ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਇਸ ਵੈਬਸਾਈਟ ਦੀ ਸੇਵਾ ਕਰਦਿਆ ਦਾਸ ਪਾਸੋ ਗਲਤੀਆਂ ਹੋ ਜਾਣਾ ਸੁਭਾਵਿਕ ਹੈ, ਆਪ ਜੀ ਦੇ ਚਰਨਾ ਪਾਸ ਬੇਨਤੀ ਹੈ ਦਾਸ ਨੂੰ ਹੋਈ ਗਲਤੀ ਬਾਰੇ ਅਤੇ ਸੁਝਾਵ ਦੇਣ ਲਈ ਇਸ ਈ-ਮੇਲ ਤੇ ਸੰਪਰਕ ਕਰਨਾ ਜੀ sikhtera.info@gmail.com

ਗੁਰੂ ਅੰਗਦ ਦੇਵ ਜੀ

ਗੁਰੂ ਅੰਗਦ ਦੇਵ ਜੀ

 ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ੩੧ ਮਾਰਚ ੧੫੦੪ ਮੁਤਾਬਕ ੫ ਵੈਸਾਖ ਸੰਮਤ ੧੫੬੧ ਨੂੰ ਫਿਰੋਜਪੁਰ ਜ਼ਿਲ੍ਹੇ, ਪਿੰਡ ਮੱਤੇ ਦੀ ਸਰ੍ਹਾਂ ਦੀ ਪਿਤਾ ਫੇਰੂ ਮੱਲ ਤੇ ਮਾਤਾ ਦਇਆ ਕੌਰ ਜੀ ਦੀ ਕੁੱਖੋਂ ਹੋਇਆ। ਬਾਬਾ ਫੇਰੂ ਮੱਲ ਜੀ ਦੇ ਬਜ਼ੁਰਗ ਗੁਜਰਾਤ ਦੇ ਸੂਬੇ ਪਿੰਡ ਸੰਘੌਵਾਲ ਦੇ ਵਸਨੀਕ ਸਨ।ਕਿਰਤ ਕਰਨ ਵਾਸਤੇ ਪੰਜਾਬ ਵਿੱਚ ਫਿਰੋਜ਼ਪੁਰ ਮੱਤੇ ਦੀ ਸਰ੍ਹਾਂ ਆ ਵੱਸੇ ਜਾਤ ਵਰਨ ਵੰਡ ਵਿਚ ਆਪ ਜੀ ਤ੍ਹੇਹਣ ਜਾਤ ਖੱਤਰੀ ਸਨ।ਮੱਤੇ ਦੀ ਸਰ੍ਹਾਂ ਬਾਬਰ ਬਾਦਸ਼ਾਹ ਵੇਲੇ ਇਸ ਨੂੰ ਉਜਾੜ ਦਿੱਤਾ, ਫਿਰ ਇੱਕ ਨਾਗੇ ਸਾਧੂ ਨੇ ਇਸ ਨਿਰਮਾਣ ਕਰਵਾਇਆ ਤੇ ਇਹ ਨਗਰ ਨਾਗੇ ਦੀ ਸਰਾਂ ਨਾਲ ਮਸ਼ਹੂਰ ਹੋ ਗਿਆ। ਬਾਬਾ ਫੇਰੂ ਮੱਲ ਜੀ ਫਾਰਸੀ ਦੇ ਚੰਗੇ ਗਿਆਤਾ ਸਨ। ਫ਼ਿਰੋਜ਼ਪੁਰ ਦੇ ਪਠਾਣ ਦੇ ਪਾਸ ਮੁਨੀਮੀ ਦੇ ਤੌਰ ਤੇ ਆਮਦਨ ਖਰਚ ਦੇ ਹਿਸਾਬ ਕਿਤਾਬ ਦੀ ਜ਼ਿੰਮੇਵਾਰੀ ਸੰਭਾਲ ਲਈ। ਕੁਝ ਸਮੇਂੰ ਤੋਂ ਬਾਅਦ ਪਿੰਡ ਦੇ ਚੌਧਰੀ ਤਖਤ ਮੱਲ ਨੇ ਆਮਦਨ ਦੇ ਹਿਸਾਬ ਦਾ ਕੰਮ ਇਨ੍ਹਾਂ ਨੂੰ ਸੌਂਪ ਦਿੱਤਾ। ਤਖਤ ਮੱਲ ਬਹੁਤ ਧਨਾਢ ਸੀ। ਪਠਾਣੀ ਰਾਜ ਵਿਚ ਉਸ ਦਾ ਚੰਗਾ ਰਸੂਖ ਸੀ। ਫੇਰੂ ਮੱਲ ਜੀ ਤੇ ਤਖਤ ਮੱਲ ਦਾ ਸਕੇ ਭਰਾਵਾਂ ਵਰਗਾ ਪਿਆਰ ਸੀ। ਤਖਤ ਮੱਲ ਦੇ ਸੱਤ ਪੁੱਤਰ ਤੇ ਇਕ ਧੀ ਜਿਸ ਦਾ ਨਾਂ ਸਿੱਖ ਇਤਿਹਾਸ ਵਿੱਚ ਬੀਬੀ ਵਿਰਾਈ ਕਰਕੇ ਪ੍ਰਸਿੱਧ ਹੈ। ਬਾਬਾ ਫੇਰੂ ਮੱਲ ਬੀਬੀ ਨੁੰ ਵਿਰਾਈ ਨੂੰ ਸਕੀਆਂ ਭੈਣਾਂ ਵਾਂਗ ਮੰਨਦੇ ਸਨ, ਭਾਈ ਲਹਿਣਾ ਜੀ ਬੀਬੀ ਨੂੰ ਭੂਆ ਜੀ ਕਹਿ ਕੇ ਬੁਲਾਉਂਦੇ ਸਨ। ਬੀਬੀ ਵਿਰਾਈ ਦੀ ਸ਼ਾਦੀ ਖਡੂਰ ਦੇ ਚੌਧਰੀ ਮਹਿਮੇ ਨਾਲ ਹੋ ਗਈ। ਬੀਬੀ ਜੀ ਆਤਮ ਦਰਸੀ ਸੁਭਾ ਦੇ ਮਾਲਕ ਸਨ। ਚੌਧਰੀ ਮਹਿਮੇ ਦਾ ਇਲਾਕੇ ਵਿੱਚ ਚੰਗਾ ਤਪ ਤੇਜ ਸੀ। ਲੋਕ ਇਸ ਪਾਸੋਂ ਲੋੜ ਪੈਣ ਤੇ ਆਪਣੀ ਗਰਜ ਕਰਕੇ ਹਾੜੀ ਸਾਉੇਣੀ ਕਰਜ਼ਾ ਮੋੜ ਦਿੰਦੇ ਸਨ।


