੁਛਨਾ, ਤਰਪਨ ਗਾਇਤ੍ਰੀ, ਸੰਧਯਾ ਹੋਰ ਕਿਤੈ ਵਲਿ ਚਿਤ ਦੇਵੈ ਨਾਹੀ। ਅਕਾਲ ਚਰਨ ਖਾਲਸੇ ਨਾਲ ਜੁੜੋ। ਖਾਲਸੇ ਸੋ ਜਿਨ ਤਨ, ਮਨ, ਧਨ ਗੁਰੂ ਅਕਾਲ ਪੁਰਖ ਕੋ ਸੌਂਪਿਆ ਹੈ।
              ਜਨੇਊ ਧਾਇ ਕਰ ਪਿਤਰ ਸਿਰਾਧ, ਪਿਤਰ, ਪਿੰਡ, ਬਿਵਾਹ ਆਦਿ ਨ ਕਰਾਵੈ। ਸਭ ਜੁਗਤਿ ਗੁਰੂ ਕੀ ਮਰਯਾਦਾ ਅਰਦਾਸ ਸੇ ਕਾਰਜ ਕਰੈ, ਮਨ ਗੁਰੋਂ ਮੈਂ ਰਾਖੇ, ਵੰਡ ਖਾਇ, ਕਿਸੂ ਕਾ ਹੋਇ ਸਵਾਰੇ, ਗੁਰੂ ਪ੍ਰਸੰਨ ਹੋਵੈ, ਦਸਵੰਧ ਦੇਵੈ। ਹੁਕਮ ਮਾਨ ਅਭਿਮਾਨ ਨ ਕਰੈ, ਸਿੰਘ ਮੁਖ ਗੋ ਹੋਇ ਰਹੇ, ਜੋ ਗੁਰਦੁਆਰੇ ਜਾਵੈਂ ਮਾਰਗ ਮੈਂ ਬ੍ਰਹਮਚਰਜ ਧਾਰੇ, ਸਭ ਮਨੋਰਥ ਪੂਰੇ ਹੋਣ, ਅਰਦਾਸ ਮਨ ਵਿਚ ਲਾਇਕੇ ਕਾਰਨ ਕਾਰਜ ਸਿਧ ਹੋਵੇ। ਜਿਥੇ ਗੁਰੂ ਬਿਸਰੇ ਉਥੇ ਨਾ ਜਾਵੈ। ਅੰਨ ਬਹੁਤ ਨ ਖਾਇ, ਛਡੇ ਭੀ ਨਾਹੀ, ਬਹੁਤ ਸਾਉਣਾ ਨਹੀਂ, ਬਹੁਤ ਬੋਲਣਾ ਨਹੀਂ। ਗ੍ਰੰਥ ਵਿਚ ਪਰਮੇਸ਼ਰ ਅਰਾਧੇ, ਗੁਰੂ ਖੁਸ਼ੀ ਕਰੇ, ਧਰਮ ਦੀ ਕਿਰਤ ਕਰੇ, ਸਿੱਖਾਂ ਦੀ ਸੇਵਾ ਕਰੈ, ਦੇਵਨਹਾਰ ਗੁਰੂ ਹੈ।
ਪਾਂਚ ਕਰਮ ਨ ਕਰੇ ਜੋ ਜੀਵਨ-ਮੁਕਤ ਹੈ-
ਪਰਧਨਮ ਪਰ-ਇਸਤ੍ਰੀ, ਪਰਨਿੰਦਾ, ਜੂਆ, ਮਦਰਾ।
ਸੰਗਤ ਮੈਂ ਖਾਲੀ ਜਾਵੈ ਨਾਹੀ ਕੀਰਤਨ ਸੁਨੇ ਸੁਨਾਵੈ, ਅਰਥੀ ਨੂੰ ਦਾਨ ਦੇ ਜਿਸ ਨੂੰ ਕੋਈ ਕੁੜਮਾਈ ਕਰੇ ਨਾਹੀ ਤਿਸ ਨੂੰ ਲੋਚਕੇ ਕਰੈ ਕਰਾਵੈ। ਕੁਸਿਖ ਹੋਵੇ ਤਿਸਕੋ ਸਿਖ ਕਰੇ, ਦੁਖੈ ਦੁਖਾਵੈ ਨਾ, ਸਿਖ ਸ਼ਬਦ ਤੇ ਜਾਣੀਏ, ਰਹਤ ਤੇ ਪਛਾਣੀਏ ਔਰ ਅੰਤਰਤਮਾ ਮੈਂ ਇਹ ਰਹਤ ਧਾਰੇ। ਨਾਮ-ਰੂਪੀ ਅੰਮ੍ਰਿਤ ਪੀਵੈ ਸੀਲ ਜੁਗਤਿ ਪਹਿਰੈ, ਫਤੇ ਮਨ ਜੀਤਬੇ ਕੀ ਬੁਲਾਵੈ, ਗੁਰੂ ਜੀ ਕੀ ਬਾਣੀ ਕੇ ਹਥਯਾਰ ਪਹਿਰੈ, ਬੁਧਿ ਕਾ ਨਿਹਚਲ ਇਹ ਕੇਸ ਧਾਰੇ, ਕੇਸਾਂ ਕਾ ਬੜਾ ਅਦਬ ਹੈ।ਕੇਸ ਮਾਤਾ ਕਾ ਸਰੂਪ ਹੈ ਜਹਾਂ ਕੇਸਾਂ ਦਾ ਜਲ ਪੜੇ ਸੋ ਅਸਥਾਨ ਸਰੀਰ ਈ ਪਵਿਤ੍ਰ ਹੋਤਾ ਹੈ, ਸਿੰਘੋਂ ਕੇ ਚਰਣੋਂ ਕਾ ਜਲ ਪੜੇ ਪਿਛੇ ਫਿਰੇ, ਅੰਤ ਕੋ ਗਤੀ ਕਰੇ।ਜੂੜਾ ਸੀਸ ਕੇ ਮੱਧ ਭਾਗ ਮੈਂ ਰਾਖੇ, ਔਰ ਪਾਗ ਬੜੀ ਬਾਂਧੇ, ਕੇਸ ਢਾਂਪ ਰਖੇ, ਕੰਘੇ ਦੈ ਕਾਲ ਕਰੇ, ਪਾਗ ਚੁਨਕੇ ਬਾਂਧੇ, ਕੱਛ ਪਾਂਚ ਗਜ਼ ਵ ਢਾਈ ਗਜ਼ ਕੁ ਹੋ। ਚੌਥੇ ਦਿਨ ਕੇਸੀ ਸਨਾਨ ਕਰੈ, ਢਾe ਗਜ਼ ਕਾ ਸਾਫਾ ਕਛਹਿਰਾ ਬਦਲਾਨੇ ਕੋ।
ਚਤੁਰ ਬਰਨ ਮੇਂ ਕੋਊ ਅੰਮ੍ਰਿਤ ਛਕੇ, ਉਹ ਮੇਰਾ ਸਰੂਪ ਹੈ, ਅਪਨਾ ਧਰਮ ਸੁਮੇਰੁ ਤੁਲ ਪਰਾਇਆ ਰਾਈ ਤੁਲ। ਸੰਸਾਰ ਸਾਗਰ ਤੇ ਗੁਰੂ ਤਰਾਵੈਪ। ਲੋਹ ਕੀ ਕਰਦ ਸੀਸ ਮੈਂ ਰਖੈ,੧ ਸੁਰਮਈ ੨ ਸੇ, ੩ ਪੀਤ,੪ ਹਰਤ ਬਸਤ੍ਰ ਧਾਰੇ। ਬਸਤ੍ਰ ਕਸੁੰਭੇ ਕੋ ਨ ਪਹਿਰਹਿ ਹੁਕਮਨਾਮੇ ਕੋ ਭੇਟ ਦੇ, ਗੋਲਕ ਰਖੈ, ਨਸਵਾਰ ਤਮਾਕੂ ਕੀ ਨ ਲੇਵਹਿ, ਦਹੀਂ ਦੁਧ ਘਿਤ੍ਰ ਸੇ ਇਸਨਾਨ ਕਰੈ, ਧੂਪ ਦੈਵੈ ਫੂਲ ਚੜ੍ਹਾਵਹਿ, ਧੂੜ ਨ ਪੜ੍ਹਨੇ ਦੇਇ, ਪੱਗ ਉਤਾਰ ਕੇ ਪ੍ਰਸਾਦ ਜੋ ਪਾਵੈ, ਨਗਨ ਹੋਇ ਜੋ ਨ੍ਹਾਵਹਿ ਕੁੰਭੀ ਨਰਕ ਭੋਗੈ। ਕੇਸ ਮੇਂ ਤੇਲ ਨ ਲਾਇ, ਕਾਦਰਾ ਤਣੀ ਵਾਲਾ ਪਹਰੇਮ, ਜੋਗੀ ਕਾਨ ਪਾੜੇ ਵਾਲੇ ਕੇ ਹਾਥ ਕਾ ਜਲਾਦਿ ਪਾਨ ਨ ਕਰੇ, ਪਹਿਲੇ ਫਤੇ ਬੁਲਾਵੈ ਫਲ ਬੀਸ ਗੁਣਾ, ਪੀਛੇ ਬੁਲਾਵੇ ਦਸ ਗੁਣਾਂ। ਜਿਸ ਪੁਤ੍ਰ ਕੇ ਪਿਤਾ ਨੇ ਅੰਮ੍ਰਿਤ ਨ ਛਕਾਵੈ ਹੋ, ਤਿਸ ਕਾ ਕੀਯਾ ਪੁਤ੍ਰ ਕੋ ਪਰਾਪਤ ਹੋਤਾ ਹੈ। ਪੁਤ੍ਰ ਕੋ ਅੰਮ੍ਰਿਤ ਨ ਛਕਾਵੈ ਪਿਤਾ ਸਿੰਘ, ਤਿਸਕਾ ਕੀਯਾ ਕੁਛ ਨਹੀ ਲਗਦਾ ਪਰਲੋਕ ਮੇਂ ਜੋ ਸਿੰਘ ਕਾ ਆਧਾ ਨਾਮ ਬੁਲਾਵੇ ਬੜਾ ਤਨਖਾਹੀਆ ਔਰ ਕਿਸੀ ਦੇ ਚਰਨ ਨੂੰ ਹੱਥ ਨ ਲਾਵੈ ਬਿਨਾ ਗੁਰੂ ਸਿਖੋਂ ਕੇ ਖਾਲਸੇ ਕੇ, ਭਾਈ ਬਰਾਬ ਰ ਸਿੰਘ ਕੋ ਸਮਝੇ, ਕੇਸੀ ਇਸਨਾਨ ਕਰਾਵੇ, ਬਸਤ੍ਰ ਪਹਿਰਾਵੇ ਸਿੰਘੋਂ ਕੇ ਚਰਨ ਕੋ ਛੁਆ ਕੇ ਜ਼ਰੂਰ ਗੰ੍ਰਥ ਜੀ ਕੌ ਛੁਵਾ ਕੇ ਬਸਤ੍ਰ ਪਹਿਰੈ। ਉਪਰਿ ਸੇ ਸਿਖ ਹੈ ਭਤਰਿ ਸੇ ਧ੍ਰੋਹ ਹੈ, ਸੋ ਨਰਕ ਬੀਚ ਜਾਇਗਾ। ਕੰਨਯਾ ਕੋ ਮਾਰੇ, ਮੋਨੇ ਕੋ ਕੰਨਯਾ ਦੇ, ਸੋ ਨਰਕ ਮੇਂ ਪੜੇਗਾ। ਕੰਦੂਰੀ, ਸਰੀਣੀਮ ਸਰਬਰ, ਸ਼ਕਰਮ ਮਹਾਂਮਦਰਾ ਇਨ ਕਾ ਜੋ ਪ੍ਰਸਾਦ ਖਾਵੈ ਸੋ ਨਰਕ ਜਾਵੈ। ਖੰਡੇ ਕਾ ਅੰਮ੍ਰਿਤ ਛਕਿ ਤੁਰਕ ਦੁਆਰੇ ਸੀਸ ਨਿਵਾਵੈ, ਸੋ ਮਲੇਯ ਕਾ ਬੀਰਜ ਹੈ, ਜੋ ਧਾਗਾ ਗਲ ਪਾਵੈ, ਭਾਦਨੀ ਕੋ ਅੰਨ ਖਾਵੈ, ਦੇਵਲ ਪੱਥਰ ਪੂਜੈ, ਮਿਟੀ ਬੁਤ ਮਾਨੈ ਅਪਨਿਯੈਂ ਕੋ ਛੱਡ ਕੇ, ਸੋ ਤਨਖਾਹੀਆ।
ਜੂਆ ਖੇਲੈ ਮਦ ਪੀਵੈ ਸੋ ਨਰਕ ਮੇਂ ਜਾਵੈ।
ਦੋਹਰਾ
ਸਿਖ ਕੋ ਸਿਖ ਪੁਤ੍ਰੀ ਦਈ ਸੁਧਾ ੧ ਸੁਧਾ ਮਿਲ ਜਾਇ
       ਦਈ ਭਾਦਨੀ੨ ਕੋ ਸੁਤਾ 'ਅਹਿ'੩ ਮੁਖ ਅਮੀ੪ ਚੁਆਇ।੧।
        ਬਿਨਾ ਸਿੰਘ, ਸਿੰਘ ਦੇ ਸੁਤਾ ਅਜਾ ਕਸਾਈ ਸਾਕ
         ਜਮ ਕੰਕਰ ਸੋ ਸਿਖ ਹੈ ਜਨਮ ਹੋਤ ਸਤ ਕਾਕ੫ ।੨।
੧. ਅੰਮ੍ਰਿਤ। ੨. ਮੋਨਾ। ੩.ਸੱਪ। ੪. ਅੰਮ੍ਰਿਤ। ੫. ਕਾਂ ਦਾ।
ਧੂਮ੍ਰਪਾਨ ਛੁਇ ਹਾਥ ਮੈਂ, ਨਾਸਿਕਾ ਕਣੀ ਲੇਤ।
ਮਰੈ ਨਰਕ ਭੋਗੈ ਬਿਕਟ, ਧਰਮ ਸ਼ਾਸਨਾ ਦੇਤ੧ ।੩।
ਲੋਕ ਪਰਲੋਕ ਦੋਵੇਂ ਤੇ ਗਯਾ, ਕਹੀਂ ਗਤੀ ਨ ਹੋਗੀ। ਪ੍ਰੀਤ ਸੋਂ ਸਿੰਘ ਕੋ ਦੇਗਾ ਸੋ ਮੇਰੇ ਕੋ ਮਿਲਗਾ। ਤੁਰਕ ਕਾ ਮਾਸ ਖਾਇ ਔ ਬੇਸਯਾ ਭੋਗੈ, ਸੋ ਦੋਨੋਂ ਨਰਕ ਕੋ ਜਾਇ। ਤੁਰਕੋਂ ਕੀ ਸੰਗਤ ਕਰੈ ਉਸ ਕੁਸੰਗਤ ਮੈਂ ਨ ਮੇਲ ਕਰੇ, ਅੰਤ ਕੋ ਵਹਿ ਨਰਕ ਮੈਂ ਜਾਇਗਾ। ਸਿੰਘ ਹੋਇ ਕਰਿ ਟੋਪੀ ਧਾਰੈਗਾ ਸੋ ਕੁਸ਼ਟੀ ਹੋਗਾ, ਸਿੰਘ ਕਾ ਮੁਖ ਨ ਫਿਟਕਾਰੈ, ਸਿਖਾਂ ਬਿਨਾਂ ਸੀਸ ਨ ਨਿਵਾਵੈ ਜਿਨ ਕੋ ਗੁਰੂ ਬਖਸ਼ੀਸ਼ ਕਰੀ ਹੈ ਤਿਨ ਕੋ ਮਾਨੈ, ਸਭ ਕਿਛ ਪ੍ਰਾਪਤ ਹੋ।
                   ਅਸਵਾਰਾ ਗੁਰੂ ਗ੍ਰੰਥ ਜੀ ਕਾ ਸੀਸ ਪਰ, ਜੇਤੇ ਕਰਮ ਲੇਕਰ ਜਾਵੈ, ਸੁਰਗ ਤੇਤੇ ਬਰਸ ਭੋਗੇ। ਬਿਥ, ਦਸਮੀ, ਪੰਚਮੀ ਆਦਿ ਬ੍ਰਿਥਾ ਹੈ। ਗੁਰੂ ਕੇ ਚੋਰ ਹੈਂ, ਲੰਗੋਟ ਧੋਤੀ ਧਵਲੀ ਕਟਿ ਬਾਂਧੇ ਔ ਕੇਸ ਨਗਨ ਰਖੈ, ਸੋ ਮਹਾਂ ਨਰਕ ਭੋਗੈ।
        ਇਸਤ੍ਰੀ, ਪੁਤ੍ਰ, ਬਹਿਨ, ਮਾਤਮ, ਇਕਸੇ ਕਿਸੀ ਦੂਸਰੇ ਕੀ ਸੇ ਸਿਖ, ਸੰਗਤ ਕਰੇ, ਘੋਰ ਨਰਕ ਮੈਂ ਜਾਇ। ਗੁਰੂ ਕੀ ਜੋ ਨਿੰਦਾ ਕਰੇ ਤਾਂ ਕਾ ਸੀਸ ਕਾਟੇ, ਨਹੀਂ ਵਹਾਂ ਸੇ ਭਾਗੇ। ਜਹਾਂ ਗੰ੍ਰਥ ਜੀ ਹੈ, ਸੋਈ ਮੁਕਤੀ ਦੁਵਾਰਾ ਹੈ। ਕਾਨ ਨਾਕ ਨ ਕਟਾਨੇ, ਦੇਇ। ਜੈਸਾ ਮਨ ਮਹਿ ਹੈ ਤੈਸਾ ਰਹੈ ਅਖੰਡ ਸੁਧ। ਬੇਦੀ, ਭੱਲਾ, ਸੋਢੀ ਬੰਸ ਰਹਤ ਰਹੇ ਤਿਹਿ ਪੂਜਾ ਕਰੇ ਧਰਮ ਤੇ ਮਾਨੋ ਰਹਤ ਹੈ ਦਰਸ਼ਨ ਕੀ, ਜੋਊ ਬਿਨਾਂ ਕੱਛ ਪਹਿਰੇ, ਜੋ ਪ੍ਰਸਾਦ ਛਕੇ ਸੋ ਬਿਸਟਾ ਤੁਲ ਹੈ। ਜੋਗੀ, ਜੈਨੀ, ਮੋਨੀ ਤੁਰਕਾਦਿਕ ਕਾ ਬਿਸਾਸ ਨਹੀਂ ਕਰਨਾ। ਬਿਨਾਂ ਗੁਰੂ ਕੀ ਬਾਨੀ ਕੇ ਔਰ ਬਾਨੀ ਪੜ੍ਹੇ, ਸੋ ਕੁੰਭੀ ਨਰਕ ਮੇਂ ਪੜੇ। ਖਟ ਦਰਸਨੀ ਮਤ ਨ ਧਾਰੇ। ਪਰਗਟ ਮੂਰਤਿ ਅਕਾਲ ਕੀ ਗੁਰੂ ਖਾਲਸਾ ਕੀ ਦੇਹ ਹੈ, ਐਸਾ ਮਾਨੈਗਾ, ਜਨਮ ਮਰਨ ਤਿਸਕਾ ਕਟਾ ਜਾਇਗਾ। ਤਿਲਕ ਧਰੇ, ਧਾਗਾ ਧਾਰੇ, ਕੰਠ ਮੇਂ ਮਾਲਾ ਕਾਠ ਕੀ ਪਹਿਰੇ, ਅਪਨੇ ਧਰਮ ਕੋ ਛੇਦੇਗਾ, ਘੋਰ ਨਰਕ ਮੇਂ ਪੜੇ।
ਸ੍ਰੀ ਅਕਾਲ ਪੁਰਖ ਕੇ ਬਚਨ ਸਿਉਂ ਪ੍ਰਗਟਿਓ ਪੰਥ ਮਹਾਨ
ਗੰ੍ਰਥ ਪੰਥ ਗੁਰੂ ਮਾਨੀਏ ਤਾਰੇ ਸਕਲ ਕੁਲਾਨ।
ਗੁਰੂ ਕੀ ਬਾਣੀ ਦਿਨ ਰਾਤ ਜਪੈ, ਸਿੰਘ ਕੀ ਟਹਿਲ ਕਰੇ, ਚਰਨ ਮਲੇ ਚਾਪੀ ਕਰੇ, ਮੁਕਤਿ ਪਦਾਰਥ ਪਾਇ। ਪਿਤਾ ਸਿੰਘ, ਪੁਤ੍ਰ ਕੋ ਪ੍ਰਬੋਧ ਨ ਕਰੇ ਸੋ ਫਿਟਕਾਰਿਆ ਹੈ। ਪੁਤ੍ਰ ਸਿੰਘ ਹੋ ਪਿਤਾ ਕੋ ਪ੍ਰਬੋਧ ਕਰੇ ਸੋ ਪੁਤ੍ਰ ਨਰਕ ਸੇ ਨਿਕਾਲੇ।
ਜੋ ਗੁਰੂ ਕੀ ਸਰਣ ਪੜੇ ਤਿਸਕੋ ਯਮ ਕਾ ਬਾਣ ਨ ਲਗੇਗਾ।
ਬਿਨਾ ਗੁਰਦੇਵ ਕੇ ਜੂਠਾ ਕਿਸੀ ਕਾ ਨ ਛਕੈ। ਪੰਜ ਸਿੰਘ ਮਿਲ ਕਰਕੇ ਇਕੱਠਾ ਬਿਬੇਕ ਕਰਨ, ਰਹਤ ਬਮੂਜਬ, ਤਬ ਤਨਖਾਹ ਕੋ ਲਾ ਕਰ ਦੇਖ ਕੋ ਟਾਰ ਸਕਤੇ ਹੈਂ। ਜਿਸ ਕੀ ਲੜਾਈ ਮੈਂ ਪੱਗ ਉਤਰੈ ਸੋ ਟਕਾ ਪੱਕਾ ਤਨਖਾਹ ਜੋ ਉਤਾਰੇ ਦੋ ਟਕੇ ਪੱਕੇ। ਜੋ ਕਰਮ ਧਰਮ ਕਰਾਇ ਗਲ ਮੈ ਧਾਗਾ ਪਹਿਰੈ ੧।) ਸਵਾ ਰੁਪ
