ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਇਸ ਵੈਬਸਾਈਟ ਦੀ ਸੇਵਾ ਕਰਦਿਆ ਦਾਸ ਪਾਸੋ ਗਲਤੀਆਂ ਹੋ ਜਾਣਾ ਸੁਭਾਵਿਕ ਹੈ, ਆਪ ਜੀ ਦੇ ਚਰਨਾ ਪਾਸ ਬੇਨਤੀ ਹੈ ਦਾਸ ਨੂੰ ਹੋਈ ਗਲਤੀ ਬਾਰੇ ਅਤੇ ਸੁਝਾਵ ਦੇਣ ਲਈ ਇਸ ਈ-ਮੇਲ ਤੇ ਸੰਪਰਕ ਕਰਨਾ ਜੀ sikhtera.info@gmail.com

ਕਵਿਤਾ ਸਿਸਕ ਪਈ -ਪ੍ਰੇਰਨਾਦਾਇਕ ਕਹਾਣੀ



ਕਵਿਤਾ ਸਿਸਕ ਪਈ

'ਤੂੰ ਸਾਡੇ ਵਿਹੜੇ ਆਵੀਂ ਕਵਿਤਾ! ਅਸੀਂ ਤੇਰੇ ਸਰੂਪ ਬਾਰੇ ਕਈ ਗੱਲ ਕਰਨੀ ਚਾਹੁੰਦੇ ਹਾਂ…। ਕਵਿਤਾ ਉਨ੍ਹਾਂ ਦਾ ਸੱਦਾ ਕਬੂਲ ਕਰਕੇ ਉਨ੍ਹਾਂ ਦੇ ਵਿਹੜੇ ਗਈ। ਰਾਤ ਨੂੰ ਗਸ਼ੋਟੀ ਹੋਈ।ਸ਼ਰਾਬ ਦਾ ਦੌਰ ਵੀ ਚੱਲਿਆ… ਤੇ ਕਵਿਤਾ ਨੂੰ ਆਪਣੇ ਹੀ ਹਾਲ 'ਤੇ ਛੱਡ ਕੇ ਆਪ ਉਹ ਸ਼ਰਾਬ ਪੀਂਦੇ ਰਹੇ। ਸ਼ਰਾਬ ਨੇ ਰੰਗ ਫੜਿਆ।


'ਤੂੰ ਸਾਲਾ ਵੱਡਾ ਕਵੀ…। 'ਤੈਨੂੰ… ਪਤਾ ਕੀ ਕਵਿਤਾ ਕੀ ਸ਼ੈਅ ਹੈ?
ਕਵਿਤਾ ਇਕ ਖੂੰਜੇ ਲੱਗੀ, ਆਪਣੀ ਹੋ ਰਹੀ ਨਿਰਾਦਰੀ ਚੁੱਪ-ਚਾਪ ਜ਼ਰਦੀ ਰਹੀ, ਬੇਬੱਸ ਡਰਦੀ ਰਹੀ ਅਤੇ ਬੱਸ ਸਿਸਕਦੀ ਹੀ ਰਹੀ…।
 'ਕੋਈ ਕਵਿਤਾ ਬਾਰੇ ਵੀ ਗੱਲ ਛੇੜੇ….'ਇਕ ਸਿਆਣੇ ਦੀ ਸਲਾਹ ਸੀ।
  'ਕੋਈ ਨਹੀ, ਸਾਡੇ ਕੋਲ ਇਕ 'ਨਾਮਾਨਿਗਾਰ' ਜੋ ਬੈਠਾ, ਇਹਨੇ ਆਪੇ ਖਬਰ ਛਪਵਾ ਦੇਣੀ ਹੈ ਕਵਿਤਾ ਗੋਸ਼ਟੀ ਦੀ ਅਖਬਾਰਾਂ ਵਿਚ। ਕਵਿਤਾ ਬਾਰੇ ਹੋਰ ਖਾਸ ਗੱਲ ਦੀ ਕੀ ਲੋੜ….?
             ਦੇਰ ਰਾਤ ਤਾਈਂ ਸ਼ਰਾਬ ਦਾ ਦੌਰ ਅਤੇ 'ਮਾਂ ਦੀ-ਭੈਣ ਦੀ ਗਾਲ੍ਹ' ਚਲਦੀ ਰਹੀ। ਕੁਝ ਦਿਨਾਂ ਬਾਅਦ ਇਸ ਹੋਈ ਗੋਸ਼ਟੀ ਦੀ ਅਹਿਮ ਰਿਪੋਰਟ ਛਪੀ ਸੀ 'ਕਵਿਤਾ ਸਾਹਿਤ ਦੀ ਅਨਮੋਲ ਵਿਧਾ ਹੈ, ਇਸ ਉੱਪਰ ਅਜਿਹੀਆਂ ਹੋਰ ਵੀ ਗੋਸ਼ਟੀਆਂ ਦੀ ਲੜੀ ਤੋਰੀ ਜਾਵੇਗੀ।' ਇਹ ਪੜ੍ਹ ਕੇ ਕਵਿਤਾ ਤਾਂ ਇਕ ਵਾਰ ਫਿਰ ਜਾਰ-ਜਾਰ ਰੋ ਰਹੀ ਸੀ।
Previous
Next Post »
navigation