ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਇਸ ਵੈਬਸਾਈਟ ਦੀ ਸੇਵਾ ਕਰਦਿਆ ਦਾਸ ਪਾਸੋ ਗਲਤੀਆਂ ਹੋ ਜਾਣਾ ਸੁਭਾਵਿਕ ਹੈ, ਆਪ ਜੀ ਦੇ ਚਰਨਾ ਪਾਸ ਬੇਨਤੀ ਹੈ ਦਾਸ ਨੂੰ ਹੋਈ ਗਲਤੀ ਬਾਰੇ ਅਤੇ ਸੁਝਾਵ ਦੇਣ ਲਈ ਇਸ ਈ-ਮੇਲ ਤੇ ਸੰਪਰਕ ਕਰਨਾ ਜੀ sikhtera.info@gmail.com

ਸੰਤੋਖਸਰ ਸਾਹਿਬ- Santokhsar Sahib




ਸੰਤੋਖਸਰ ਸਾਹਿਬ

ਸ੍ਰੀ ਗੁਰੂ ਰਾਮਦਾਸ ਜੀ ਨੇ ਤੀਸਰੇ ਸਤਿਗੁਰਾਂ ਦੀ ਆਗਯਾ ਵਿਚ ਜੋ ਪਹਿਲਾਂ ਥਾਂ ਖੁਣਵਾਇਆ ਸੀ ਉਹ ਵਿਚੇ ਛੱਡ ਦਿੱਤਾ ਗਿਆ ਸੀ। ਫੇਰ ਉਹ ਥਾਂ ਖੁਣਵਾਇਆ ਗਿਆ ਸੀ ਜਿਥੇ ਹੁਣ ਸ੍ਰੀ ਅੰਮ੍ਰਿਤ ਸਰੋਵਰ ਹੈ। ਗੁਰੂ ਰਾਮਦਾਸ ਜੀ ਦੇ ਪ੍ਰਸੰਗਾਂ ਵਿਚ ਪੜ੍ਹ ਆਏ ਹਾਂ ਕਿ ਆਪ ਨੇ ਜੀ ਅੰਮ੍ਰਿਤ ਸਰੋਵਰ ਦਾ ਸਾਰਾ ਤਲਾ ਖੁਦਵਾ ਲਿਆ ਸੀ ਤੇ ਵਿਚਾਲੇ ਜੋ ਥੜਾ ਹਰੀ ਮੰਦਰ ਵਾਸਤੇ ਰਚਿਆ ਸੀ, ਉਸ ਤੇ ਬੈਠ ਕੇ ਜੋਤਾਂ ਜਗਾਉਂਦੇ ਸਨ, ਭਾਵ ਇਹ ਕਿ ਦੀਵਾਨ ਸਜਦੇ ਸਨ, ਕੀਰਤਨ ਹੁੰਦੇ ਸਨ, ਜੀਅ ਦਾਨ ਦਿੱਤੇ ਜਾਂਦੇ ਸਨ। ਇਸ ਪ੍ਰਕਾਰ ਆਤਮ ਜੋਤਾਂ ਪ੍ਰਕਾਸ਼ ਪਾਉਂਦੀਆਂ ਸਨ।