ਯਾ ਦੇਵੈ। ਸਿੰਘ ਪ੍ਰਿਥਮੇਂ ਔਰ ਦੁਆ ਰੇਜਾਇ ਜਗਨਾਥਾਦਿਕ ਪਿਛੇ ਅਬਚਲ ਨਗਰਾਦਿ ਜਾਵੈ। ਉਥੈ ੧. ਧਰਮਰਾਜ ਤਾੜਦਾ ਹੈ।
ਪਾਚੀਸ ਰੁਪਏ ਤਨਖਾਹ ਲਗਾਵੈ ਜੋ ਤਖਤ ਜੀ ਮੈਂ ਅਮ੍ਰਿਤ ਛਕੇ ਔਰ ਸਵਾ ਰੁਪਯਾ ਦੇਵੈ। ਦਰਬਾਰ ਸਾਹਿਬ ਜੀ ਜਾ ਕੇ ਸਿਖਾਂ ਨੂੰ ਪੁਛਕੈ ਅਰਦਾਸ ਬਿਨਾ ਦੇ ਜਾਇ ਤਾਂ ਬਡਾ ਤਨਖਾਹੀਆ ਹੈ ਸੋ ਗੁਰੂ ਬਖਸ਼ੇ। ਲਖ ਹਜ਼ਾਰ ਦੋ ਸੌ ਵਾ ਮੋਹਰ ਵਾ ਸਵਾ ਪਚੀਸ ਕਦਰ ਮੂਜਬ ਤਨਖਾਹ ਲਾਏ। ਪੁਨਾ ਅੰਮ੍ਰਿਤ ਛਕੇ ਜੂਏ, ਚੋਰੀ, ਮਦਰਾ ਕੀ ਭੀ ਪੰਝੀ ਤਨਖਾਹ ਕਹੀ ਹੈ। ਜੇ ਬਾਲਕ ਭੋਗੇ ੧) ਰੁਪਯਾ। ਜੇਕਰ ਯਵਨੀ ਯਾ ਬਾਮਨੀ ਭੋਗੇ ਪੱਕਾ ਤਨਖਾਹੀਆ, ਕੁਲਪੁਤ੍ਰੀ, ਬਹਿਨ ਆਦਿਕ ਭੋਗੇ ਸੋ ਤਨਖਾਹੀ ਨ ਬਖਸ਼ੀਏ। ਅੰਮ੍ਰਿਤਸਰ ਆਦਿਕ ਸਭ ਤੀਰਥੋਂ ਮੈਂ ਇਸਨਾਨ ਕਰਾਕੇ ਸਵਾ ਰੁਪਯਾ ਤਨਖਾਹ।
                  ਜੋ ਸਿਖ ਅੰਮ੍ਰਿਤਸਰ ਨਹੀ ਇਸਨਾਨ ਕੀਆ, ਸੋ ਅਪਵਿਤ੍ਰ ਹੈ ਕੋਰੇ ਬਸਤ੍ਰ ਕੀ ਨਯਾਈਂ। ਸ੍ਰੀ ਅਨੰਦਪੁਰ ਦਰਸ਼ਨ ਬਿਨਾ ਕੇਸ ਗੜ੍ਹ ਜੀ ਕੇ ਦਰਸ਼ਨ ਬਿਨਾ, ਸਿਖੀ ਨਹੀਂ ਪ੍ਰਾਪਤ ਹੋਤੀ। ਜੇਕਰ ਕੱਛ ਬਿਨਾ ਇਸ਼ਨਾਨ ਕਰੇ ਪੱਗ ਬੜੀ ਨਾ ਬਾਂਧੇ, ਸੀਸ ਕੇਸ ਨੰਗੇ ਰਹੈ ਤੋ ਉਸ ਕੋ ੧।) ਸਵਾ ਰੁਪਯਾ ਤਨਖਾਹ। ਜੋ ਕੱਛ ਬਿਨਾ ਮ੍ਰਿਤ ਹੋਵੇ ਤੋ ਅਗਤੀ ਜਾਵੇ ਕਿਉਂਕਿ ਸਿੰਘ ਕੋ ਕਹਾ ਹੈ-ਏਕ ਪਾਉਂਚਾ ਨਿਚੋੜ ਕੇ ਏਕ ਪਾਵੈ।
ਜੋ ਤੁਰਕ ਸੇ ਮਾਸ ਲੈਇਕੇ ਖਾਵੇ ਸੇ ਬੜਾ ਤਨਖਾਹੀਆ।
     ਜੇ ਕੱਛ ਬੜੀ ਗੋਡੇ ਢਾਂਪੇ ਰਖੇ ਸੋ ਬੜਾ ਤਨਖਾਹੀਆ।
     ਜੇ ਧੂਮ੍ਰਪਾਨ ਕਰੇ ਤਾਂ ਪਚੀਸ ਰੁਪਏ ਤੇ ਸਰੋਤਰ (ਸਲੋਤਰ, ਸੋਟਾ) ਪਚਾਸ ਮਾਰੇ ਪੁਨਾ ਅੰਮ੍ਰਿਤ ਛਕਾਵੇ ਤੋ ਸੁਧ ਹੋ।
             ਜੋ ਕੇਸਾਂ ਦੀ ਬੇਅਦਬੀ ਹੋ ਤਾਂ ਤਨਖਾਹ ਪ੍ਰਾਣਨਾਂਤ ਹੈ। ਜੇ ਗੁਰੂ ਜੀ ਬਹੁਤ ਕ੍ਰਿਪਾ ਕਰੇ ਖਾਲਸਾ ਬਖਸ਼ੇ। ਸੋ ਯਾ ਪਚਾਸ ਦੰਡੇ ਮਾਰੇ ਪੂਰਬੋਕਤ, ਅੰਮ੍ਰਿਤ ਛਕਾਵੈ ਰਹਿਤਨਾਮੇ ਸੁਨਾਵੈ। ਔਰ ਜਪੁਜੀ ਕੇ ਚਾਲੀ ਦਿਨ ਅਨਗਨਤ ਪਾਠ ਕਰਾਵੈ, ਜਿਨ੍ਹੋਂ ਅਪਕਰਮ- ਬੇਸਵਾ, ਮਦਰ, ਤੁਰਕ ਕਾ ਮਾਸ, ਜੂਆ ਕੀਆ ਹੈ ਸੋ ਤੋਂ ਅੰਤ ਕਾਲ ਮੈਂ ਅਤਿ ਦੁਖ ਪਾਵਤੇ ਹੈਂ ਪ੍ਰਾਣ ਨਹੀ ਨਿਕਲਤੇ ਤੋ ਤਿਨ ਕੋ ਅੰਤ ਕਾਲ ਮੈਂ ਅੰਮ੍ਰਿਤ ਛਕਾਵੈ। ਜਨਮ ਬਿਵਾਹ ਮਰਨ ਅੰਤ ਕਰਮ ਮੇਂ ਸਵਾ ਰੁਪਯਾ ਤਨਖਾਹ ਹੈ। ਗੁਰੂ ਗੰ੍ਰਥ ਸਾਹਿਬ ਜੀ ਕਾ ਪਾਠ ਕਰਾਇ ਤਿਲਕ ਲਗਾਵੈ, ਮੜ੍ਹੀ ਗੋਰ ਕੇ ਸੀਸ ਨਿਵਾਵੇ ਪੱਕਾ ਟਕਾ ਤਨਖਾਹ। ਭੋਜਨਾਦਿ ਮੁੰਡਿਤ ਨਾਲ ਛਕੇ ਤਨਖਾਹੀਆ। ਭਾਦਨੀ ਕੁੜੀਮਾਰ ਧੀਰਮੱਲੀਆ ਮਸੰਦ, ਰਾਮਰਾਈਆ ਗੇਰੂ ਰੰਡਗੇ ਕਸੁੰਭਾਂ ਕੇ ਰੰਗ ਸੇ ਬਰਤਨ ਕਰੇ ਸਵਾ ਰੁਪਯਾ ਤਨਖਾਹ। ਰੋਮ ਸਰੀਰ ਸੇ ਕਛੂ ਨ ਛੇਦੇ, ਨਖ ਕਟਾਇ ਕਿਉਂ ਕਿ ਪ੍ਰਸਾਦ ਮੈਂ ਨ ਪੜੇ। ਹਾਥ, ਪਾਂਵ ਧੋਇ ਸੁਧਿ ਸਥਾਨ ਮੈਂ ਬੈਠੇ ਪ੍ਰਸਾਦ ਕਰੇ, ਲੱਕੜੀ ਸੋਂ ਕਰੇ ਮਿਟੀ ਕਾ ਚੌਂਕਾਂ ਦੇਇ। ਵਾਹਗੁਰੂ ਮੰਤ੍ਰ ਪੜ੍ਹਤਾ ਰਹੈ, ਕੋਰਾ ਕੁੰਭ ਜਲ ਭਰ ਕਹ ਅੰਦਰ ਰਖੇ, ਪੰਜ ਸਿੰਘ ਬੈਠ ਕਰ ਸ਼ਬਦ ਉਚਾਰਨ ਕਰਨ, ਅਰਦਾਸ ਕਰੇ ਸਤਿਨਾਮ ਆਦਿ ਮੰਤਰ। ਅੰਤ 'ਕਾਮ ਕ੍ਰੋਧ ਆਦਿ ਅਹੰਮੇਵ' ਪੜ੍ਹੇ ਅਰਦਾਸ ਕਰਿ ਜਲ ਨੇਤ੍ਰੋਂ ਮੇਂ ਫੇਰੇ, ਚੁਲਾ ਕਰੇ, ਤਯਾਰ ਕਰ ਬਰਤਾਵੇ ਪ੍ਰਿਥਮੇ ਸ੍ਰੀ ਗੁਰੂ ਜੀ ਕੋ ਰਾਖੇ ਪੁਨਾ ਪੰਜ ਭੁਜੰਗੀਆਂ ਕੋ ਪੁਨਾ ਸਿੰਘੋਂ ਕੋ ਛਕਾਵੈ, ਕੜਾਹ ਗੁੜ ਨ ਕਰੇ। ਐਸੇ ਗੁੜ ਬਰਤਾਇ ਦੇ। ਏਕ ਸਾ ਦੇਵੇ ਲੋਕ ਪਰਲੋਕ ਕੇ ਭੈ ਤੇ ਛੂਟੇ।
ਪ੍ਰਸਾਦ ਛਕਾਨੇ ਕੀ ਬਿਧੀ
   ਪ੍ਰਿਥਮ ਸਿੱਖਾਂ ਕੋ ਕੇਸੀ ਇਸਨਾਨ ਕਰਾਵੇ, ਰਾਤ੍ਰੀ ਬੜੀ ਜਾਇਕੈ ਕਹੈ:
   ਪ੍ਰਾਤਹ ਹਮਾਰੇ ਪ੍ਰਸਾਦ ਛਕਨਾ। ਪੁਨਾ ਆ ਕੇ ਪੂਰਬੋਕਤ ਮਿਟੀ ਕਾ ਚੌਂਕ ਦੇਵੇ, ਧਰਤੀ ਮੇਂ ਬਿਧਿ ਵਤ ਕੜਾਹ ਕਰੇਂ ਭੂਰਿਓ ਕੀ ਬਾਣੀ ਬਿਛਾਵੇ ਫੇਰ ਸਿਖਾਂ ਸਰਬਤ੍ਰ ਕੋ ਇਸਨਾਨ ਕਰਾਵੇ। ਪੁਨਾ ਉਨ ਕੇ ਚਰਨ ਹਾਥ ਧੁਵਾ ਕਰ ਆਸਨ ਪਰ ਏਕ ਛੋਰ ਚਾਰ ਬਰਨ ਸਿੰਘੋਂ ਕੋ ਬੈਠਾਇ ਦੇ, ਸ਼ਬਦ ਉਚਾਰਨ ਕਰੇ, ਮੋਢੇ ਪੈ ਸਾਫ ਰਖਕੇ, ਫਿਰ ਉਨ ਕੇ ਹਾਥ ਧੁਵਾਇ, ਚੁਲਾ ਕਰਾਵੇ। ਅਰਦਾਸ ਕਰਾਵ ਖੜਾ ਹੋ ਕੇ ਜਬ ਪ੍ਰਸਾਦ ਬਰਤਾਵੇ ਤਬ ਪਹਿਲੇ ਕੜਾਹ ਪ੍ਰਸਾਦ ਬਰਤਾਵਨਾ। ਨ ਹੋਵੇ ਤਾਂ ਗੁੜ ਕਾ ਯਾ ਪਤਾਸੇ ਕਾ ਬਰਤਾਵੇ, ਸ਼ੱਕਰ ਕਾ ਨ ਬਰਤਾਵੇ। ਜਪ ਭਜਨ ਕਰਨਾ ਹੋਇ ਤੋ ਗੰ੍ਰਥ ਜੀ ਕੀ ਬਾਨੀ ਕਾ ਕਰੇ, ਜੋ ਕਥਾ ਬਾਰਤਾ ਕਰਨੀ ਹੋਇ ਤੋਂ ਦਸਵੀਂ ਪਾਤਸਾਹੀ ਜੀ ਕੀ ਕਰੇ।
        ਏਕ ਸਿਖ ਨੇ ਦਹੀਂ ਰਾਖਾ ਥਾ ਕੇਸੀ ਇਸਨਾਨ ਲੀਏ ਕਾਕ ਨੇ ਚੁੰਚ ਮਾਰਾ। ਤਬ ਸਿੰਘ ਗੁਰੋਂ ਪਾਸ ਆਇਆ ਕਹਾ 'ਮਹਾਰਾਜਾ! ਦਹੀਂ ਖਰਾਬ ਹੋਇ ਗਯਾ ਹੈ। ਸਾਹਬੋਂ ਕਹਾ, 'ਮੈਂ ਜਾਨਤਾ ਥਾ ਕਿਸੀ ਹੁੱਕੇ ਫੂਕਣੇ ਵਾਲੇ ਕਾ ਹਾਥ ਲਗਾ ਹੈ, ਇਸ ਤੇ ਬਚਾ ਕਰਾ ਦੀਆ।
     ਪੰਥ ਖਤ੍ਰੀ ਸੰਨਿਆਸਧਾਰੀਆਂ ਕਾ ਸ੍ਰੀ ਸਾਹਬ ਕਾ ਜਨੇਊ ਗਲ ਸਜਾਇ ਦੀਆ ਅਗੇ ਬਚਨ ਕੀਆ ਜੁ ਗਲ ਮੈਂ ਪਾਵੇਗਾ ਤਾਗਾ ਪਾਹੁਲੀਆ ਸਿੰਘ ਤਿਸਕੋ ਜਨਮ ਜਨਮ ਕੁੰਭੀ ਨਰਕ ਮੇਂ ਪਾਵਾਂਗਾ। ਕੱਛ ਬਿਨਾ ਨ ਰਹੈ, ਕਰਦ ਕੜਾ ਛਾਪ ਰਖੈ ਜੋ ਸਿਖ ਕੁਰਹਿਤ ਰਹੈ ਤੌ ਵਹ ਪ੍ਰਾਣਾਂਤ ਦੁਖੀ ਹੋਇ। ਸਿਖ ਮ੍ਰਿਤ ਹੋਇ ਤੋ ਕੱਛ ਪਹਿਰਾ ਕਰ ਇਸਨਾਨ ਕਰਾ ਕਰ ਦਸਤਾਰ ਸਜਾ ਕਰ ਉਸ ਸਮੇਂ ਜਪੁਜੀ ਪੜ੍ਹਤਾ ਰਹੈ। ਮਾਰੂ ਮਹਲਾ ੫-'ਖੁਲਿਆ ਕਰਮ ਕ੍ਰਿਪਾ ਭਾਈ ਠਾਕੁਰ ਕੀਰਤਨ ਹਰਿ ਹਰਿ ਗਾਈ—। ਕੜਾਹ ਪ੍ਰਸਾਦ ਕਰਕੇ ਸਿਖਾਂ ਨੂੰ ਛਕਾਇ। ਸ਼ਾਸਤ੍ਰ ਬਿਨਾ ਖਤ੍ਰੀ ਬੁਰਾ ਪੜ੍ਹੇ ਬਿਨਾਂ ਬ੍ਰਾਹਮਣਾ ਬੁਰਾ, ਸੂਦ੍ਰ ਪੜ੍ਹਿਆ ਬੁਰਾ, ਤਯਾਗੀ ਨਾਰ ਗ੍ਰਹਣ ਕਰਨੀ ਬੁਰੀ, ਬਾਲ ਮਿਤ੍ਰ ਨ ਕਰੇ, ਜੁਧ ਮੇਂ ਮਨ ਨ ਡੁਲਾਵੇ, ਅੰਨ ਕਾ ਬਪਾਰ ਨ ਕਰੇ, ਬਹੁ ਝਗੜਾ ਨ ਕਰੇ, ਅਪਨੀ ਰਹਿਤ ਨ ਛਾਡੇ, ਖਤ੍ਰੀ ਘੋੜੀ ਨ ਚੜ੍ਹੈ, ਬਾਮਣ ਬੈਲ ਨ ਚੜੇ, ਲੰਬਾ ਨਾ ਕਰਾਵੈ। ਤਰਪਨ, ਸੰਧਯਾ, ਕੰਨਯਾ ਧਨ, ਗ੍ਰਹਿ, ਦੇਵਪੂਜਾ, ਪਖਾਣ ਪੂਜਾ, ਜੋ ਖਾਵੈ ਸੋ ਨਰਕ ਜਾਵੇ। ਝੂਠੀ ਚੁਗਲੀ ਕਰੇ ਮੇਰਾ ਸਿਖ ਨਹੀਂ, ਮੁਸਲਮਾਨ ਹਿੰਦੂ ਕੀ ਆਣ ਮੇਟ ਇਕਾਦਸੀ ਆਦਿਕ ਬ੍ਰਤ ਨ ਧਾਰੈ, ਸ਼ਸਤਰ ਧਾਰ ਕੇ ਪਰਸ਼ਾਦ ਛਕਣਾ—ਇਹ ਖਤਰੀਆਂ ਕਾ ਧਰਮ ਹੈ।
     ਹਮਾਰੇ ਕੋ ਭੇਖ ਬਰਣ ਪਿਆਰਾ ਨਹੀ, ਰਹਣੀ ਪਿਆਰੀ ਹੈ। ਵਾਹਿਗੁਰੂ ਜੁ ਮੁਕਤ ਹੋਇ ਚਰਨ ਪਾਹੁਲੀਆ, ਪੁਤਰੀ ਦੇ ਪਾਹੁਲੀਏ ਕੋ, ਖੰਡੀਏ ਕੋ। ਖੰਡੇਪਾਹੁਲੀਆ, ਚਰਨ ਪਾਹੁਲੀਆ, ਕੁੱਠਾ ਔਰ ਸੂਰ ਪਾਲਿਆ ਨ ਖਾਇ, ਖੋਤੇ ਆਦਿ ਨ ਛੁਵੇ। ਸੁਰਮਾ ਦਿਨੇ ਨਾ ਪਾਵੈ, ਨੰਗਾ ਰਾਤੀਂ ਨ ਸੋਵੈ, ਅੱਧਾ ਨਾਮ ਸਿਖ ਕਾ ਲੇਇ ਸੋ ਤਨਖਾਹੀਆ।ਜਿਸ ਨਾਲ ਮੈਂ ਹਾਥ ਪਵੈ ਸੋ ਨ ਪੀਵੈ, ਅਨੰਦ ਬਿਨਾ ਬਿਆਹ ਨ ਕਰੇ, ਸਾਂਝ ਪ੍ਰਾਤ ਨਾ ਭੋਗੇ, ਖੁਲ੍ਹੇ ਕੇਸੀਂ ਭੋਜਨ ਨ ਕਰੈ, ਮੂਏ ਸਿਖ ਰੋਵੈ ਨਾਹੀ, ਤੁਰਤਾ ਨ ਖਾਇ, ਜਿਸ ਖੇਤੀ ਮੈਂ ਤਮਾਕੂ ਉਗੇ ਸੋ ਭ੍ਰਸ਼ ਹੈ। ਜੇ ਤਮਾਕੂ ਛੁਵੈ ਸ੍ਰੀ ਅੰਮ੍ਰਿਤਸਰ ਜੀ ਇਸ਼ਨਾਨ ਕਰੈ ਜੋ ਚੱਬ ਖਾਇ ਤੋ ਜਪ ਤਪ ਸਭ ਨਸ਼ਟ ਹੋਇ, ਨਿਜ ਗੋਡੇ ਮੈਂ ਪਗੜੀ ਨ ਰਖੈ, ਬਿਨਾ ਬੋਲਾਇ ਬੋਲੈ ਨਹੀ, ਰਣ ਮੈਂ ਸ਼ਤਰੂ ਕੇ ਸਾਮ੍ਹਨੇ ਹੰਕਾਰ ਕਰੇ, ਰਿਤਆਈ ਇਸਤ੍ਰੀ ਸੋਂ ਸੰਗ ਨ ਕਰੇ, ਘੋੜੇ ਸ਼ਸਤ੍ਰ ਰਖੈ, ਤੁਰਕ ਪਹਾੜੀਏ ਸੋ ਮਿਤ੍ਰਾਈ ਨ ਕਰੇ, ਲੋਭਕਰ ਖਾਇ ਔਰ ਪ੍ਰਸ਼ਾਦ ਕੋ ਨਿੰਦੈ ਸੋ ਨਰਕ ਜਾਵੈ।ਸਿਖ ਭੁੱਖੇ ਕੋ ਛਕਾਵੈ ਸੋ ਜੱਗ ਤੁਲ ਹੈ। ਦਮਦਮਾ ਗੁਰੂ ਜੀ ਕੀ ਕਾਂਸ਼ੀ ਹੈ ਸਿੰਘ ਹਿਂੰਦੂ ਕੋ ਛਕਾਵੈ ਸੋ ਜੱਗ ਤੁੱਲ ਹੈ।
