ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਇਸ ਵੈਬਸਾਈਟ ਦੀ ਸੇਵਾ ਕਰਦਿਆ ਦਾਸ ਪਾਸੋ ਗਲਤੀਆਂ ਹੋ ਜਾਣਾ ਸੁਭਾਵਿਕ ਹੈ, ਆਪ ਜੀ ਦੇ ਚਰਨਾ ਪਾਸ ਬੇਨਤੀ ਹੈ ਦਾਸ ਨੂੰ ਹੋਈ ਗਲਤੀ ਬਾਰੇ ਅਤੇ ਸੁਝਾਵ ਦੇਣ ਲਈ ਇਸ ਈ-ਮੇਲ ਤੇ ਸੰਪਰਕ ਕਰਨਾ ਜੀ sikhtera.info@gmail.com

ਮਾਤਾ ਗੁਜਰ ਕੋਰ ਜੀ

 

ਮਾਤਾ ਗੁਜਰ ਕੋਰ ਜੀ

ਵਿਸਵ ਦੀਆਂ ਮਹਾਨ ਇਸਤਰੀਆਂ ਸਭ ਤੋਂ ਮਹਾਨ ਹਨਤਾ ਗੁਜਰ ਕੋਰ ਜੀ ਜਿਨ੍ਹਾਂ ਦਾ ਗੁਰ-ਇਤਿਹਾਸ ਵਿਚ ਮਹੱਤਵਪੂਰਨ ਸਥਾਨ ਹੈ। ਉਨਾਂ੍ਹ ਦਾ ਸਾਰਾ ਜੀਵਨ ਇਕ ਮਹਾਨ ਸਤਵੰਤੀ, ਧਾਰਮਿਕ ਭਰੋਸੇ ਤੇ ਈਸ਼ਵਰ ਭਗਤੀ ਦਾ ਜੀਵਨ ਹੈ ਪਤਨੀ ਦੇ ਰੂਪ ਵਿਚ ਬਾਬੇ ਬਕਾਲੇ ਵਿਖੇ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦੀ ਸੇਵਾ ਕਰਦਿਆਂ ਗਰੀਬੀ ਵਿਚ ਰਹਿ ਕੇ ਮਿਹਨਤ ਕੀਤੀ ਤੇ ਤਪੱਸਿਆ ਕਰਦੇ ਰਹੇ। ਪੁੱਤਰ ਦੀ ਦਾਤ ਮਿਲੀ ਤਾਂ ਪਤੀ ਸ਼ਹੀਦੀ ਪ੍ਰਾਪਤ ਕਰ ਗਏ। ਰਾਤ ਦੇ ਹਨੇਰੇ ਵਿਚ ਅਨੰਦਪੁਰ ਸਾਹਿਬ ਛੱਡਣਾ ਪਿਆ ਅਤੇ ਪੋਤਰਿਆਂ ਦੀ ਸ਼ਹੀਦੀ ਵਰਗੀਆਂ ਦਰਦਨਾਕ ਘਟਨਾਵਾਂ ਵਿਚ ਵਿਚਰਦੇ ਹੋਏ ਪੂਰੀ ਸਿਦਕ ਦਿਲੀ ਦਾ ਸਬੂਤ ਦਿੱਤਾ।