                    ਖਡੂਰ ਤੋਂ ਤਿੰਨ ਮੀਲ ਦੂਰੀ ਪਹਾੜ ਦੀ ਬਾਹੀ ਇੱਕ ਪਿੰਡ ਸੰਘਰ ਨਜ਼ਦੀਕ ਪਿੰਡ ਸਰਲੀ ਕਲਾਂ ਇਸ ਪਿੰਡ ਵਿੱਚ ਦੇਵੀ ਚੰਦ ਖੱਤਰੀ ਗੌਤ ਦੇ ਮਰਵਾਹੇ ਦਾ ਵੀ ਸ਼ਾਹੂਕਾਰਾ ਬਹੁਤ ਮਸ਼ਹੂਰ ਸੀ। ਲੋਕ ਇਸ ਪਾਸੋਂ ਹਰ ਕੰਮ ਪੁੱਛ ਕੇ ਕਰਦੇ। ਮਹਿੰਮੇ ਚੌਧਰੀ ਤੇ ਦੇਵੀ ਚੰਦ ਦਾ ਸ਼ਾਹੂਕਾਰਾ ਕਰਕੇ ਬੜੇ ਪਿਆਰ ਸੀ। ਮਹਿਮਾ ਚੌਧਰੀ ਤੇ ਬੀਬੀ ਵਿਰਾਈ ਇਸ ਪਰਿਵਾਰ ਨੂੰ ਮਿਲਣ ਵਾਸਤੇ ਪਿੰਡ ਸੰਘਰ ਆਏ। ਦੇਵੀ ਚੰਦ ਤੇ ਉੇਸ ਦੀ ਸੁਪਤਨੀ ਬੀਬੀ ਕਿਰਨ ਦੇਵੀ ਦੇ ਬੜਾ ਆਦਰ ਮਾਣ ਕੀਤਾ। ਦੋਂਵੇ ਪਰਿਵਾਰ ਖੁਸ਼ੀ ਵਿਚ ਗੱਲਾਂ ਬਾਤਾਂ ਕਰਦੇ ਸਨ। ਦੇਵੀ ਚੰਦ ਦੀ ਪੁੱਤਰੀ ਬੀਬੀ ਖੀਵੀ ਜਲ-ਪਾਣੀ ਤਿਆਰ ਕਰਕੇ ਲਿਆਏ। ਬੀਬੀ ਖੀਵੀ ਵੱਲ ਵੇਖ ਕੇ ਬੀਬੀ ਵਿਰਾਈ ਜੀ ਬੜੇ ਖੁਸ਼ ਹੋਏ ਤੇ ਕਹਿਣ ਲੱਗੇ ਧੀ ਜਵਾਨ ਹੋ ਗਈ ਹੈ। ਚੌਦਾਂ ਪੰਦਰਾਂ ਸਾਲ ਹੋ ਗਈ ਹੈ। ਇਸ ਦੇ ਜੀਵਨ ਤੇ ਨਵਾਂ ਨਿਖਾਰ ਆ ਗਿਆ ਹੈ। ਇਸ ਦੀ ਸ਼ਾਦੀ ਕਰ ਦੇਣੀ ਚਾਹੀਦੀ ਹੈ। ਬੀਬੀ ਖੀਵੀ ਦੇ ਮਾਤਾ ਜੀ ਕਹਿਣ ਲੱਗੇ ਭੈਣ ਜੀ, ਤੁਸੀਂ ਵੀ ਧਿਆਨ ਸਦ ਰੱਖਿਓ। ਕੋਈ ਚੰਗਾ ਘਰ ਵੇਖ ਕੇ ਹਾਣ-ਪ੍ਰਵਾਨ ਲੜਕਾ ਵੇਖ ਲਉ, ਇਹ ਕਾਰਜ ਭੈਣ ਭਰਾ ਹੀ ਕਰਦੇ ਹਨ। ਅਸੀਂ ਧੀ ਦਾ ਰਿਸ਼ਤਾ ਤੁਹਾਡੀ ਝੋਲੀ ਪਾ ਦਿਆਂਗੇ। ਲੋਡਾ ਪਹਿਰ ਹੋ ਗਿਆ। ਬੀਬੀ ਖੀਵੀ ਜੀ ਨੇ ਪ੍ਰਸ਼ਾਦ ਤਿਆਰ ਕੀਤਾ। ਦੋਵਾਂ ਪਰਿਵਾਰਾਂ ਨੇ ਇਕੱਠਿਆਂ ਬੈਠ ਕੇ ਛਕਿਆ ਤੇ ਬੀਬੀ ਜੀ ਤੇ ਚੌਧਰੀ ਮਹਿਮਾ ਜੀ ਖਡੂਰ ਸਾਹਿਬ ਆ ਗਏ। ਕੁਝ ਦਿਨ ਬੀਤ ਗਏ। ਚੌਧਰੀ ਨਾਲ ਬੀਬੀ ਵਿਰਾਈ ਜੀ ਨੇ ਸਲਾਹ ਕੀਤੀ ਕਿ ਮੇਰੇ ਪੇਕੇ ਪਰਿਵਾਰ ਨਾਲ ਫੇਰੂ ਮੱਲ ਜੀ ਦਾ ਬਹੁਤ ਪਿਆਰ ਹੈ। ਉਸ ਦਾ ਹੋਣਹਾਰ ਪੁੱਤਰ ਬੜਾ ਸੋਹਣਾ ਹੈ। ਪਹਿਲੇ ਆਪਾਂ ਮੇਰੇ ਪੇਕੇ ਚੱਲੀਏ। ਉਨ੍ਹਾਂ ਨਾਲ ਸਲਾਹ ਮਸ਼ਵਰਾ ਕਰੀਏ, ਫਿਰ ਜਿਵੇਂ ਹੋਵੇਗਾ ਕਰ ਲਵਾਂਗੇ। ਦੋਵੇਂ ਜਾਣੇ ਮੱਤੇ ਦੀ ਸਰਾਏ ਪਹੁੰਚ ਗਏ। ਸਵੇਰੇ ਫੇਰੂ ਮੱਲ ਜੀ ਨੂੰ ਪਤਾ ਲੱਗਾ ਭੈਣ ਵਿਰਾਈ ਤੇ ਜੀਜਾ ਚੌਧਰੀ ਖਡੂਰ ਸਾਹਿਬ ਤੋਂ ਆਏ ਹਨ। ਉਨ੍ਹਾਂ ਨੂੰ ਸਮੇਤ ਪਰਿਵਾਰ ਮਿਲਣ ਵਾਸਤੇ ਗਏ। ਤਖਤ ਮੱਲ ਨੇ ਗੱਲ ਸ਼ੁਰੂ ਕੀਤੀ ਕਿ ਵਿਰਾਈ ਤੇ ਚੌਧਰੀ ਲਹਿਣੇ ਵਾਸਤੇ ਲੜਕੀ ਵੇਖ ਕੇ ਆਏ ਨੇ, ਕਹਿੰਦੇ ਨੇ ਲੜਕੀ ਹੈ ਖਡੂਰ ਸਾਹਿਬ ਦੇ ਨਜ਼ਦੀਕ ਪਿੰਡ ਸੰਘਰ ਹੈ, ਇਹ ਸਾਰੀ ਜ਼ਿੰਮੇਵਾਰੀ ਆਪ ਨਿਭਾਉਣਗੇ। ਫੇਰੂ ਮੱਲ ਜੀ ਬੜੇ ਖੁਸ਼ ਹੋਏ, ਅਸੀਂ ਕੁੜਮਾਂ ਦੇ ਜਾਵਾਂਗੇ। ਆਪਣੀ ਭੈਣ ਨੂੰ ਮਿਲ ਕੇ ਆਇਆ ਕਰਾਂਗੇ। ਆਪਣੇ ਵੀਰ ਨੂੰ ਖੁਸ਼ੀ ਦਾ ਸੁਨੇਹਾ ਦੇ ਕੇ ਖਡੂਰ ਸਾਹਿਬ ਆ ਗਏ। ਫਿਰ ਅਗਲੇ ਦਿਨ ਸੰਘਰ ਆਣ ਕੇ ਆਪਣੇ ਭਰਾ ਫੇਰੂ ਮੱਲ ਦੀ ਬਾਬਤ ਕਿਹਾ ਮੇਰਾ ਧਰਮ ਭਰਾ ਫੇਰੂ ਮੱਲ ਮੇਰੇ ਪੱਕੇ ਉਸ ਦਾ ਹੋਣਹਾਰ ਪੁੱਤਰ ਲਹਿਣਾ, ਅਸਾਂ ਉਸ ਦੀ ਚੋਣ ਕੀਤੀ। ਸਾਰਾ ਪਰਿਵਾਰ ਵੈਸ਼ਨੂੰ ਹੈ, ਲੜਕਾ ਪੰਦਰਾਂ ਕੁ ਸਾਲ ਦਾ ਹੈ। ਵੈਸ਼ਨੂੰ ਦੇਵੀ ਜਵਾਲਾ ਜੀ ਦੇ ਦਰਸ਼ਨ ਕਰਨ ਹਰ ਸਾਲ ਸੰਗ ਲੈ ਕੇ ਜਾਂਦੇ ਹਨ, ਗਰੀਬਾਂ ਦੇ ਸਹਾਇਕ ਹਨ, ਦਾਜ ਲੈਣ-ਦੇਣ ਦੇ ਹੱਕ ਵਿੱਚ ਨਹੀਂ। ਅਸੀਂ ਸਾਰੀ ਗੱਲ ਦੀ ਜ਼ਿੰਮੇਵਾਰੀ ਚੁੱਕਦੇ ਹਾਂ। ਉਨ੍ਹਾਂ ਵੱਲੋਂ ਤੁਹਾਨੂੰ ਕੋਈ ਉਲਾਮਾ ਨਹੀ ਆਵੇਗਾ। ਬੀਬੀ ਵਿਰਾਈ ਪਾਸੋਂ ਇਹ ਗੱਲ ਸੁਣਕੇ ਦੇਵੀ ਚੰਦ ਤੇ ਕਿਰਨ ਦੇਵੀ ਬੜੇ ਖੁਸ਼ ਹੋਏ। ਵੈਸ਼ਨੂੰ ਸਾਕ ਕਿਹੜੇ ਮਿਲਦੇ ਨੇ, ਅੱਜ ਕੱਲ੍ਹ ਮੁੰਡੇ ਨਸ਼ੇ-ਪਤੇ ਬਹੁਤ ਕਰਦੇ ਹਨ, ਅਸੀਂ ਵੀ ਇਸ ਬਹਾਨੇ ਉਨ੍ਹਾਂ ਦੇ ਨਾਲ ਦੇਵੀ ਦੇ ਦਰਸ਼ਨ ਕਰਨ ਜਾਇਆ ਕਰਾਂਗੇ, ਨਾਲੇ ਬੀਬੀ ਵਿਰਾਈ ਦਾ ਭਤੀਜਾ ਹੈ। ਕਿਹੜਾ ਓਪਰਾ ਹੈ ਖਡੂਰ ਤੇ ਸੰਘਰ ਕਿਹੜਾ ਦੂਰ ਹੈ। ਸੁਖ-ਸਾਂਦ ਦਾ ਪਤਾ ਲੱਗਦਾ ਰਵੇਗਾ। ਥੋੜ੍ਹੇ ਦਿਨਾਂ ਬਾਅਦ ਵਿਆਹ ਦਾ ਦਿਨ ਪੱਕਾ ਕਰ ਦਿੱਤਾ। ੧੬ ਮਾਘ ੧੫੭੬ ਦੇ ਦਿਨ ਸਾਹੇ ਚਿੱਠੀ ਲਿਖ ਕੇ ਭੇਜ ਦਿੱਤੀ ਤੇ ਤਾਕੇਦ ਵਿਚ ਕਿਹਾ ਕਿ ਜਾਂਞੀ ਸਬਰ ਸੰਤੋਖ ਵਾਲੇ ਆਉਣ, ਬਸੰਤ ਰੁੱਤ ਸੀ। ਬਸੰਤ ਦੇ ਮੰਗਲ ਗਾਏ ਗਏ ਵਿਆਹ ਦੀਆਂ ਰਸਮਾਂ ਪੂਰੀਆਂ ਕਰਕੇ ਜੰਞ ਵਾਪਸ ਪਰਤ ਗਈ। ਤਖਤ ਮੱਲ ਤੇ ਫੇਰੂ ਮੱਲ ਦੇ ਪਿਆਰ ਵਿਚ ਚੁਗਲ ਨੇ ਤ੍ਰੇੜ ਪਾ ਦਿੱਤੀ। ਤਖਤ ਮੱਲ ਨੂੰ ਕਿਹਾ ਫੇਰੂ ਮੱਲ ਆਪ ਦੇ ਕਾਰੋਬਾਰ ਵਿੱਚ ਹੇਰਾਫੇਰੀ ਕਰਕੇ ਮਾਇਆ ਇਕੱਠੀ ਕਰਦਾ ਹੈ, ਹਜ਼ਾਰਾਂ ਰੁਪਏ ਦਾ ਗਮਨ ਨਿਕਲ ਆਵੇਗਾ। ਪੜਤਾਲ ਕਰਵਾ ਲਵੋ। ਤਖਤ ਮੱਲ ਨੇ ਸੁਣ ਕੇ ਬਿਨਾਂ ਪੁੱਛੇ ਫੇਰੂ ਮੱਲ ਜੀ ਨੂੰ ਕੈਦ ਕਰ ਲਿਆ। ਉਹ ਕਿਸੇ ਦੀ ਸਿਫਾਰਿਸ਼ ਵੀ ਨਹੀ ਸੀ ਮੰਨਦਾ। ਬਹੁਤ ਅਮੋੜ ਸੁਭਾ ਦਾ ਮਾਲਕ ਸੀ। ਲਹਿਣਾ ਜੀ ਦੂਰ ਦੀ ਸੋਚ ਕੇ ਭੂਆ ਵਿਰਾਈ ਜੀ ਕੋਲ ਖਡੂਰ ਸਾਹਿਬ ਆ ਗਏ। ਤਖਤ ਮੱਲ ਆਪਣੀ ਧੀ ਵਿਰਾਈ ਕਦੀ ਕੋਈ ਗੱਲ ਨਹੀਂ ਸੀ ਮੋੜਦਾ। ਬੀਬੀ ਵਿਰਾਈ ਨੂੰ ਫੇਰੂ ਮੱਲ ਜੀ ਦੀ ਇਮਾਨਦਾਰੀ ਤੇ ਪੂਰਨ ਭਰੋਸਾ ਸੀ।ਬੀਬੀ ਵਿਰਾਈ ਇਸ ਸਮੇਂ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਧਾਰਨ ਕਰ ਚੁੱਕੀ ਸੀ।ਭਾਈ ਲਹਿਣਾ ਜੀ ਬੀਬੀ ਵਿਰਾਈ ਨਾਲ ਗੁਰੁ ਨਾਨਕ ਦੇਵ ਜੀ ਦੇ ਸਤਿਸੰਗ ਦੀ ਵੀ ਹਾਜ਼ਰੀ ਭਰਨ ਗਏ।ਉਨ੍ਹਾਂ ਤੋਂ ਅਸ਼ੀਰਵਾਦ ਹਾਸਲ ਕੀਤਾ। ਬੀਬੀ ਜੀ ਨੇ ਆਪਣੇ ਪਿਤਾ ਨੂੰ ਲਿਖ ਭੇਜਿਆ ਸੀ ਕਿ ਫੇਰੂ ਮੱਲ ਜੀ ਨੂੰ ਤਰੁੰਤ ਰਿਹਆ ਕੀਤਾ ਜਾਵੇ ਤਾਂ ਕਿ ਉਹ ਆਪਣੇ ਪੁੱਤਰ ਨਾਲ ਹਿਸਾਬ ਕਿਤਾਬ ਦੀ ਸਹੀ ਰਿਪੋਰਟ ਦੇ ਸਕਣ। ਸਾਰੇ ਹਿਸਾਬ ਕਿਤਾਬ ਵਿਚ ਇਕ ਪੈਸੇ ਦਾ ਕੋਈ ਘਪਲਾ ਨਾ ਨਿਕਲਣ ਤੇ ਇੱਜ਼ਤ ਸਨਮਾਨ ਨਾਲ ਹੋ ਬਰੀ ਹੋ ਗਏ। ਤਖਤ ਮੱਲ ਦਾ ਕੰਮ ਛੱਡ ਕੇ ਹਰੀਕੇ ਪੱਤਣ ਦੁਕਾਨ ਪਾਈ ਪਰ ਕਾਮਯਾਬ ਨਾ ਹੋਏ। ਫਿਰ ਸਹੁਰਿਆਂ ਦੀ ਸਲਾਹ ਨਾਲ ਖਡੂਰ ਸਾਹਿਬ ਦੁਕਾਨ ਦਾ ਕੰਮ ਸ਼ੁਰੂ ਕੀਤਾ ਤੇ ਕਾਮਯਾਬ ਹੋ ਗਏ।ਮੌਤ ਹਰ ਇਕ ਇਨਸਾਨ ਤੇ ਜ਼ਰੂਰ ਆਉਣੀ ਹੈ।ਬਾਬਾ ਫੇਰੂ ਮੱਲ ਜੀ ਸੰਨ ੧੫੨੬ ਨੂੰ ਗੁਪਰਵਾਸੀ ਹੋ ਗਏ। ਲਹਿਣਾ ਜੀ ਤੇ ਘਰ ਦੀ ਵੀ ਸੰਘ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਸਿਰ ਆ ਗਈ। ਦੁਕਾਨਦਾਰੀ ਦੇ ਕੰਮ ਤੋਂ ਵਿਹਲੇ ਹੋ ਕੇ ਰਾਤ ਨੂੰ ਦੇਵੀ ਦੀਆਂ ਭੇਟਾਂ ਗਾਉਣਾ ਦਾ ਕੰਮ ਆਪਦਾ ਮਨ-ਭਾਉਂਦਾ ਸੁਗਲ ਸੀ। ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਦੇਵੀ ਦੀਆਂ ਭੇਟਾਂ ਗਾਉਣਾ ਸ਼ੁਰੂ ਕਰਨ ਲੱਗੇ ਸੀ। ਅਚਾਨਕ ਪ੍ਰਮੇਸ਼ਰ ਦੀ ਐਸੀ ਕਰਨੀ ਹੋਈ ਕਿ ਭਾਈ ਲਹਿਣਾ ਆਤਮਿਕ ਅਤੇ ਮਾਨਸਿਕ ਤੌਰ ਤੇ ਆਪਣੇ ਆਪ ਨੂੰ ਖੁੰਝਿਅ-ਖੁੰਝਿਆ ਮਹਿਸੂਸ ਕਰ ਰਹੇ ਸਨ।ਭਾਈ ਜੋਧ ਜੀ ਦੇ ਮੁਖਾਰਬਿੰਦ ਤੋਂ ਗੁਰੁ ਨਾਨਕ ਦੇਵ ਜੀ ਦੀ ਬਾਣੀ ਸੁਣੀ। ਇਹ ਬਾਣੀ ਆਸਾ ਦੀ ਵਾਰ ਦੀ ੨੧ ਵੀ ਪਾਉੜੀ ਦੀਆਂ ਤੁਕਾਂ ਸੁਣ ਕੇ ਜੀਵਨ ਨੂੰ ਪਲਟਾ ਦੇ ਗਈਆਂ।ਭਾਈ ਲਹਿਣਾ ਜੀ ਦੀ ਸਾਰੀ ਅੰਦਰਲੀ ਚੇਤਨਾ ਹਿਲ ਗਈ। ਉਹ ਬੀਬੀ ਵਿਰਾਈ ਕੋਲ ਆਪਣੀ ਮਾਨਸਿਕ ਦਸ਼ਾ ਬਿਆਨ ਕਰਨ ਲਈ ਆ ਪੁੱਜੇ। ਆਤਮ ਦਰਸੀ ਬੀਬੀ ਜੀ ਨੇ ਕਿਹਾ ਕਿ ਤੁਸੀਂ ਕਰਤਾਰਪੁਰ ਗੁਰੁ ਜੀ ਦੇ ਦਰਸ਼ਨ ਕਰੋ, ਤੁਹਾਡੀ ਸਾਰੀ ਚਿੰਤਾ ਦੂਰ ਹੋ ਜਾਵੇਗੀ। ਅਕਤੂਬਰ-ਨਵੰਬਰ ਦੇ ਮਹੀਨੇ ਵਿੱਚ ਦੇਵੀ ਦਰਸ਼ਨਾਂ ਲਈ ਦੇਵੀ ਭਗਤਾਂ ਦਾ ਟੋਲਾ ਤਿਆਰ ਹੋ ਚੁੱਕਾ ਸੀ ਤੇ ਕਰਤਾਰਪੁਰ ਪਹੁੰਚ ਗਏ। ਬਾਹਰਵਾਰ ਡੇਰਾ ਕੀਤਾ। ਪ੍ਰਸ਼ਾਦਾ-ਪਾਣੀ ਛਕ ਕੇ ਰਾਤ ਕੱਟੀ। ਸਵੇਰੇ ਭਗਤਾਂ ਪਾਸੋਂ ਕੁਝ ਸਮਾਂ ਮੰਗ ਕੇ ਆਪਣੀ ਘੋੜੀ ਤੇ ਅਸਵਾਰ ਹੋ ਕੇ ਗੁਰੁ ਨਾਨਕ ਦੇਵ ਜੀ ਦਰਸ਼ਨ ਕਰ ਆਉੇਣਂਗੇ, ਘੋੜੀ ਤੇ ਚੜੇ ਜਾਂਦੇ ਸਨ, ਅੱਗੇ ਗੁਰੂ ਨਾਨਕ ਦੇਵ ਜੀ ਪੈਦਲ ਜਾਂਦੇ ਸਨ, ਉਨ੍ਹਾਂ ਨੂੰ ਗੁਰੂ ਸਾਹਿਬ ਬਾਰੇ ਪੁੱਛਿਆ ਤੇ ਉਨ੍ਹਾਂ ਕਿਹਾ ਤੁਸੀਂ ਘੋੜੀ ਤੇ ਅਸਵਾਰ ਮੇਰੇ ਪਿੱਛੇ ਆ ਜਾਉ, ਤੁਹਾਨੂੰ ਉਨ੍ਹਾਂ ਦੇ ਘਰ ਪਹੁੰਚ ਦੇਵਾਂਗੇ। ਇੱਥੇ ਇਕ ਨੁਕਤਾ ਬਹੁਤ ਧਿਆਨ ਮੰਗਦਾ ਹੈ।