         ਤੁਰਕ ਬੈਰੀ ਹੈਂ ਮਾਰਨੇ ਖੰਡੇ ਸਾਥ, ਸਿਦਕ ਸਬ ਕਿਛੁ ਦੇਵੈਮ ਗ੍ਰਿਸਥੀ ਬਹੁਤੇ ਖਾਲਸੇ ਘਰ ਸੁਧ, ਬਿਹੰਗਮ ਏਕਲ ਸੁਧ, ਖੰਡੇ ਕੇ ਪਾਹੁਲ ਬਿਨਾ ਕੇਸ ਰਾਖੈ, ਸੋ ਭੇਖੀ। ਬਾਣੀ ਗੁਰਮੁਖੀ ਪੜ੍ਹੇ, ਅਰਬੀ ਫ਼ਾਰਸੀ ਨ ਪੜ੍ਹੇ, ਸਿੰਘ ਹੋਕਰ ਸ਼ਾਸਤ੍ਰੀ ਨ ਪੜ੍ਹੇ। ਕਿਉਂਕਿ ਬਾਮਣੋਂ ਕੇ ਪਖਯ ਮੇਂ ਤਤਪਰ ਹੋ ਜਾਇ ਛੂਛਾ ਮੈਂ ਗੁਰੂ ਕੀ ਬਾਣੀ ਛੁਟ ਜਾਇਗੀ। ਜੋ ਸਿੰਘ ਹੋ ਕੇ ਪਹਿਲੇ ਪੜ੍ਹ ਹੈ ਉਸ ਕੀ ਤੋ ਸੁਫਲ ਹੁਈ। ਉਹ ਸ਼ਾਸਤ੍ਰੀ ਪੜ੍ਹ ਕਰ ਫਿਰ ਖਾਲਸੇ ਮੇਂ ਆਇਆ, ਅੰਮ੍ਰਿਤ ਖੰਡੇ ਕਾ ਜਿਨ ਛਕਾ ਹੈ, ਸੋ ਬਾਮ੍ਹਣ, ਸਰਵਰੀ, ਫਰੀਰੀਂ ਇਨ ਸੇ ਨ ਮਿਲੈ, ਬਾਮ੍ਹਣ ਕੇਸ ਪਾਹੁਲ ਬਿਨਾ ਹੋਇ ਤਿਸ ਕੇ ਹਾਥ ਕਾ ਨ ਖਾਇ, ਧਨ ਨ ਦੇਇ, ਜੋ ਰਿਖੀ ਸਦ੍ਰਿਸ਼ ਹੋਇ ਜਟਾਧਾਰੀ ਤਮਾਕੂ ਤਿਆਗੀ ਤਿਸ ਕੇ ਚਰਨ ਪੂਜੇ। ਤਹਾਂ ਕਹਾਂ ਕਾ ਭੋਜਨ ਨ ਖਾਇ, ਧਨ ਨ ਦੇਇ ਜੋ, ਜੋ ਪਰਨਾਰੀ ਭੋਗੇ, ਫ਼ਾਰਸੀ ਪੜ੍ਹੇ, ਨ ਮੈਂ ਉਹਦਾ, ਨ ਵਹ ਮੇਰਾ, ਉਸ ਸਿਖ ਕੇ ਹਾਥ ਕਾ ਜਲ ਨ ਪੀਵੈ। ਪਾਰਸੀ ਪੜ੍ਹੇ ਕਾ ਬਿਸਾਹ ਨਾ ਕਰੈ, ਅੰਨ ਉਸ ਕਾ ਨ ਖਾਵੈ, ਜੋ ਪਾਰਸੀ ਪੜ੍ਹੇ ਤਨਖਾਹੀਆ ਹੈ। ਸ਼ੰਕਰ, ਦੱਤ, ਰਾਮਾਨੁਜ, ਗੋਰਖ, ਮੁਹੰਮਦ ਇਨ ਕੋ ਪੂਜੇ, ਨਰਕ ਘੋਰ ਮੈਂ ਪਵੈਂਗੇ। ਬਾਣੀ ਸੁੱਧ ਪੜ੍ਹੇ, ਅੱਠੀਂ ਦਿਨੀ ਬਾਣੀ ਪੜ੍ਹ ਲਏ, ਸੋਧ ਲਏ। ਜੇ ਮੁਕਤਸਰ ਨ੍ਹਾਵੈ, ਤੋ ਮੁਕਤ ਹੋ। ਮੁਸਲਮਾਨ ਮਤ੍ਰੇਏ ਆਖੀਅਨਿ, ਇਨ ਕਾ ਬਿਸਵਾਸ਼ ਨ ਕਰੇ।ਸਿਖੀ ਭੀ ਪੰਜ ਤਰ੍ਹਾਂ ਕੀ ਹੈ-ਇਕ ਧੰਦੇ ਕੀ, ਦੂਜੇ ਦੇਖਾਦੇਖੀ, ਜੋ ਬਹੁਤ ਕਰਨ ਸੋ ਕਰਨਾ, ਤੀਜੀ ਹਿਰਸੀ ਜੋ ਪਦਾਰਥ ਵਾਸਤੇ- ਚੌਥੀ ਸਿਦਕੀ, ਪੰਜਵੀਂ ਭਾਵ ਕੀ।
                ਸ੍ਰੀ ਸਤਿਗੁਰੂ ਵਾਚ
ਸੋ ਅਕਾਲੀ ਰੂਪ ਹੈ, ਨੀਲ ਬਸਤ੍ਰ ਧਹਿਰਇ
ਜਪੇ ਜਾਪੁ ਗੁਰਬਰ ਅਕਾਲ, ਸਰਬਲੋਹ ਪਹਿਰਾਇ।੧।
ਸਰਬ ਲੋਹ ਚਕ੍ਰ ਕਰਦ.......ਛੱਲਾਦਿ,
ਬੀਧੇ ਕਾਨ ਨਾ ਨਾਕ ਕੋ, ਸਤਿਗੁਰ ਕੀ ਮ੍ਰਿਜਾਦ।
ਪੰਜ ਸ਼ਸਤ੍ਰ ਧਰ ਦੇਹ ਪੈ, ਕ੍ਰਿਪਾਣ ਗਾਤ੍ਰੇ ਰਾਖ
ਕਰਦ ਭੇਟ ਬਿਨ ਪਾਨ ਨਹਿ, ਅਕਾਲ ਭਾਵ ਸਤ ਭਾਖ।
ਸੁਰਮਾਦਿਕ ਸ਼ਿੰਗਾਰ ਨਹਿਂ, ਨਹਿਂ ਪਰ ਤਰੁਨੀ ਸੰਗਿ
ਯਥਾਰਥ ਇਸਤ੍ਰੀ ਤਯਾਗ ਨਹਿਂ, ਗੁਰਕੋ ਧਯਾਨ ਅਭੰਗ।
ਪਾਤਰ ਸਰਬ ਸੁਲੋਹ ਕੇ, ਭੁਗਤੇ ਅਸਨ ਸੁਆਦਿ।
ਲੱਕੜੀ ਕੋ ਭੋਜਨ ਭਖੈ, ਨੀਲ ਬਸਤ੍ਰ ਮਿਰਜਾਦ।
ਕੱਛ ਸੇਵਤ ਔਰ ਨੀਲ ਪਟ, ਜਪੁ ਅਰੁ ਜਾਪੁ ਉਚਾਰ
ਸ੍ਰੀ ਅਕਾਲ ਉਸਤਤਿ ਕਰੇ, ਚੰਡੀ ਕੰਠ ਸੁਧਾਰਿ।
ਰੋਮ ਬਸੰ ਤਨ ਮੈਂ ਪ੍ਰੀਤਿ ਕਰ, ਪੰਚ ਜਨਨ ਤੇ ਭਾਗ।
