ਅਰਦਾਸ: ਇਕ ਸੰਕਲਪ
-ਸ. ਮਨਜੀਤ ਸਿੰਘ*
ਅਰਦਾਸ ਫ਼ਾਰਸੀ ਭਾਸ਼ਾ ਦੇ ਸ਼ਬਦ 'ਅਰਜ਼ ਦਾਸ਼ਤ' ਦਾ ਪੰਜਾਬੀ ਰੂਪ ਹੈ।
ਅਰਜ਼ ਦਾ ਅਰਥ ਹੈ- ਬੇਨਤੀ ਅਤੇ ਦਾਸ਼ਤ ਦਾ ਅਰਥ ਹੈ- ਪੇਸ਼ ਕਰਨਾ, ਅਰਥਾਤ
ਕਿਸੇ ਅੱਗੇ ਬੇਨਤੀ ਰੱਖਣਾ ਜਾਂ ਬੇਨਤੀ ਕਰਨਾ। ਇਸੇ ਤਰ੍ਹਾਂ ਸੰਸਕ੍ਰਿਤ ਭਾਸ਼ਾ ਵਿਚ
ਅਰਦ ਤੇ ਆਸ ਦੀ ਸੰਧੀ ਹੈ। ਅਰਦ ਦਾ ਅਰਥ ਹੈ- ਮੰਗਣਾ ਅਤੇ ਆਸ ਦਾ ਅਰਥ
ਹੈ- ਮੁਰਾਦ। ਜਿਸ ਦਾ ਭਾਵ ਮੁਰਾਦ ਮੰਗਣ ਦੀ ਕਿਰਿਆ ਹੈ, ਪਰ ਗੁਰਮਤਿ ਵਿਚ
ਅਰਦਾਸ ਇਕ ਵਿਸ਼ੇਸ਼ ਅਰਥਾਂ ਦੀ ਧਾਰਨੀ ਹੈ। ਇਹ 'ਸਿੱਖ ਰਹਿਤ ਮਰਯਾਦਾ'
ਦਾ ਅੰਗ ਹੈ। ਭਾਈ ਨੰਦ ਲਾਲ ਜੀ ਦੀ 'ਸਾਖੀ ਰਹਿਤ ਦੀ', ਭਾਈ ਦਯਾ ਸਿੰਘ ਤੇ
ਭਾਈ ਚੋਪਾ ਸਿੰਘ ਦੇ ਰਹਿਤਨਾਮਿਆਂ ਵਿਚ ਅਜਿਹੇ ਆਦੇਸ਼ ਦਰਜ ਹਨ ਕਿ ਗੁਰੂ ਦਾ ਸਿੱਖ ਆਪਣਾ ਹਰ ਕਾਰਜ ਅਰਦਾਸ ਨਾਲ ਅਰੰਭ ਕਰੇ। ਉਸ ਨੇ ਜ਼ਿੰਦਗੀ ਦੇ ਹਰ ਮੋੜ 'ਤੇ ਹਰ ਮੌਕੇ 'ਤੇ ਅਰਦਾਸ ਦਾ ਹੀ ਆਸਰਾ ਲੈਣਾ ਹੈ।
ਗੁਰਮਤਿ ਵਿਚ ਅਰਦਾਸ ਨੂੰ ਅਧਿਆਤਮਕ ਸਾਧਨਾ ਦੇ ਕੇਂਦਰੀ ਤੱਤ ਵਜੋਂ
ਸਵੀਕਾਰਿਆ ਗਿਆ ਹੈ। ਗੁਰਮਤਿ ਸਾਧਨਾ ਦੇ ਤਿੰਨ ਮੁੱਖ ਅੰਗ ਹਨ- ਸਿਮਰਨ,
ਸੇਵਾ ਤੇ ਅਰਦਾਸ। ਗੁਰਸਿੱਖ ਨੇ ਸੇਵਾ ਤੇ ਸਿਮਰਨ ਕਰ ਕੇ ਸਤਿਗੁਰੂ ਦਾ ਸ਼ੁਕਰਾਨਾ ਕਰਨਾ ਹੈ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਨੀ ਹੈ। ਅਰਦਾਸ ਨੂੰ ਧਾਰਮਿਕ ਚਿੰਤਨ ਤੇ ਧਾਰਮਿਕ ਰਹਿਤ ਵਿਚ ਇੱਕੋ ਜਿੰਨਾ ਮਹੱਤਵ ਪ੍ਰਾਪਤ ਹੈ। ਅਰਦਾਸ ਦੀਆਂ ਜੜ੍ਹਾਂ ਅੰਤਹਕਰਨ ਵਿਚ ਹਨ ਅਤੇ ਗੁਰਬਾਣੀ ਨੇ ਪ੍ਰਭੂ-ਪ੍ਰਾਪਤੀ ਦਾ ਰਾਹ ਹੀ ਇਹ ਦਰਸਾਇਆ ਹੈ ਕਿ ਮਨੁੱਖ ਨੇ ਨਿਸ਼ਕਾਮ ਭਾਵਨਾ ਨਾਲ ਮਨ ਦੀਆਂ ਚਤੁਰਾਈਆਂ ਅਤੇ ਹਉਮੈਂ ਤਿਆਗ ਕੇ ਆਪਣੇ ਇਸ਼ਟ ਨਾਲ ਅਰਦਾਸ ਰਾਹੀਂ ਜੁੜਣਾ ਹੈ:

ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸ ਕਰਿ॥
ਛੋਡਿ ਸਿਆਣਪ ਸਗਲ ਮਨੁ ਤਨੁ ਅਰਪਿ ਧਰਿ॥
(ਪੰਨਾ ੫੧੯)
ਅਰਦਾਸ ਇਕ ਅਜਿਹੀ ਸਾਧਨ ਹੈ; ਜਿਸ ਨਾਲ ਕਾਲ-ਬੱਧ ਮਨੁੱਖ ਦੀ ਪਹੁੰਚ
ਅਕਾਲ ਤਕ ਹੋ ਜਾਂਦੀ ਹੈ। ਜਦੋਂ ਵੀ ਮਨੁੱਖ ਇਕ ਮਨ, ਇਕ ਚਿੱਤ ਹੋ ਕੇ ਅਕਾਲ ਪੁਰਖ ਦੇ ਦਰ 'ਤੇ ਦਸਤਕ ਦੇਂਦਾ ਹੈ ਤਾਂ ਉਸ ਦੀ ਬਖ਼ਸ਼ਿਸ ਦੇ ਦਰ ਖੁੱਲ ਜਾਂਦੇ ਹਨ। ਗੁਰਮਤਿ ਅਨੁਸਾਰ ਅਕਾਲ ਪੁਰਖ ਸ੍ਰਿਸ਼ਟੀ ਨੂੰ ਸਾਜ ਕੇ ਇਸ ਦੀ ਸਾਰ-ਸੰਭਾਲ ਕਰਦਾ ਹੈ। ਉਹ ਜੀਵੰਤ ਚੇਤਨ ਹਸਤੀ ਹੈ ਅਤੇ ਸਭ ਦੇ ਮਨ ਦੀ ਵਿਰਥਾ ਨੂੰ ਜਾਣਦਾ ਹੈ: ਵਿਣੁ ਬੋਲਿਆ ਸਭੁ ਕਿਛੁ ਜਾਣਦਾ ਕਿਸੁ ਆਗੈ ਕੀਚੈ ਅਰਦਾਸਿ॥ (ਪੰਨਾ ੧੪੨੦)
ਗੁਰਬਾਣੀ ਵਿਚ ਅਰਦਾਸ ਲਈ 'ਬਿਨਉ', 'ਬਿਨੰਤੀ', 'ਜੋਦੜੀ' ਆਦਿ ਸ਼ਬਦ ਵਰਤੇ ਜਾਂਦੇ ਹਨ ਅਤੇ ਬਹੁਤ ਸਾਰੇ ਗੁਰ-ਵਾਕ ਅਜਿਹੇ ਹਨ, ਜਿਹੜੇ ਪ੍ਰਭੂ ਦੇ ਇਸ ਗੁਣ ਦਾ ਉੱਲੇਖ ਕਰਦੇ ਹਨ ਕਿ ਉਹ ਅਰਦਾਸ ਸੁਣਦਾ ਹੈ:
-ਸੁਣੀ ਅਰਦਾਸਿ ਸੁਆਮੀ ਮੇਰੈ ਸਰਬ ਕਲਾ ਬਣਿ ਆਈ॥ (ਪੰਨਾ ੬੧੧)
-ਮੇਰਾ ਪ੍ਰਭੁ ਹੋਆ ਸਦਾ ਦਇਆਲਾ॥
ਅਰਦਾਸਿ ਸੁਣੀ ਭਗਤ ਅਪੁਨੇ ਕੀ ਸਭ ਜੀਅ ਭਇਆ ਕਿਰਪਾਲਾ॥(ਪੰਨਾ ੬੨੭)
-ਅਰਦਾਸਿ ਸੁਣੀ ਦਾਤਾਰਿ ਪ੍ਰਭਿ ਢਾਢੀ ਕਉ ਮਹਲਿ ਬੁਲਾਵੈ॥ (ਪੰਨਾ ੧੦੯੭)
ਅਕਾਲ ਪੁਰਖ ਅੰਤਰਜਾਮੀ ਹੈ। ਉਹ ਬਿਨਾ ਬੋਲਿਆਂ ਹੀ ਸਭ ਕੁਝ ਜਾਣਦਾ ਹੈ ਅਤੇ ਅਣ-ਮੰਗਿਆ ਦਾਨ ਦੇਣ ਵਾਲਾ ਹੈ। ਮਨੁੱਖ ਦੀ ਅਰਦਾਸ ਕੋਈ ਸਿਫ਼ਾਰਸ਼ ਜਾਂ ਖੁਸ਼ਾਮਦ ਨਹੀਂ, ਜਿਸ ਦੀ ਉਸ ਨੂੰ ਲੋੜ ਹੈ। ਗੁਰਬਾਣੀ ਅਨੁਸਾਰ:
ਹਰਿ ਅੰਤਰਜਾਮੀ ਸਭ ਬਿਧਿ ਜਾਣੈ ਤਾ ਕਿਸੁ ਪਹਿ ਆਖਿ ਸੁਣਾਈਐ॥
ਕਹਣੈ ਕਥਨਿ ਨ ਭੀਜੈ ਗੋਬਿੰਦ ਹਰਿ ਭਾਵੈ ਪੈਜ ਰਖਾਈਐ॥ (ਪੰਨਾ ੬੨੪)
ਪ੍ਰਭੂ ਪ੍ਰੇਮ-ਸਰੂਪ ਹੈ ਅਤੇ ਇਸੇ ਪ੍ਰੇਮ-ਵਸ ਉਸ ਨੇ ਸ੍ਰਿਸ਼ਟੀ ਸਾਜੀ ਹੈ ਅਤੇ ਸਭ
ਨੂੰ ਦਾਤਾਂ ਦੇ ਰਿਹਾ ਹੈ। ਉਹ ਇਤਨੀਆਂ ਦਾਤਾਂ ਦੇ ਰਿਹਾ ਹੈ ਕਿ ਜੀਵ ਲੈਂਦੇ ਹੋਏ ਥੱਕ
ਜਾਂਦੇ ਹਨ: ਦੇਦਾ ਦੇ ਲੈਦੇ ਥਕਿ ਪਾਹਿ॥ ਜੁਗਾ ਜੁਗੰਤਰਿ ਖਾਹੀ ਖਾਹਿ॥
ਪ੍ਰਭੂ ਦੀ ਇਹ ਵਡਿਆਈ ਹੈ ਕਿ ਉਹ ਦਾਤਾਂ ਦੇ ਕੇ ਥੱਕਦਾ ਨਹੀਂ ਅਤੇ ਨਾ ਹੀ
ਉਹ ਕਦੀ ਪਛਤਾਂਦਾ ਹੈ ਤੇ ਮਨੁੱਖ ਜੁਗਾਂ ਤੋਂ ਹੀ ਦਾਤਾਂ ਲੈਂਦਾ ਆ ਰਿਹਾ ਹੈ, ਕਿਉਂਕਿ
ਦੇਣਾ ਅਕਾਲ ਪੁਰਖ ਦਾ ਸੁਭਾਅ ਹੈ। ਫਿਰ ਮਨੁੱਖ ਅਰਦਾਸ ਕਿਉਂ ਕਰਦਾ ਹੈ?
