ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਇਸ ਵੈਬਸਾਈਟ ਦੀ ਸੇਵਾ ਕਰਦਿਆ ਦਾਸ ਪਾਸੋ ਗਲਤੀਆਂ ਹੋ ਜਾਣਾ ਸੁਭਾਵਿਕ ਹੈ, ਆਪ ਜੀ ਦੇ ਚਰਨਾ ਪਾਸ ਬੇਨਤੀ ਹੈ ਦਾਸ ਨੂੰ ਹੋਈ ਗਲਤੀ ਬਾਰੇ ਅਤੇ ਸੁਝਾਵ ਦੇਣ ਲਈ ਇਸ ਈ-ਮੇਲ ਤੇ ਸੰਪਰਕ ਕਰਨਾ ਜੀ sikhtera.info@gmail.com

ਤਰਕੀਬ - ਪ੍ਰੇਰਨਾਦਾਇਕ ਕਹਾਣੀ

 

ਤਰਕੀਬ

ਚੌਰਾਹੇ ਦੇ ਇਕ ਪਾਸੇ ਭੀੜ ਵੇਖ ਕੇ  ਇਕ ਸੂਟ-ਬੂਟ ਵਾਲਾ ਨੌਜਵਾਨ ਮੁੰਡਾ ਵੇਖਣ ਵਾਸਤੇ ਰੁਕਿਆ ਅਤੇ ਭੀੜ ਵਿਚੋਂ ਲੰਘਦਾ ਹੋਇਆ ਅੱਗੇ ਹੋਇਆ ਤਾਂ ਕੀ ਵੇਖਦਾ ਹੈ ਕਿ ਇਕ ਜਵਾਨ ਮੁੰਡਾ ਇਕ ਬੁੱਢੇ ਨੂੰ ਕੁੱਟ ਰਿਹਾ ਹੈ। ਬੁੱਢਾ ਵੀ ਹਾਏ ਹਾਏ ਕਰ ਰਿਹਾ ਹੈ। ਉਸ ਨੌਜਵਾਨ ਮੁੰਡੇ ਨੂੰ ਕਾਰਨ ਪੁੱਛਿਆ ਤਾਂ ਉਹ ਰਹਿਣ ਲੱਗਾਂ, 'ਇਸ ਬਾਬੇ ਨੇ ਮੇਰੇ ਕੋਲੋਂ ਸੌ ਰੁਪਏ ਉਧਾਰ ਲਏ ਸਨ। ਸਾਲ ਹੋ ਚੱਲਿਆ ਹੈ, ਇਹ ਪੈਸੇ ਮੋੜਨ ਦਾ ਨਾਂਅ ਨਹੀਂ ਲੈਂਦਾ। ਇਹ ਆਖ ਕੇ ਉਸ ਨੇ ਫਿਰ ਬੁੱਢੇ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਸ ਨੌਜਵਾਨ ਤੋਂ ਇਹ ਸਹਿਣ ਨਹੀ ਹੋਇਆ ਅਤੇ ਉਸ ਨੇ ਦਸ-ਦਸ ਰੁਪਏ ਦੇ ਦਸ ਨੋਟ ਬੁੱਢੇ ਨੂੰ ਫੜਾ ਦਿੱਤੇ ਅਤੇ ਕਿਹਾ,'ਲ਼ੈ ਬਾਬਾ, ਮਾਰ ਇਸ ਕੰਜਰ ਦੇ ਮੂੰਹ 'ਤੇ।'ਅਤੇ ਉਹ ਭੀੜ ਤੋਂ ਬਾਹਰ ਆ ਗਿਆ। ਭੀੜ ਵੀ ਖਿੰਡ ਪੁੰਡ ਗਈ। ਇਸ ਤੋਂ ਬਾਅਦ ਬੁੱਢੇ ਨੇ ਗਿਣ ਕੇ ਸੱਤ ਨੋਟ ਆਪਣੀ ਜੇਬ ਵਿਚ ਪਾ ਲਏ ਅਤੇ ਤਿੰਨ ਨੋਟ ਕੁੱਟਣ ਵਾਲੇ ਜਵਾਨ ਮੁੰਡੇ ਨੂੰ ਫੜਾ ਦਿੱਤੇ ਅਤੇ ਕਿਹਾ, 'ਚੱਲ ਮੀਆਂ ਹੁਣ ਅਗਲੇ ਚੌਰਾਹੇ 'ਤੇ ਚਲੀਏ ਤੂੰ ਮੈਨੂੰ ਉਥੇ ਫਿਰ ਕੁੱਟਣਾ ਸ਼ੁਰੂ ਕਰੀਂ।

Previous
Next Post »
navigation