                      ਖਡੂਰ ਸਾਹਿਬ ਸੰਨ ੧੫੧੭ ਵਿਚ ਬੀਬੀ ਵਿਰਾਈ ਨਾਲ ਦਰਸ਼ਨ ਕੀਤੇ ਸਨ। ਫਿਰ ਸੰਨ ੧੫੩੨ ਵਿਚ ਬੀਬੀ ਵਿਰਾਈ ਨਾਲ ਦਰਸ਼ਨ ਕੀਤੇ ਸਨ। ਫਿਰ ਸੰਨ ੧੫੩੨ ਨੂੰ ਦੂਸਰੀ ਵਾਰ ਕਰਤਾਰਪੁਰ ਦਰਸ਼ਨ ਕੀਤੇ ਤੇ ਗੁਰੂ ਜੀ ਪਛਾਣੇ ਕਿਉਂ ਨਾ ਗਏ ਉਹ ਸਾਧਾਰਣ ਕਿਰਸਾਨ ਵਾਂਗ ਸੀ। ਨਾ ਗੋਲ ਦਮਾਲਾ, ਨਾ ਮਾਲਾ, ਨਾ ਬਿਰਾਗਣ, ਨਾ ਪੈਰੀ ਪਉੇਏ, ਨਾ ਲੰਮਾ ਚੌਲਾ, ਨਾ ਭਗਵੇ ਬਸਤਰ।ਭਾਈ ਲਹਿਣਾ ਜੀ ਪਿੱਛੇ-ਪਿੱਛੇ ਧਰਮਸ਼ਾਲਾ ਪਹੁੰਚ ਗਏ। ਘੋੜੀ ਕਿਲੇ ਨਾਲ ਬੰਨ੍ਹ ਲੈ ਕੇ ਅੰਦਰ ਆ ਜਾਣ ਬਾਰੇ ਕਿਹਾ। ਗੁਰੁ ਸਾਹਿਬ ਉਨ੍ਹਾਂ ਦਾ ਨਾਮ ਪੁੱਛਿਆ ਤੇ ਕਿੱਥੋਂ ਆਏ ਜੇ ਆਪਣਾ ਨਾਮ ਤੇ ਖਡੂਰ ਤੋਂ ਆਏ ਹਾਂ ਨਾਲ ਹੀ ਮਨ ਨੂੰ ਪ੍ਰੇਸ਼ਾਨੀ ਹੋਈ, ਲਹਿਣਾ ਜੀ ਮੇਰੇ ਪਾਸੋਂ ਵੱਡੀ ਭੁੱਲ ਹੋਈ ਹੈ। ਮੈਂ ਘੋੜੀ ਤੇ ਚੜ੍ਹ ਕੇ ਆਇਆ ਹਾਂ। ਗੁਰੁ ਸਾਹਿਬ ਮੇਰੇ ਅਗਾੜੀ ਪੈਦਲ ਆਏ ਨੇ ਮਹਾਰਾਜ ਕਿਹਾ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ। ਲਹਿਣੇ ਦਾਰ ਸਦਾ ਘੋੜੀਆਂ ਤੇ ਚੜ੍ਹਕੇ ਆਇਆ ਕਰਦੇ ਹਨ। ਤੁਸਾਂ ਸਾਥੋਂ ਲੈਣਾ ਹੈ। ਚੰਗਾ ਹੋ ਗਿਆ ਸਾਨੂੰ ਲੱਭਣਾ ਨਹੀਂ ਪਿਆ। ਸੰਗ ਨੂੰ ਜੰਮੂ ਵੱਲ ਤੋਰ ਕੇ ਆਪ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਹੋ ਕੇ ਸੇਵਾ ਵਿੱਚ ਰੁੱਜੇ। ਥੋੜ੍ਹੇ ਦਿਨਾਂ ਬਾਅਦ ਸਤਿਗੁਰਾਂ ਹੁਕਮ ਦੀ ਪਾਲਣਾ ਕਰਦੇ ਹੋਏ ਖਡੂਰ ਸਾਹਿਬ ਆ ਗਏ, ਲੰਗਰ ਵਾਸਤੇ। ਭਾਰੀ ਪੰਡ ਚੁੱਕ ਕੇ ਕਰਤਾਰਪੁਰ ਆ ਗਏ। ਸਤਿਗੁਰਾਂ ਦੀ ਬਾਬਤ ਪੁੱਛਿਆ ਮਾਤਾ ਜੀ ਕਹਿਣ ਲੱਗੇ, ਗੁਰੂ ਸਾਹਿਬ ਖੇਤਾਂ ਵਿੱਚ ਕੰਮ ਕਰਦੇ ਨੇ। ਤੁਸੀਂ ਥੱਕੇ ਆਏ ਜੋ ਪ੍ਰਸ਼ਾਦਾ ਪਾਣੀ ਛਕੋ ਤੇ ਆਰਾਮ ਕਰੋ। ਪਿਆਰੋ ਦੀ ਤਾਂਘ ਵਾਲੇ ਕਦੇ ਆਰਾਮ ਨਹੀ ਕਰਦੇ ਹਨ।
                     ਪ੍ਰੇਮ ਦੀ ਖਿੱਚ ਵਿੱਚ ਖੇਤਾਂ ਵਿੱਚ ਪਹੁੰਚ ਗਏ। ਸਤਿਗੁਰਾਂ ਦੇ ਦਰਸ਼ਨ ਕਰਕੇ ਨਿਹਾਲ ਹੋ ਗਏ। ਸਤਿਗੁਰਾਂ ਘਾਹ ਵੱਢ ਕੇ ਇਕੱਠਾ ਕੀਤਾ ਸੀ। ਲਹਿਣਾ ਜੀ ਘਾਹ ਦੀ ਪੰਡ ਚੁੱਕ ਕੇ ਘਰ ਆ ਗਏ। ਮਾਤਾ ਸੁਲੱਖਣੀ ਜੀ ਨੇ ਵੇਖ ਕੇ ਕਿਹਾ, ਮਹਾਰਾਜ ਇਹ ਵਿਚਾਰਾ ਅੱਗੇ ਖਡੂਰ ਤੋਂ ਭਾਰੀ ਪੰਡ ਲੈ ਕੇ ਆਇਆ ਸੀ, ਤੁਸਾਂ ਵੀ ਇਸ ਨੂੰ ਪੰਡ ਚੁਕਾ ਦਿੱਤੀ ਵਿਚਾਰੇ ਦੇ ਕਪੜੇ ਚਿੱਕੜ ਨਾਲ ਖਰਾਬ ਹੋ ਗਏ ਹਨ। ਸਤਿਗੁਰਾਂ ਕਿਹਾ ਭਾਗਵਾਨੇ ਚਿੱਕੜ ਨਹੀਂ ਕੇਸਰ ਜੋ ਧੁਰ ਦਰਗਾਹ ਤੋਂ ਪ੍ਰਵਾਨ ਹੋ ਕੇ ਆਇਆ ਹੈ, ਭਾਈ ਲਹਿਣਾ ਜੀ ਲਗਭਗ ੭ ਸਾਲ  ਗੁਰੂ ਨਾਨਕ ਪਾਤਸ਼ਾਹ ਜੀ ਦੀ ਸੰਗਤ ਦੌਰਾਨ ਰਹੇ। ਸੈਂਕੜੇ ਘਟਨਾਵਾਂ ਦਾ ਥਹੁ ਪਤਾ ਹੀ ਸਿੱਖ ਇਤਿਹਾਸ ਦੱਸਦਾ ਹੈ। ਭਾਈ ਲਹਿਣਾ ਜੀ ਤੋਂ ਪਹਿਲਾਂ ਵੀ ਲੱਖਾਂ ਜਗਿਆਸੂ ਗੁਰੂ ਨਾਨਕ ਦੇਵ ਜੀ ਕੋਲੋਂ ਆਤਮਿਕ ਰਹਿਨੁਮਈ ਹਾਸਿਲ ਕਰ ਚੁੱਕੇ ਸਨ। ਗੈਰ ਸਿੱਖ ਲਿਖਾਰੀਆਂ ਦੀ ਕਲਮ ਤੋਂ ਲਿਖੇ ਤੱਥ ਮਿਲਦੇ ਹਨ।
            ਗੁਰੂ ਨਾਨਕ ਜੀ ੩ ਕਰੋੜ ਲੋਕਾਂ ਨੂੰ ਗੁਰਦੀਖਿਆ ਦਿੱਤੀ। ਭਾਈ ਲਹਿਣੇ ਵਾਸਤੇ ਖੇਤੀ ਬਾੜੀ ਦਾ ਕੰਮ ਕਠਿਨ ਸੀ। ਭਾਰੀਆਂ ਪੰਡਾਂ ਚੁੱਕਣੀਆਂ ਧਰਮਸ਼ਾਲਾ ਵਿੱਚ ਮੋਈ ਚੂਈ ਕੱਢਣੀ, ਧਰਮਸ਼ਾਲਾ ਦੀ ਕੰਧ ਬਣਾਉਣੀ, ਚਿਕੜ ਵਿੱਚੋਂ ਲੋਟਾ ਕੱਢਣਾ, ਰਾਵੀ ਵਿੱਚ ਅੱਧੀ ਰਾਤ ਨੂੰ ਬਸਤਰ ਸੁਕਾਉਣੇ, ਇਸ਼ਨਾਨ ਵੇਲੇ ਹੋਰ ਅਨੇਕਾਂ ਪ੍ਰੀਖਿਆਵਾਂ ਵਿੱਚੋਂ ਪਾਸ ਹੋਣਾ ਸਿੱਖੀ ਸਿਧਾਤਾਂ ਦਾ ਹੁਕਮ ਮੰਨਣ ਲਈ ਉੱਚੇ ਆਦਰਸ਼ਾ ਦੀ ਪ੍ਰਾਪਤੀ ਹੈ।
                ਭਾਈ ਲਹਿਣਾ ਜੀ ਦੇ ਦੋ ਪੁੱਤਰ-ਦਾਸੂ ਜੀ ਅਤੇ ਦਾਤੂ ਜੀ ਅਤੇ ਦੋ ਪੁੱਤਰੀਆਂ-ਬੀਬੀ ਅਮਰੋ ਜੀ ਅਤੇ ਬੀਬੀ ਅਨੋਖੀ ਜੀ। ਉਨ੍ਹਾਂ ਦੀ ਸਪੁੱਤਨੀ ਬੀਬੀ ਖੀਵੀ ਜੀ ਧਾਰਮਿਕ ਰੁਚੀ ਦੇ ਮਾਲਕ ਸਨ। ਪਰਮਾਤਮਾ ਦੇ ਭਾਣੇ ਵਿੱਚ ਉੱਚੇ ਅਦਰਸ਼ਾਂ ਵਿੱਚ ਭਾਈ ਲਹਿਣਾ ਜੀ ਦੀ ਗੈਰ ਹਾਜ਼ਰੀ ਵਿੱਚ ਜੀਵਨ ਬਤੀਤ ਕੀਤਾ।ਕਰਤਾਰਪੁਰ ਅਕਾਲ ਪੁਰਖ ਦੇ ਹੁਕਮ ਨਾਲ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਪੁਰਖ ਦੀ ਕਸਵੱਟੀ ਤੇ ਅੰਤਲੀ ਪ੍ਰੀਖਿਆ ਸਮੇਂ ਗੁਰੂ ਨਾਨਕ ਦੇਵ ਜੀ ਨੇ ਨਿਕਟਵਰਤੀ ਸਿਖਾਂ ਉੱਤੇ ਸਖਤ ਬਿਖਮ ਸਵਾਲ ਖੜ੍ਹਾ ਕਰ ਦਿੱਤਾ। ਕੁਝ ਕੁੱਤੇ ਇਕੱਠੇ ਕਰਕੇ ਹੱਥ ਵਿੱਚ ਸੋਟਾ ਫੜ੍ਹਕੇ ਸ਼ਿਕਾਰੀਆਂ ਵਾਂਗ ਮੋਢੇ ਝੋਲਾ ਪਾ ਕੇ ਰਾਵੀ ਵੱਲ ਤੁਰ ਪਏ। ਇੱਕ ਥਾਂ ਸਫੈਦ ਕੱਪੜੇ ਵਿੱਚ ਮੁਰਦੇ ਦੀ ਸ਼ਕਲ ਵਰਗਾ ਸਰੀਰ ਨਿਆਈ ਵਲਟਿਆ ਪਦਾਰਥ ਪਿਆ ਸੀ। ਸਤਿਗੁਰਾਂ ਹੁਕਮ ਕੀਤਾ ਇਹ ਮੁਰਦਾ ਕਿਸ ਨੇ ਛਕਣਾ ਹੈ, ਉਹ ਅੱਗੇ ਆ ਜਾਵੇ। ਇਸ ਹੁਕਮ ਵਿੱਚ ਤਬਦੀਲ ਨਹੀਂ ਹੋਵੇਗੀ।