ਕਿਉਂਕਿ ਮੰਗਣਾ ਮਨੁੱਖ ਦਾ ਸੁਭਾਅ ਹੈ। ਜੇਕਰ ਮਨੁੱਖ ਮੂੰਹੋਂ ਨਾ ਵੀ ਮੰਗੇ ਤਾਂ ਵੀ ਉਸ ਦਾ ਮਨ ਮੰਗਦਾ ਹੈ। ਅਕਾਲ ਪੁਰਖ ਮਿਹਰਵਾਨ ਹੋ ਕੇ ਅਰਦਾਸ ਸੁਣਦਾ ਹੈ ਅਤੇ ਮਨੁੱਖ ਦੀ ਸਾਰੀਆਂ ਲੋੜਾਂ ਪੁਰੀਆਂ ਕਰਦਾ ਹੈ। ਮੁੱਢ ਤੋਂ ਹੀ ਮਨੁੱਖ ਦਾ ਸੰਘਰਸ਼ ਸੁਖ ਪ੍ਰਾਪਤੀ ਤੇ ਦੁੱਖ ਤੋਂ ਬਚਾਓ ਲਈ ਹੈ। ਅਰਦਾਸ ਮਨੁੱਖ ਦੇ ਜਨਮ ਤੋਂ ਵੀ ਪਹਿਲਾਂ ਅਰੰਭ ਹੁੰਦੀ ਹੈ:
ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹੁਕਮਿ ਪਇਆ ਗਰਭਾਸਿ॥
ਉਰਧ ਤਪੁ ਅੰਤਰਿ ਕਰੇ ਵਣਜਾਰਿਆ ਮਿਤ੍ਰਾ ਖਸਮ ਸੇਤੀ ਅਰਦਾਸਿ॥(ਪੰਨਾ ੭੪)
ਮਨੁੱਖ ਦੀਆਂ ਮੂਲ ਲੋੜਾਂ ਪਦਾਰਥਕ ਹਨ। ਗੁਰਬਾਣੀ ਵਿਚ ਮਨੁੱਖ ਨੂੰ ਉਸ
ਦੀਆਂ ਪੂਰਨ ਕਮਜ਼ੋਰੀਆਂ ਸਮੇਤ ਪ੍ਰਵਾਨ ਕੀਤਾ ਹੈ। ਮਨੁੱਖ ਦੀ ਭੁੱਲਾਂ ਕਰਨ ਦੀ
ਪ੍ਰਵਿਰਤੀ ਹੈ ਅਤੇ ਭੁੱਲਾਂ ਬਖਸ਼ਣ ਦਾ ਨਿਸਤਾਰਾ ਵੀ ਅਰਦਾਸ ਰਾਹੀਂ ਹੀ ਹੁੰਦਾ ਹੈ।
ਅਰਦਾਸ ਇਹ ਵਿਸ਼ਵਾਸ ਪੈਦਾ ਕਰਦੀ ਹੈ ਕਿ ਪ੍ਰਭੂ ਬਖਸ਼ੰਦ ਹੈ ਤੇ ਉਸ ਨੇ ਆਪਣੇ
ਬਿਰਦ ਦੀ ਪਾਲਨਾ ਕਰ ਕੇ ਮਾਫ਼ ਕਰ ਦੇਣਾ ਹੈ। ਸਿਦਕ ਤੇ ਭਰੋਸਾ ਅਰਦਾਸ ਦੇ
ਅਤਿਅੰਤ ਜ਼ਰੂਰੀ ਅੰਗ ਹਨ। ਇਨ੍ਹਾਂ ਬਾਝੋਂ ਅਰਦਾਸ ਦਾ ਕੋਈ ਅਰਥ ਨਹੀਂ:
ਤੂ ਬੇਅੰਤੁ ਕੋ ਵਿਰਲਾ ਜਾਣੈ॥ ਗੁਰ ਪ੍ਰਸਾਦਿ ਕੋ ਸਬਦਿ ਪਛਾਣੈ॥
ਸੇਵਕ ਕੀ ਅਰਦਾਸਿ ਪਿਆਰੇ॥ ਜਪਿ ਜੀਵਾ ਪ੍ਰਭ ਚਰਣ ਤੁਮਾਰੇ॥(ਪੰਨਾ ੫੬੨)
ਗੁਰਬਾਣੀ ਨੇ ਮਨੁੱਖ ਨੂੰ ਉੱਤਮ ਜੀਵਨ-ਜਾਚ ਸਿਖਾਈ ਹੈ। ਮਨੁੱਖ ਨੇ ਆਪਣੀ
ਅਗਿਆਨਤਾ ਵਿੱਚੋਂ ਬਾਹਰ ਆਉਣਾ ਹੈ। ਉਸ ਨੇ ਆਪਣੇ 'ਕੂੜ ਦੀ ਪਾਲ' ਤੋੜ ਕੇ
