ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਇਸ ਵੈਬਸਾਈਟ ਦੀ ਸੇਵਾ ਕਰਦਿਆ ਦਾਸ ਪਾਸੋ ਗਲਤੀਆਂ ਹੋ ਜਾਣਾ ਸੁਭਾਵਿਕ ਹੈ, ਆਪ ਜੀ ਦੇ ਚਰਨਾ ਪਾਸ ਬੇਨਤੀ ਹੈ ਦਾਸ ਨੂੰ ਹੋਈ ਗਲਤੀ ਬਾਰੇ ਅਤੇ ਸੁਝਾਵ ਦੇਣ ਲਈ ਇਸ ਈ-ਮੇਲ ਤੇ ਸੰਪਰਕ ਕਰਨਾ ਜੀ sikhtera.info@gmail.com

ਦਰ - ਇਕ ਸੱਚੀ ਕਹਾਣੀ




 ਇਸ ਤੋਂ ਪਹਿਲਾਂ ਉਹ ੧੧੦ ਪੇਸ਼ੀਆਂ ਭੁਗਤ ਚੁੱਕਿਆ ਸੀ। ਉਸ ਦਾ ਕਸੂਰ ਇਹ ਸੀ ਕਿ ਉਸ ਨੇ ਇਕ ਚੋਰੀ ਦਾ ਸਾਈਕਲ ੨੦੦ ਰੁਪਏ ਵਿਚ ਚੋਰ ਤੋਂ ਖਰੀਦਿਆ ਸੀ। ਇਸ ਜੁਰਮ ਵਿਚ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਸੀ। ਇਸੇ ਜੁਰਮ ਵਿਚ ਉਹ ਪਿਛਲੇ ੧੦ ਸਾਲਾਂ ਤੋਂ ਪੇਸ਼ੀਆਂ ਭੁਗਤ ਰਿਹਾ ਸੀ। ਉਸ ਦਾ ਹਜ਼ਾਰਾਂ ਰੁਪਿਆਂ ਦਾ ਖਰਚ ਹੋ ਚੁੱਕਿਆ ਸੀ। ਵਕੀਲਾਂ, ਜੱਜਾਂ ਦੀਆਂ ਤਰੱਕੀਆਂ ਹੋ ਚੁੱਕੀਆਂ ਸਨ, ਐਪਰ ਫ਼ੈਸਲਾ ਅਜੇ ਤੱਕ ਵੀ ਨਹੀਂ ਹੋ ਸਕਿਆ ਸੀ। ਪੁਲਿਸ ਨੇ ਰਿਪੋਰਟ ਵਿਚ ਬਰਾਮਦ ਸਾਈਕਲ ਐਟਲਸ ਲਿਖਵਾਈ ਸੀ। ਐਟਲਸ ਹੁਣ ਹੀਰੋ ਦੇ ਨਾਂਅ ਹੇਠਾਂ ਚੱਲ ਰਹੀ ਸੀ। ਇਨਾਂ ਤਰੀਕਾਂ ਕਰਕੇ ਸਾਈਕਲ ਦੀਆਂ ਕਈ ਚੀਜ਼ਾਂ ਗਾਇਬ ਹੋ ਗਈਆਂ ਸਨ। ਸਾਈਕਲ ਦਾ ਕੈਰੀਅਰ, ਘੰਟੀ, ਚੇਨ, ਕਵਰ, ਹੈਂਡਲ ਅਤੇ ਸੀਟ ਵੀ ਗਾਇਬ ਹੋ ਚੁੱਕੀ ਸੀ। ਹੁਣ ਹਰ ਪੇਸ਼ੀ  'ਤੇ ਇਹ ਫਰੇਮ ਵੀ ਬਾਕੀ ਰਹੇਗਾ ਕਿ ਨਹੀ, ਹੁਣ ਇਹ ਸਵਾਲ ਹੱਲ ਹੁਣ ਵਿਚ ਕਿੰਨੀ ਦੇਰ ਲੱਗੇਗੀ।

 

ConversionConversion EmoticonEmoticon

:)
:(
=(
^_^
:D
=D
=)D
|o|
@@,
;)
:-bd
:-d
:p
:ng
navigation