                     ਇਹ ਐਸਾ ਹੁਕਮ ਹੋਣਾ ਹੈਰਾਨ ਕਰਦਾ ਸੀ। ਸਾਰੇ ਲੋਕ ਸੁਣਕੇ ਵਾਪਸ ਮੁੜ ਗਏ। ਧੰਨ ਭਾਈ ਲਹਿਣਾ ਜੀ ਧੰਨਤਾ ਦੇ ਯੋਗ ਹਨ, ਹੁਕਮ ਮੰਨਣ ਵਿੱਚ ਤੌਖਲਾ ਨਹੀਂ ਕੀਤਾ। ਪੂਰਨ ਪ੍ਰਤੀਤ ਸ਼ਰਧਾ ਦੇ ਘਰ ਵਿੱਚ ਆਪਣੇ ਗੁਰੂ ਜੀ ਪਾਸੋਂ ਪੁੱਛਿਆ, ਸਤਿਗੁਰ ਜੀ ਆਪ ਜੀ ਹੁਕਮ ਕਰੋ ਕਿਹੜਾ ਰੁਖ ਤੋਂ ਖਾਣਾ ਸ਼ੁਰੂ ਕਰਾਂ। ਪੈਰਾਂ ਵਲੋਂ ਜਾਂ ਸਿਰ ਵਲੋਂ। ਉੱਥੇ ਮੁਰਦਾ ਕਿਥੇ ਸੀ ਕੱਪੜਾ ਚੁੱਕ ਕੇ ਵੇਖਿਆ ਗਰਮ ਗਰਮ ਕੜਾਹ ਪ੍ਰਸ਼ਾਦ ਨਜ਼ਰੀ ਪਿਆ। ਮੁਖੀ ਸਿਖ ਦੀ ਮੌਜੂਦਗੀ ਵਿੱਚ ਕਿਹਾ ਹੁਣ ਇਹ ਮੇਰਾ ਰੂਪ ਬਣ ਗਏ ਹਨ। ਭਾਈ ਗੁਰਦਾਸ ਜੀ ਰੂਪਮਾਨ ਕਰ ਰਹੇ ਹਨ ਜਿਵੇਂ ਪਾਰਸ ਨਾਲ ਸਧਾਰਣ ਪੱਥਰ ਸਧਾਰਣ ਲੱਕੜੀ ਚੰਦਨ ਬਣ ਜਾਂਦੀ ਹੈ ਸ਼ੱਕ ਨਹੀ ਗੁਰੂ ਨਾਨਕ ਜੀ ਤੇ ਗੁਰੂ ਅੰਗਦ ਦੇਵ ਜੀ ਦੇ ਸਰੀਰ ਅੱਡ-ਅੱਡ ਸਨ ਪਰ ਜੀਵਨ ਤੇ ਜੋਤ ਜੁਗਤ ਤਾਂ ਇਹੋ ਜਿਹੀ ਸੀ।
ਗੁਰੂ ਨਾਨਕ ਦੇਵ ਜੀ ਗੁਰਿਆਈ ਦੀ ਜ਼ਿੰਮੇਵਾਰੀ ਵੇਲੇ ਉਹ ਪੋਥੀ ਜਿਸ ਵਿੱਚ ਆਪਣੀ ਬਾਣੀ ਤੇ ਭਗਤਾਂ ਦੀ ਬਾਣੀ ਦਰਜ ਸੀ  ਸੌਂਪ ਕੇ ਕਿਹਾ, ਹੁਣ ਤੁਸੀਂ ਖਡੂਰ ਸਾਹਿਬ ਵਿੱਚ ਆਪਣੇ ਪ੍ਰਚਾਰ ਦਾ ਮੁੱਖ ਕੇਂਦਰ ਬਣਾਓ। ਹੁਕਮ ਮੰਨ ਕੇ ਆਪਣੀਆ ਭੂਆ ਵਿਰਾਈ ਦੇ ਘਰ ਟਿਕੇ।ਸੰਗਤਾਂ ਬਾਬਾ ਬੁੱਢਾ ਸਾਹਿਬ ਜੀ ਅਗਵਾਈ ਵਿੱਚ ਕੀਰਤਨ ਕਰਦੀਆਂ ਸੰਗਤਾਂ ਬੀਬੀ ਵਿਰਾਈ ਨੂੰ ਬੇਨਤੀ ਕੀਤੀ ਖੁੱਲ੍ਹੇ ਪੰਡਾਲਾਂ ਵਿੱਚ ਸਤਿਗੁਰੂ ਜੀ ਦਰਸ਼ਨ ਦੇਣ। ਬੇਨਤੀ ਪ੍ਰਵਾਨ ਹੋ ਗਈ। ਗੁਰੂ ਅੰਗਦ ਦੇਵ ਜੀ ਸੰਗਤਾਂ ਨੂੰ ਸ਼ਬਦ ਦਾ ਪ੍ਰਸ਼ਾਦ ਵੰਡਦੇ ਸਨ। ਉੇਥੇ ਉਨ੍ਹਾਂ ਦੇ ਮਹਿਲ ਮਾਤਾ ਖੀਵੀ ਜੀ ਲੰਗਰ ਵਿਚ ਭਾਂਤ-ਭਾਂਤ ਦੇ ਪਦਾਰਥਾਂ ਦੇ ਦੇਸੀ ਘਿਓ ਵਾਲੀ ਖੀਰ ਹੱਥੀ ਤਿਆਰ ਕਰਕੇ ਵਰਤਾਉਂਦੇ ਸਨ।

Previous
Next Post »
navigation