              ਇਸ ਤੋਂ ਪਤਾ ਲਗਾ ਕਿ ਤਾਲ ਸਾਰਾ ਖੁਣਿਆ ਜਾ ਚੁਕਾ ਸੀ, ਵਿਚਾਲੇ ਥਾਉਂ ਸੀ, ਜਿਥੇ ਗੁਰੂ ਜੀ ਬੈਠਦੇ, ਦੀਵਾਨ ਸਜਦੇ ਤੇ ਕੀਰਤਨ ਉਪਦੇਸ਼ ਹੁੰਦੇ ਸਨ, ਚਾਹੋਂ ਕੋਈ ਮੰਡਪ ਛਾ ਲਿਆ ਸੀ, ਚਾਹੇ ਕੋਈ ਆਰਜੀ ਮੰਦਰ ਰਚ ਲਿਆ ਸੀ। ਅੰਮ੍ਰਿਤਸਰ ਤਦੋਂ ਸਰੋਵਰ ਦਾ ਨਾਉਂ ਸੀ ਸ਼ਹਿਰ ਦਾ ਨਹੀ ਸੀ। ਸਰੋਵਰ ਵਿਚ ਜੋਤਾਂ ਤਾਂ ਹੀ ਜਗ ਸਕਦੀਆਂ ਸਨ, ਜੇ ਵਿਚਾਲੇ ਟਿਕਾਣਾ ਸੀ, ਟਿਕਾਣੇ ਤੱਕ ਮਿੱਟੀ ਦਾ ਨਿੱਗਰ ਰਸਤਾ ਸੀ। ਤਵਾ ਖਾ: ਵਿਚ ਲਿਖਿਆ ਹੈ ਕਿ ਅੰਮ੍ਰਿਤਸਰ ਤਲਾਉ ਦੇ ਵਿਚਕਾਰ ਇਕ ਥੜੇ ਉਤੇ ਥਾਂ (ਜਦੋਂ ਇਹ ਕੱਚਾ ਟੋਭਾ ਸੀ) ਬੇਰੀ ਦੇ ਦਰਖਤ ਹੇਠ ਨਿਤਾ ਪ੍ਰਤੀ ਗੁਰੂ ਰਾਮਦਾਸ ਜੀ ਬੈਠਕੇ ਭਜਨ ਕਰਦੇ ਅਤੇ ਸੰਗਤਾਂ ਨੂੰ ਦਰਸ਼ਨ ਉਪਦੇਸ਼ ਦਿੰਦੇ ਹੁੰਦੇ ਸੀ।

           ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਪੱਕਾ ਤਾਲ ਤੇ ਹਰੀ ਮੰਦਰ ਸਾਜਣ ਦੀ ਆਗਯਾ ਦੇ ਗਏ ਸਨ। ਆਪ ਜੀ ਨੂੰ ਸੰਗਤਾਂ ਦੇ ਉਧਾਰ ਕਰਨ ਦੇ ਨਾਲ ਨਾਲ ਇਹ ਕਾਰਜ ਕਰਨਾ ਬੀ ਇਕ ਭਾਰੀ ਜਿੰਮੇਵਾਰੀ ਜਾਪਦੀ ਸੀ। ਇਸ ਲਈ ਇਸ ਦਾ ਉੱਦਮ ਵੀਚਾਰਨ ਲਗ ਪਏ।