'ਸਚਿਆਰਾ' ਬਣਨਾ ਹੈ।ਉਸ ਨੇ ਆਪਣੀ ਘਾੜਤ ਘੜਣੀ ਹੈ, ਜਿਸ ਨਾਲ ਉਹ
ਪਰਮਾਤਮਾ ਨਾਲ ਇਕਸੁਰ ਹੋ ਕੇ ਜੀਅ ਸਕੇ। ਅਰਦਾਸ ਅਜਿਹੇ ਆਦਰਸ਼ ਤਕ
ਪਹੁੰਚਣ ਲਈ ਇਕ ਉਪਰਾਲਾ ਹੈ। ਗੁਰਬਾਣੀ ਨੇ ਮਨੁੱਖ ਨੂੰ ਇਸ ਆਦਰਸ਼ ਤਕ
ਪਹੁੰਚਣ ਲਈ ਅਰਦਾਸ ਕਰਨ ਦੀ ਜਾਚ ਵੀ ਸਿਖਾਈ ਹੈ। ਮਨੁੱਖ ਨੇ ਜੋ ਵੀ ਮੰਗਣਾ
ਹੈ, ਉਹ ਸੱਚੇ ਸਾਈਂ, ਸ੍ਰਿਸ਼ਟੀ ਦੇ ਸਿਰਜਣਹਾਰੇ ਵਾਹਿਗੁਰੂ ਪਾਸੋਂ ਹੀ ਮੰਗਣਾ ਹੈ।
ਗੁਰਬਾਣੀ ਦਾ ਮਾਰਗ 'ਨਾਮ ਸਿਮਰਨ' ਦਾ ਮਾਰਗ ਹੈ। ਮਨੁੱਖ ਨੇ ਆਪਣੇ ਜੀਵਨ
ਦੇ ਪਰਮ-ਉਦੇਸ਼ ਨੂੰ 'ਨਾਮ ਦੁਆਰਾ' ਹੀ ਪ੍ਰਾਪਤ ਕਰਨਾ ਹੈ। ਇਸ ਲਈ ਸਭ ਤੋਂ
ਉੱਤਮ ਮੰਗ 'ਨਾਮ ਦਾਨ' ਦੀ ਹੈ:
ਮਾਗਨਾ ਮਾਗਨੁ ਨੀਕਾ ਹਰਿ ਜਸੁ ਗੁਰ ਤੇ ਮਾਗਨਾ॥ (ਪੰਨਾ ੧੦੧੮)
ਗੁਰਮਤਿ ਦੇ ਸਾਧਨਾ ਮਾਰਗ ਵਿਚ 'ਸੇਵਾ' ਦਾ ਵਿਸ਼ੇਸ਼ ਮਹੱਤਵ ਹੈ। ਅਰਦਾਸ
ਵਿਚ ਸੇਵਾ 'ਸਾਧ', 'ਸੇਵਕ' ਤੇ 'ਸੰਤ ਜਨ' ਦੀ ਮੰਗੀ ਜਾਂਦੀ ਹੈ। ਅਰਦਾਸ ਰਾਹੀਂ
ਇਨ੍ਹਾਂ ਦੀ ਚਰਨ ਧੂੜ ਮੰਗ ਕੇ ਜਗਿਆਸੂ ਆਪਣਾ ਮਾਰਗ-ਦਰਸ਼ਨ ਲੋੜਦਾ ਹੈ।
ਗੁਰਬਾਣੀ ਅਨੁਸਾਰ ਅਰਦਾਸ ਦਾ ਪ੍ਰਵਾਣ ਹੋਣਾ ਅਕਾਲ ਪੁਰਖ ਦੀ ਕਿਰਪਾ-ਦ੍ਰਿਸ਼ਟੀ 'ਤੇ ਨਿਰਭਰ ਹੈ। ਸੱਚੀ ਅਰਦਾਸ ਲਈ ਸੱਚਾ-ਸੁੱਚਾ ਮਨ ਅਤੇ ਚੰਗੇ ਕਰਮ ਦੋਹਾਂ ਦੀ ਲੋੜ ਹੈ, ਕਿਉਂਕਿ ਗੁਰਬਾਣੀ ਨੇ ਸੱਚ ਨਾਲੋਂ ਉੱਚਾ ਸੱਚਾ ਆਚਾਰ ਮੰਨਿਆ ਹੈ ਅਤੇ ਅਜਿਹੇ ਸੱਚੇ ਤੇ ਸੁੱਚੇ ਮਨੁੱਖ ਨੂੰ ਹੀ ਸਚਿਆਰ ਕਿਹਾ ਹੈ। ਅਜਿਹੇ ਸਚਿਆਰ, ਸੇਵਕ, ਭਗਤ-ਜਨ ਤੇ ਗੁਰਮੁਖ ਦੀ ਅਰਦਾਸ ਅਕਾਲ ਪੁਰਖ ਦੇ ਦਰ 'ਤੇ ਸੁਣੀ ਜਾਂਦੀ ਹੈ:
ਸਚਾ ਅਰਜੁ ਸਚੀ ਅਰਦਾਸਿ॥ ਮਹਲੀ ਖਸਮੁ ਸੁਣੇ ਸਾਬਾਸਿ॥
ਸਚੈ ਤਖਤਿ ਬੁਲਾਵੈ ਸੋਇ॥ ਦੇਇ ਵਡਿਆਈ ਕਰੇ ਸੁ ਹੋਇ॥ (ਪੰਨਾ ੩੫੫)

ਅਰਦਾਸ ਨਿਮਰਤਾ, ਸ਼ਰਧਾ ਅਤੇ ਹਲੀਮੀ ਨਾਲ ਕੀਤੀ ਜਾਵੇ ਅਤੇ ਅਰਦਾਸੀਏ
ਨੂੰ ਪਰਮਾਤਮਾ ਦੀ ਹਸਤੀ ਵਿਚ ਦ੍ਰਿੜ੍ਹ ਵਿਸ਼ਵਾਸ ਹੋਵੇ ਅਤੇ ਅਰਦਾਸ ਦੀ ਪ੍ਰਵਾਨਗੀ ਦਾ ਪੂਰਨ ਨਿਸ਼ਚਾ ਹੋਵੇ ਤਾਂ ਅਰਦਾਸ ਐਸੀ ਮਾਨਸਿਕਤਾ ਬਣਾ ਦਿੰਦੀ ਹੈ ਜਿਸ ਨਾਲ ਮਨ ਵਿਚ ਹਮੇਸ਼ਾ ਚੜ੍ਹਦੀ ਕਲਾ ਦਾ ਅਹਿਸਾਸ ਹੁੰਦਾ ਹੈ। ਜੀਵਨ ਉਤਸ਼ਾਹ ਨਾਲ ਭਰ ਜਾਂਦਾ ਹੈ ਤੇ ਮਨ ਵਿਚ ਖੁਸ਼ੀਆਂ ਤੇ ਖੇੜਾ ਬਣਿਆ ਰਹਿੰਦਾ ਹੈ।
ਅਰਦਾਸ ਦਾ ਸੰਕਲਪ ਬਹੁਤ ਉੱਚਾ ਤੇ ਸੁੱਚਾ ਹੈ। ਸਿੱਖ ਅਰਦਾਸ ਦਾ ਪਹਿਲਾ ਭਾਗ
'ੴ ਵਾਹਿਗੁਰੂ ਜੀ ਕੀ ਫ਼ਤਹ'
ਅਕਾਲ ਪੁਰਖ ਦੇ ਨਿਰਗੁਣ ਤੇ ਸਰਗੁਣ ਸਰੂਪ ਦਾ ਮੰਗਲ ਰੂਪ ਹੈ ਤੇ ਅਕਾਲ ਪੁਰਖ ਦੀ ਸਭ ਉੱਪਰ ਫਤਿਹ ਦਾ ਸੂਚਕ ਹੈ। ਅਕਾਲ ਪੁਰਖ ਦੀ ਮਹਾਂ-ਸ਼ਕਤੀ ਦੀ ਅਰਾਧਨਾ ਉਪਰੰਤ ਗੁਰੂ ਸਾਹਿਬਾਨ ਵੱਲੋਂ ਪ੍ਰਾਪਤ ਹੋਈ ਸ਼ਕਤੀ, ਸੇਧ ਤੇ ਅਸ਼ੀਰਵਾਦ ਦਾ ਜ਼ਿਕਰ ਹੈ ਤੇ ਇਸ ਉਪਰੰਤ 'ਸ਼ਬਦ ਗੁਰੂ' ਦੀ ਮਹਾਨਤਾ ਨੂੰ ਅਰਾਧਿਆ ਜਾਂਦਾ ਹੈ।
ਦੂਜੇ ਤੇ ਤੀਜੇ ਭਾਗ ਵਿਚ ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲ੍ਹੀਆਂ
ਮੁਕਤਿਆਂ ਤੇ ਉਨ੍ਹਾਂ ਸਾਰਿਆਂ ਪਿਆਰਿਆਂ, ਸਚਿਆਰਿਆਂ ਅਤੇ ਸਿੰਘਾਂ-ਸਿੰਘਣੀਆਂ ਦਾ ਧਿਆਨ ਧਰਿਆ ਜਾਂਦਾ ਹੈ ਜਿਨ੍ਹਾਂ ਨੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਚੌਥੇ ਭਾਗ ਵਿਚ ਪੰਜਾਂ ਤਖ਼ਤਾਂ 