ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਇਸ ਵੈਬਸਾਈਟ ਦੀ ਸੇਵਾ ਕਰਦਿਆ ਦਾਸ ਪਾਸੋ ਗਲਤੀਆਂ ਹੋ ਜਾਣਾ ਸੁਭਾਵਿਕ ਹੈ, ਆਪ ਜੀ ਦੇ ਚਰਨਾ ਪਾਸ ਬੇਨਤੀ ਹੈ ਦਾਸ ਨੂੰ ਹੋਈ ਗਲਤੀ ਬਾਰੇ ਅਤੇ ਸੁਝਾਵ ਦੇਣ ਲਈ ਇਸ ਈ-ਮੇਲ ਤੇ ਸੰਪਰਕ ਕਰਨਾ ਜੀ sikhtera.info@gmail.com

ਜ਼ਫਰਨਾਮਾ ਵਿਚਲਾ ‘ਕੁੰਡਲੀਆ ਸੱਪ’ ਬਨਾਮ ‘ਖਾਲਸਾ’


ਜ਼ਫਰਨਾਮਾ ਵਿਚਲਾ ‘ਕੁੰਡਲੀਆ ਸੱਪ’ ਬਨਾਮ ‘ਖਾਲਸਾ’

ਦੁਨੀਆਂ ਵਿੱਚ ਸੱਪਾਂ ਦੀਆਂ 2500 ਤੋਂ 3000 ਪਰਜ਼ਾਤੀਆਂ ਮੌਜ਼ੂਦ ਹਨ। ਇਹਨਾਂ ਬਾਰੇ ਬੜੀਆਂ ਰੌਚਕ ਜਾਣਕਾਰੀਆਂ ਮਿਲਦੀਆਂ ਹਨ, ਪੰਜਾਬ ਵਿੱਚ ਸੱਪਾਂ ਬਾਰੇ ਵੱਖ-ਵੱਖ ਧਾਰਨਾਵਾਂ ਹਨ, ਇੱਥੇ ‘ਕੁੰਡਲੀਏ ਸੱਪ’ ਬਾਰੇ ਗੱਲ ਚੱਲ ਰਹੀ ਹੈ... ਕਿ ਦਸਮ ਪਾਤਸ਼ਾਹ ਨੇ 'ਜਫਰਨਾਮਾ ਸਾਹਿਬ' ਵਿੱਚ ਖਾਲਸੇ ਲਈ ‘ਕੁੰਡਲੀਆ ਸੱਪ’ ਸ਼ਬਦ ਕਿਉਂ ਵਰਤਿਆ ਹੈ। ਵੈਸੇ ਤਾਂ ਸਿੱਖ ਬੱਚਿਆ ਲਈ ਵਰਤਿਆ ਜਾਂਦਾ ਸ਼ਬਦ ‘ਭੁਝੰਗੀ’ ਵੀ ਸੱਪ ਦਾ ਹੀ ਦੂਜਾ ਨਾਮ ਹੈ। ਖੈਰ ਪਹਿਲੀ ਗੱਲ ਇਹ ਸ਼ਬਦ ਇੱਕ ਅਲੰਕਾਰ ਦੇ ਤੌਰ ਤੇ ਵਰਤਿਆ ਗਿਆ ਹੈ... ਜਿਵੇਂ ਜੇ ਕੋਈ ਬੰਦਾ ਬਹੁਤ ਤੇਜ਼ੀ ਨਾਲ ਕੰਮ ਕਰੇ ਤਾਂ ਆਪਾਂ ਕਹਿ ਦਿੰਦੇ ਹਾਂ ‘ਇਹ ਤਾਂ ਹਨੇਰੀ ਬਣਿਆ ਫਿਰਦਾ ਹੈ’ ਕਈ ਵਾਰ ਰੀਅਲ ਅਸਟੇਟ ਜ਼ਮੀਨ ਦਾ ਸੌਦਾ ਕਰਵਾਉਣ ਵੇਲੇ ਕਹਿੰਦਾ ਹੈ.. ‘ਜ਼ਮੀਨ ਤਾਂ ਨਿਰਾ ਸੋਨਾ ਹੈ’... ਇੱਥੇ ਸਮਾਨਅੰਤਰ ਅਲੰਕਾਰ ਵਰਤੇ ਗਏ ਹਨ... ‘ਹਨੇਰੀ’ ਤੇ ‘ਸੋਨਾ’ ਸ਼ਬਦ... ਕ੍ਰਮਵਾਰ ‘ਤੇਜ਼ੀ’ ਅਤੇ ‘ਅਤਿ-ਕੀਮਤੀ’ ਹੋਣ ਵੱਲ ਇਸ਼ਾਰਾ ਕਰਦੇ ਹਨ...

ਹੁਣ ਗੱਲ ਕਰਦੇ ਹਾਂ ‘ਕੁੰਡਲੀਆ ਸੱਪ’ ਤੇ ‘ਖਾਲਸੇ’ ਦੀ.. ਦਸਮ ਪਾਤਸ਼ਾਹ ਨੇ ਜੇ ਇਹ ਸ਼ਬਦ ਵਰਤਿਆ ਹੈ ਖਾਲਸੇ ਲਈ ਤਾਂ ਇਹਦੇ ਵਿੱਚ ਬਹੁਤ ਸਾਰੀਆ ਆਪਸੀ ਸਮਾਨਤਾਵਾਂ ਹੋਣਗੀਆਂ... ਖਾਲਸੇ ਦਾ ਗੁਰੀਲਾ ਜੰਗ ਲਈ ਜੰਗਲਾਂ ਵਿੱਚ ਰਹਿਣਾ, ਕਈ-ਕਈ ਮਹੀਨੇ ਪ੍ਰਸ਼ਾਦਾ ਨਾ ਮਿਲਣਾ ਜਾਂ ਦੁਸ਼ਮਣ ਦਾ ਘੇਰਾ ਪੈ ਜਾਣਾ, ਰਸਦ ਨਾ ਪਹੁੰਚਣੀ, ਲਲਕਾਰ ਕੇ ਹਮਲਾ ਕਰਨਾ, ਬਹੁਤ ਤੇਜ਼ ਹੋਣਾ, ਬਿਨਾਂ ਉਕਸਾਏ ਹਮਲਾ ਨਾ ਕਰਨਾ, ਜੇ ਲੜਨਾ ਪੈ ਜਾਵੇ ਤੇ ਦੁਸ਼ਮਣ ਨੂੰ ਚਿੱਤ ਕਰਕੇ ਹਟਣਾ ਆਦਿ।
ਮੈਂ ‘ਖਾਲਸੇ’ ਬਾਰੇ ਜ਼ਿਕਰ ਨਹੀਂ ਕਰਾਂਗਾ,ਸਾਨੂੰ ਸਭ ਨੂੰ ਪਤਾ ਹੀ ਹੈ, ਬਹੁਤੀ ਲੰਬੀ ਵਿਚਾਰ ਵੀ ਕਈ ਵਾਰ ਅਕਾਊ ਹੋ ਜਾਂਦੀ ਹੈ।‘ਕੁੰਡਲੀਆ ਸੱਪ’ ਨੂੰ ਸਧਾਰਣ ਬੋਲੀ ਵਿੱਚ ‘ਜਲੇਬੀ ਸੱਪ’ ਜਾਂ ‘ਉੱਡਣਾ ਸੱਪ’ ਵੀ ਆਖਿਆ ਜਾਂਦਾ ਹੈ... ਇਹ ਸੱਪ ਆਮ ਤੌਰ ਤੇ ਜੰਗਲਾਂ ਵਿੱਚ ਹੀ ਰਹਿਣਾ ਪਸੰਦ ਕਰਦਾ ਹੈ, ਜਿਵੇਂ ਕਿ ਓਸ ਸਮੇਂ ਖਾਲਸੇ ਦੇ ਹਲਾਤ ਸਨ, ਕੁੰਡਲੀਆ ਸੱਪ ਆਮ ਤੌਰ ਤੇ ਕੇਸਰੀ ਰੰਗ ਜਾਂ ਹਲਕੇ ਪੀਲੇ ਰੰਗ ਦਾ ਹੁੰਦਾ ਹੈ... ਕਈ ਵਾਰ ਫਿੱਕੇ ਹਰੇ ਰੰਗ ਦਾ ਵੀ ਹੁੰਦਾ ਹੈ.. ਜਿਸ ਕਰਕੇ ਜੰਗਲਾਂ ਦੀ ਹਰਿਆਲੀ ਤੇ ਸੁੱਕੀਆ ਝਾੜੀਆਂ ਵਿੱਚ ਇਸਦਾ ਪਤਾ ਲੱਗਣਾ ਮੁਸ਼ਕਿਲ ਹੁੰਦਾ ਹੈ, ਇਹ ਸੱਪਾਂ ਦੀਆਂ ਸਭ ਤੋਂ ਖਤਰਨਾਕ ਕਿਸਮਾਂ “ਕੋਬਰਾ ਜਾਂ ਫਨੀਅਰ”, “ਨਾਗਰਾਜ਼ ਜਾਂ ਕਿੰਗ ਕੋਬਰਾ”, “ਕਰੇਟ”, ਅਤੇ “ਕੁੰਡਲੀਆ ਸੱਪ ਜਾਂ ਵਾਈਪਰ” (ਮੰਨਿਆ ਜਾਂਦਾ ਹੈ ਕਿ ਵਾਈਪਰ ਸੱਪ ਕੁੰਡਲੀਆ ਸੱਪ ਦਾ ਹੀ ਇੱਕ ਹੋਰ ਨਾਮ ਹੈ) ਵਿੱਚੋਂ ਇੱਕ ਨਸਲ ਹੈ, ਬਲਕਿ ਇਹਨਾਂ ਚਾਰਾਂ ਵਿੱਚੋਂ ਵੀ ਸਭ ਤੋਂ ਤੇਜ਼ ਸੱਪ ‘ਕੁੰਡਲੀਆ’ ਹੀ ਮੰਨਿਆ ਜਾਂਦਾ ਹੈ, ਇਹ ਜਿਆਦਾ ਤੋਂ ਜਿਆਦਾ ਇੱਕ ਮੀਟਰ ਲੰਬਾ ਹੁੰਦਾ ਹੈ ਇਹ ਝਾੜੀਆਂ ਵਿੱਚ ਕੁੰਡਲੀ ਮਾਰ ਕੇ ਬਹੁਤ ਘੱਟ ਥਾਂ ਵਿੱਚ ਬੈਠਦਾ ਹੈ, ਇਹ ਦੁਸ਼ਮਣ ਤੇ ਉੱਡ ਕੇ ਹੀ ਵਾਰ ਕਰਦਾ ਹੈ,,, ਆਮ ਕਰਕੇ ਇਹ ਗੁਣ ਹੋਰ ਨਸਲਾਂ ਵਿੱਚ ਏਨਾਂ ਪ੍ਰਭਾਵਸ਼ਾਲੀ ਨਹੀਂ ਹੁੰਦਾ, ਸੱਪਾਂ ਦੀਆਂ ਹੋਰ ਉੱਡਣ ਵਾਲੀਆ ਨਸਲਾਂ ਹੋਰ ਵੀ ਹਨ ਪਰ ਓਹਨਾਂ ਵਿੱਚ ਏਨਾਂ ਸ਼ਕਤੀਸ਼ਾਲੀ ਜ਼ਹਿਰ ਨਹੀਂ ਹੁੰਦਾ ਜਿੰਨਾ ਕਿ ‘ਕੁੰਡਲੀਏ ਸੱਪ’ ਵਿੱਚ ਹੁੰਦਾ ਹੈ। ਵੱਡੀ ਗੱਲ ਹੈ ਕਿ ‘ਕੁੰਡਲੀਆ ਸੱਪ’ ਨੂੰ ਜੇ ਸਾਲ ਵਿੱਚ ਇੱਕ ਵਾਰ ਵੀ ਭੋਜਨ ਮਿਲ ਜਾਵੇ ਇਹ ਜਿਊਂਦਾ ਰਹਿ ਸਕਦਾ ਹੈ। ਇਸ ਦੇ ਸਰੀਰ ਤੇ ਠੰਢ ਅਤੇ ਗਰਮੀ ਦਾ ਕੋਈ ਅਸਰ ਨਹੀਂ ਹੁੰਦਾ। ਇਸ ਸੱਪ ਦੀ ਇਕਲੌਤੀ ਨਸਲ ਹੈ ਜੋ ਲਲਕਾਰ ਕੇ ਹਮਲਾ ਕਰਦੀ ਹੈ... ਹਮਲਾ ਕਰਨ ਵੇਲੇ ‘ਕੁੰਡਲੀਆ ਸੱਪ’ ਬਹੁਤ ਉੱਚੀ ਅਵਾਜ਼ ਵਿੱਚ ਫੁੰਕਾਰਾ ਮਾਰਦਾ ਹੈ... ‘ਕੁੰਡਲੀਏ ਸੱਪ ਦੇ ਜ਼ਹਿਰ ਨਾਲ ਖ਼ੂਨ ਦੀਆਂ ਨਾੜਾਂ ਫਟ ਜਾਂਦੀਆਂ ਹਨ ਅਤੇ ਸਰੀਰ ਫਟ ਸਕਦਾ ਹੈ ਹੋਰ ਕਿਸੇ ਵੀ ਜਾਤੀ ਦਾ ਹਮਲਾ ਏਨਾ ਪ੍ਰਭਾਵਸ਼ਾਲੀ ਨਹੀਂ ਹੁੰਦਾ।

Previous
Next Post »
navigation