ਮੜ੍ਹੀ ਦੇਵ ਗੋਰਲ ਤਜੈ ਔਰ ਨ ਪੰਥ ਪੁਜਵਇ......।
ਕਰੇ ਕੇਸ ਕੋ ਕਲਪ ਨਾ, ਕਾਮ ਕ੍ਰੌਧ ਦੈ ਤਯਾਗ
ਜੁਧ ਕਰੇ ਤ ਸੋਨਹਾਰ, ਦੀਨ ਪ੍ਰਤਗਿਯਾ ਲਾਗ।
ਕੱਛ ਅਢਾਈ ਗਜ ਮਾਨ, ਸਾਫਾ ਭੀ ਤੁਲ ਤਾਸ
ਤੀਨ ਕਾਲ ਮੇਂ ਨਾਮ ਜਪੁ, ਜਨਮ ਮਰਨ ਕਟ ਫਾਸਿ।
ਊਚਾ ਬੁੰਗਾ ਜੋ ਸਜੈ ਨਾਮ ਨਿਹੰਗ ਸੁਜਾਨ
ਕਰਮ ਅਕਾਲੀ ਸਮ ਕਰੇ, ਸੁਨਹੁ ਸਿਖ ਧਰ ਕਾਨ।
ਸ਼ਸਤ੍ਰ ਤਨ ਮੈਂ ਧਾਰੇ, ਬਿਨਾ ਮਯਾਨ ਤੇ ਤੇਗ ਹਾਥ ਮੈਂ ਰਾਖੈ
ਭੇਸ ਸ਼ਤਰੂ ਕਾਰਨ ਕਰੇ ਮਰਨ ਜਨਮ ਕਾ ਭੈ ਨ ਹੋਇ।
ਕ੍ਰਿਪਾਨ ਸੀਸ ਪੈ ਰਾਖ ਕੈ, ਬੁੰਗਾ ਊਚਾ ਧਾਰ
ਧਰੀ ਸੁ ਕਲਗੀ ਪੰਥ ਸਿਰ ਸਤਿਗੁਰ ਹੋਇ ਦਯਾਰ।
ਲੋਹ ਪਾਤ੍ਰ ਮੈਂ ਛਕੈ, ਨੀਲ ਪੀਤ ਧਾਰੇ ਬਸਤ੍ਰ
ਭੂਸ਼ਨ ਲੋਹ ਕੇ ਧਾਰੇ, ਕੋਟਿ ਗੰਗਾ ਸਮ ਅੰਮ੍ਰਿਤਸਰ ਸਮਝੇ
ਫੌਜ, ਮੁਸੱਦੀਂ, ਵਜ਼ੀਰ, ਦੀਵਾਨ ਸਭ ਖਾਲਸਾ ਰਖਣੇ, ਧਰਮ ਬਢੈਗਾ।
ਭੇਟ ਕਰਦ ਬਿਨ ਨਹਿ ਭਖੈ, ਤਯਾਗੀ ਨਾ ਗ੍ਰਹਨਾਇ।
ਬਿਨ ਬਿਵਾਹੀ ਨ ਸੇਜ ਰਮ, ਤਿਸ ਸਦ ਧਰਮ ਸਹਾਇ।
ਫੂਕ ਨ ਬੂਈਏ ਦੀਨ ਕੌ, ਗੁਰ ਸੋ ਕਪਟ ਨ ਕੀਨ
ਅਗਨਿ ਨਾ ਬੁਝਈ ਜੂਠ ਜਲ, ਤੋ ਸੁਖ ਜਗ ਮੈਂ ਲੀਨ।
ਵੈਸਾਖੀ ਦੀਪਮਾਲਾ ਅੰਮ੍ਰਿਤਸਰ ਕਰੇ, ਹੋਲਾ ਅਨੰਦਪੁਰ ਕਰੇ,
ਅਬਚਲ ਨਗਰ ਜਾਇ ਕੁਲ ਸੰਬੂਹ ਤਰੇ।
ਰਹਿਤ ਰਹਤ ਸਮ ਸਿਖ ਜੋਮ, ਸੋ ਮੋਰੋ ਰੂਪਾਇ
ਵਾ ਮੈ ਮੋ ਮੈਂ ਭੇਦ ਨਹਿ, ਮਮ ਸਰੂਪ ਹੁਇ ਜਾਦਿ।
ਅਬ ਬਿਹੰਗਮ ਕੇ ਲੱਖਨ
   ਜਗਤ ਮੇਂ ਮਾਯਾ ਕਾ ਸੰਗ ਤਯਾਗ ਕਰਿ ਰਹੈ, ਇਸਤ੍ਰੀ ਕੋ ਦੇਖਤ ਭਾਗੇ,
ਧਨ ਕੇ ਹੇਤ ਨ ਲਾਗੇ, ਸਵਾ ਗਜ਼ ਕੀ ਕੱਛ ਰਾਖੇ, ਏਕ ਸਰਰਲੋਹ ਕੀ ਗੜਵੀ ਰਖੈ, ਏਕਾਕੀ ਬਿਚਰੇ, ਧਾਤੂ ਕੋ ਸਪਰਸ਼ ਨਾ ਕਰੇਮ, ਸ਼ਹਰ ਮੈਂ ਨਾ ਰਹੈ, ਅਸਵਾਰੀ ਪੈ ਨ ਚੜ੍ਹੈ, ਔਰ ਗੁਰਦੁਆਰੇ ਮੇਂ ਫਿਰਤਾ ਰਹੈ। ਭੱਲਾ, ਬੇਦੀ, ਤ੍ਹੇਹਨ, ਉਦਾਸੀ, ਸੋਢੀ ਇਨ ਕੋ ਨਿੰਦੇ ਨਾਹੀ, ਮਦਰਾ ਮਾਸ ਕੋ ਛੁਏ ਨਾਹੀ, ਪ੍ਰਿਥਮੈਂ ਤੌਂ ਬੈਰਾਗ ਕਰੇ,ਖਾਣਾ ਪੀਣਾ ਹੱਸਣਾ ਛੋਡੇ,ਸਵਾਦ ਅਸਵਾਦ ਸਭ ਛੋਡੇ,ਜੋ ਕਰਮ ਤੀਨ ਕਾਲ ਮੋਂ ਕਹੇ ਹੈਂ,ਖਾਲਸੇ ਕੋ।ਸੋ ਚੌਗੁਨੇ ਕਰੇ ਤੋ ਸੁੱਧ ਹੋ।ਦਵੈ ਚਾਦਰੇ ਰਖੇ,ਇਸਤ੍ਰੀ ਕੋ ਦਰਸ਼ਨ ਤਜੈ,ਰਕਤ ਬਸਤ੍ਰ ਤਜੈ,ਮਨ ਕੋ ਅਸਥੰਭ ਰਖੇ,ਇਸਤ੍ਰੀ ਕੇ ਹਾਥ ਕਾ ਅੰਨ ਜਲ ਨ ਛਕੇ,ਇਤਯਾਦਿ ਧਰਮ ਚਾਰੋਂ ਆਸ਼੍ਰਮੋਂ,ਕੇ ਲੀਏ ਕਹੇ ਹੈਂ,ਸੋ ਯਥਾ ਬਿਧਿ ਕਰਿ ਸਮਝ ਲੇਵੇਂ ਇਸ ਗ੍ਰੰਥ ਮੈਂ। ਸ਼ੀ ਵਾਹ ਗੁਰੂ ਜੀ ਸਹਾਇ।

Previous
Next Post »
navigation