ਜਿਥੇ ਅੰਮ੍ਰਿਤਸਰ ਸ਼ਹਿਰ ਵਿਚ ਅਜ ਕਲ ਸੰਤੋਖ ਸਰ ਨਾਮੋ ਸਰੋਵਰ ਹੈ। ਇਸ ਦੇ ਕਿਨਾਰੇ ਇਕ ਪੁਰਾਤਨ ਟਾਹਲੀ ਦਾ ਪੇੜ ਹੈ, ਇਥੇ ਸ੍ਰੀ ਗੁਰੂ ਰਾਮਦਾਸ ਜੀ ਬੈਠ ਕੇ ਕਾਰ ਕਰਾਉਂਦੇ ਹੁੰਦੇ ਸਨ। ਹੁਣ ਲਾਉਦੇ ਪਹਿਰ ਗੁਰੂ ਅਰਜਨ ਦੇਵ ਜੀ ਏਥੇ ਜਾ ਬੈਠਿਆ ਕਰਦੇ ਸਨ। ਹੁਣ ਇਸ ਤਾਲ ਦੀ ਹੋਰ ਖੁਣਵਾਈ ਸ਼ੁਰੂ ਹੋਈ। ਲਿਖਿਆ ਹੈ ਕਿ ਹੋਰ ਖੁਦਵਾਈ ਕੀਤੀ ਤਾਂ ਹੈਠੋ ਇਕ ਮਠ ਨਿਕਲਿਆ। ਇਸ ਵਿਚੋਂ ਇਕ ਜੋਗੀ ਨਿਕਲਿਆ, ਜਿਸਦੇ ਪ੍ਰਾਣ ਚੜ ਰਹੇ ਸਨ ਤੇ ਉਹ ਸਮਾਧਿ ਸਥਿਤ ਸੀ। ਸ੍ਰੀ ਗੁਰੂ ਜੀ ਦੀ ਸੱਸੀ ਤਰਕੀਬ ਨਾਲ ਮਾਲਸ਼ਾ ਆਦਿਕ ਕਰਨੇ ਤੇ ਉਸਦੇ ਪ੍ਰਾਣ ਚਲ ਪਏ ਤੇ ਹੋਸ਼ ਆ ਗਈ। ਇਸਨੇ ਦੱਸਿਆ ਕਿ ਮੈਂ ਆਪਣੇ ਗੁਰੂ ਤੋਂ ਯੋਗ ਸਾਧਨਾ ਵਿਚ ਨਿਪੁੰਨ ਹੋ ਕੇ ਕਲਯਾਣ ਚਾਹੀ। ਉਸਨੇ ਕਿਹਾਂ: 'ਸਮਾਧੀ ਲਾ, ਪ੍ਰਾਣ ਚੜ੍ਹਾਕੇ ਮਠ ਬਣਾ ਕੇ ਮਠ ਬਣਾ ਕੇ ਬੈਠ ਜਾ, ਸਮਾਂ ਪਾ ਕੇ ਗੁਰੂ ਅਰਜਨ ਦੇਵ ਜੀ ਹੋਣਗੇ ਓਹ ਤੇਰੀ ਕਲਯਾਨ ਕਰਨਗੇ। ਸੋ ਜਦ ਇਸ ਨੂੰ ਪਤਾ ਲਗਾ ਕਿ ਉਹੋ ਸਮਾਂ ਤੈ ਤੇ ਗੁਰੂ ਜੀ ਦਰਸ਼ਨ ਦੇਣ ਆ ਗਏ ਹਨ, ਤਦ ਚਰਨੀ ਪੈ ਕੇ ਕਲਯਾਨ ਮੰਗੀ। ਸਤਿਗੁਰ ਜੀ ਨੇ ਉਪਦੇਸ਼ ਦਿੱਤਾ ਤੇ ਜੀਅਦਾਨ ਦੇ ਕੇ ਉਸਨੂੰ ਮੁਕਤ ਕੀਤਾ, ਫੇਰ ਉਹ ਸਰੀਰ ਤਿਆਗ ਕੇ ਪ੍ਰਲੋਕ ਗਮਨ ਕਰ ਗਿਆ। ਤਵਾਰੀਖ ਖਾਲਸਾ ਦੱਸਦੀ ਹੈ ਕਿ ਪਿਸ਼ੋਰ ਦੇ ਧਨੀ ਸਿਖ ਸੰਤੋਖੇ ਨਾਮ ਦੇ ਢਾਈ ਸੌ ਮੋਹਰ ਭੇਟ ਕਰਕੇ ਆਪਣੇ ਨਾਮ ਦੀ ਅਟੱਲਤਾ ਮੰਗੀ ਤਾ ਸਤਿਗੁਰੂ ਨੇ ਉਹ ਰਕਮ ਇਸ ਤਾਲ ਦੇ ਪੱਕਾ ਕਰਨ ਤੇ ਲਾਈ ਤੇ ਭਾਈ ਸੰਤੋਖੇ ਨੇ ਹੋਰ ਮਾਯਾ ਖਰਚ ਕੀਤੀ ਨਾਉਂ ਸੰਤੋਖ ਸਰ ਧਰਿਆ।

                   ਇਹ ਤਾਲ ੧੬੪੫ ਬਿ: ਵਿਚ ਮੁਕੰਮਲ ਹੋਇਆ ਸੀ। ਇਸੇ ਸੰਮਤ ਅੰਮ੍ਰਿਤ ਸਰੋਵਰ ਦੇ ਪੱਕਾ ਕਰਨ ਦੀ ਕਾਰ ਆਰੰਭ ਹੋਈ।

Previous
Next Post »
navigation