'ਤੇ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਵਾਹਿਗੁਰੂ ਚਿਤਾਵਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਅਗਲੇ ਭਾਗ ਵਿਚ ਸਿੱਖਾਂ ਨੂੰ ਵਾਹਿਗੁਰੂ ਵੱਲੋਂ ਬਖ਼ਸੇ ਹੋਏ ਦਾਨਾਂ, ਚੌਂਕੀਆਂ, ਝੰਡੇ ਤੇ ਬੁੰਗਿਆਂ ਆਦਿ ਦਾ ਜ਼ਿਕਰ ਕੀਤਾ ਗਿਆ ਹੈ। ਅੰਤ ਵਿਚ ਸਿੱਖਾਂ ਦੇ ਮਨ ਤੇ ਮਤ ਬਾਰੇ ਦੱਸਿਆ ਗਿਆ ਹੈ ਅਤੇ ਉਨ੍ਹਾਂ ਗੁਰਦੁਆਰਿਆਂ ਗੁਰਧਾਮਾਂ ਦੀ ਸੇਵਾ-ਸੰਭਾਲ ਦੀ ਮੰਗ ਵੀ ਕੀਤੀ ਹੈ,
ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ।
ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਸਿੱਖ ਅਰਦਾਸ ਗੁਰਬਾਣੀ ਦਾ ਓਟ
ਆਸਰਾ ਲੈ ਕੇ ਤਿਆਰ ਕੀਤੀ ਗਈ ਹੈ ਅਤੇ ਇਸ ਅਰਦਾਸ ਨੂੰ ਗੁਰੂ-ਪੰਥ ਵੱਲੋਂ
ਪ੍ਰਵਾਨਗੀ ਪ੍ਰਾਪਤ ਹੋਈ ਹੈ। ਇਹ ਅਰਦਾਸ ਹਰ ਸਿੱਖ ਨੂੰ ਆਪਣੇ ਗੁਰ-ਭਾਈਆਂ
ਨਾਲ ਜੋੜਦੀ ਹੈ ਤੇ ਸਿੱਖ ਨੂੰ ਤਿਆਰ-ਬਰ-ਤਿਆਰ ਰਹਿਣ ਦਾ ਸੰਦੇਸ਼ ਦਿੰਦੀ ਹੈ।
ਅਰਦਾਸ ਨਾਮ ਸਿਮਰਨ ਦਾ ਮਾਧਿਅਮ ਹੈ। ਅਰਦਾਸ ਰਾਹੀਂ ਬਾਰ-ਬਾਰ ਵਾਹਿਗੁਰੂ,ਵਾਹਿਗੁਰੂ ਸਿਮਰ ਕੇ ਅਤੇ ਵਾਹਿਗੁਰੂ ਚਿੱਤ ਆਵਣ ਦੀ ਦਾਤ ਮੰਗ ਕੇ ਮੂਲ ਰੂਪ ਵਿਚ ਗੁਰਬਾਣੀ ਦੇ ਆਦਰਸ਼ ਨਾਲ ਹੀ ਜੁੜਿਆ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਗਤ-ਜੋਤ, ਸ਼ਬਦ ਗੁਰੂ ਦੇ ਨਾਲ ਨਾਲ ਅਰਦਾਸ ਦਾ ਸਾਗਰ ਹਨ ਅਤੇ ਇਸ ਅਰਦਾਸ ਦੇ ਆਸਰੇ ਹੀ ਸਿੱਖ ਚੜਦੀ ਕਲਾ ਅਤੇ ਸਰਬੱਤ ਦੇ ਭਲੇ ਵਾਲੀ ਜੀਵਨ-ਜਾਚ ਸਿੱਖਦਾ ਹੈ।
ConversionConversion EmoticonEmoticon