             ਅਜਿਹੀ ਮਹਾਨ ਤੇ ਦਲੇਰ ਸ਼ਖਸੀਅਤ ਮਾਤਾ ਗੁਜਰ ਕੋਰ ਜੀ ਦਾ ਜਨਮ ਜ਼ਿਲਾ ਜਲੰਧਰ ਦੇ ਇਤਿਹਾਸ ਕਸਬੇ ਕਰਤਾਰਪੁਰ ਵਿਖੇ ਪਿਤਾ ਲਾਲ ਚੰਦ ਜੀ ਸੁਭਿਖੀਏ ਖੱਤਰੀ ਦੀ ਘਰ ਹੋਇਆ। ਆਪ ਜੀ ਦਾ ਵਿਆਹ ਦਲਭੰਜਨ ਗੁਰ ਸੂਰਮੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਸਪੁੱਤਰ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਨਾਲ  ਹੋਇਆ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਮਾਤਾ ਜੀ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਨਾਲ ਨਾਨਕੇ ਪਿੰਡ ਬਕਾਲੇ ਚਲੇ ਗਏ। ਇਥੇ ਗੁਰੂ ਸਾਹਿਬ ਨੇ ਲੰਮਾ ਸਮਾਂ ਤਪ ਕੀਤਾ ਅਤੇ ਆਪ ਜੀ ਉਨ੍ਹਾਂ ਦੀ ਸੇਵਾ ਵਿਚ ਲੱਗੇ ਰਹਿੰਦੇ, ੪੨ ਸਾਲ ਦੀ ਆਯੂ ਵਿਚ ਪਟਨਾ ਸਾਹਿਬ ਦੇ ਸਥਾਨ ਤੇ ਆਪ ਜੀ ਦੇ ਘਰ ਸਪੁੱਤਰ ਗੋਬਿੰਦ ਰਾਇ ਨੇ ਜਨਮ ਲਿਆ ਅਤੇ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਉਦੋਂ ਅਸਾਮ ਵਿਚ ਸਨ।              
                      ਮਾਤਾ ਜੀ ਨੇ ਆਪਣੇ ਪੁੱਤਰ ਨੂੰ ਉਹੋ ਜਿਹਾ ਬਣਾਇਆ ਜਿਹੋ ਜਹੀ ਸ਼ਖਸੀਅਤ ਦੀ ਉਸ ਵੇਲੇ ਸਮਾਜ ਨੂੰ ਲੋੜ ਸੀ। ਪਤੀ ਦੀ ਆਗਿਆ ਪਾ ਕੇ ਆਪ ਲੰਮੀ ਯਾਤਰਾ ਕਰਕੇ ਪਟਨਾ ਸਾਹਿਬ ਤੋਂ ਚਲਕੇ ਅਨੰਦਪੁਰ ਸਾਹਿਬ ਪਹੁੰਚੇ ਜਿਥੇ ਗੋਬਿੰਦ ਰਾਇ ਜੀ ਨੇ ਪਹਿਲੀ ਵਾਰ ਆਪਣੇ ਪਿਤਾ ਦੇ ਦਰਸ਼ਨ ਕੀਤੇ।
                  ਇਸ ਤੋਂ ਬਾਅਦ ਦਾ ਸਮਾਂ ਆਪ ਵਾਸਤੇ ਕਠਿਨ ਅਤੇ ਬਿਖੇੜਿਆਂ ਭਰਪੂਰ ਸੀ ਜਿਸ ਦਾ ਆਪ ਨੇ ਬੜੀ ਦਲੇਰੀ ਨਾਲ ਅਤੇ ਖਿੜੇ ਮੱਥੇ ਟਾਕਰਾ ਕੀਤਾ। ਬਿ: ੧੭੩੨ ਨੂੰ ਨੌਵੇਂ ਪਾਤਸ਼ਾਹ ਅਨੰਦਪੁਰ ਸਾਹਿਬ ਤੋਂ ਬਲੀਦਾਨ ਦੇਣ ਵਾਸਤੇ ਚਲੇ ਉਦੋਂ ਗੋਬਿੰਦ ਰਾਇ ਦੀ ਆਯੂ ਕੇਵਲ ੯ ਸਾਲ ਸੀ। ਉਸ ਵੇਲੇ ਰਾਮਰਾਇ, ਧੀਰਮੱਲ  ਦੇ ਪ੍ਰਿਥੀਚੰਦ ਦੀ ਔਲਾਦ ਸੰਭਾਵਤ ਵਿਰੋਧਤਾ ਤੌਂ ਨਾ ਘਬਰਾਉਂਦੇ ਹੋਏ ਬੜੇ ਵੱਡੇ ਹੌਂਸਲੇ ਨਾਲ ਪਤੀ ਨੂੰ ਕੁਰਬਾਨੀ ਵਾਸਤੇ ਭੇਜਿਆ ਜਿਸ ਦੀ ਮਿਸਾਲ ਇਤਿਹਾਸ 'ਚ ਨਹੀ ਮਿਲਦੀ। ਗੁਰੂ ਸਾਹਿਬ ਦਾ ਲਹੂ ਲੁਹਾਨ ਸੀਸ ਮਾਤਾ ਜੀ ਦੀ ਗੋਦੀ ਵਿਚ ਆ ਟਿਕਿਆ ਤਾਂ ਆਪ ਨੇ ਬੜੇ ਸਬਰ ਅਤੇ ਜੇਰੇ ਨਾਲ ਸਭ ਕੁਝ ਸਹਾਰਦੇ ਹੋਏ ਆਪਣੇ ਪੁੱਤਰ ਨੂੰ ਉਸ ਕਰਤਵ ਲਈ ਤਿਆਰ ਕੀਤਾ ਜੋ ਗੁਰੂ ਨਾਨਕ ਸਾਹਿਬ ਦੇ ਲਗਾਏ ਪੌਦੇ ਦਾ ਸਿਖਰ ਸੀ।
                    ਦਸੰਬਰ ੧੭੦੪ ਦੀ ਕਾਲੀ ਬੋਲੀ ਰਾਤ 'ਚ ਠਾਠਾਂ ਮਾਰਦੀ ਸਰਸਾ ਨਦੀ ਵਿਚ ਆਪ ਛੋਟੇ ਸਾਹਿਬਜ਼ਾਦਿਆਂ ਨਾਲ ਸਾਰੇ ਪਰਿਵਾਰ ਤੋਂ ਵਿਛੜ ਗਏ। ਜਿਥੇ ਧੌਖੇਬਾਜ਼ ਗੰਗੂ ਬਾਹਮਣ ਨੇ ਆਪ ਨੂੰ ਸੂਬਾ ਸਰਹੰਦ ਕੋਲ ਫ਼ੜਾ ਦਿੱਤਾ।੭ ਤੇ ੯ ਸਾਲ ਦੇ ਬੱਚਿਆਂ ਨੂੰ ਧਰਮ ਦੇ ਇਮਤਿਹਾਨ ਵਿਚ ਲੰਘਣ ਲਈ ਤਿਆਰ ਕੀਤਾ, ਬੱਚਿਆਂ ਨੇ ਬੜੀ ਬਹਾਦੁਰੀ ਨਾਲ ਸਿੱਖੀ ਦੀ ਸ਼ਾਨ ਬਰਕਰਾਰ ਰਖਦੇ ਹੋਏ ਸ਼ਹੀਦੀਆਂ ਪ੍ਰਾਪਤ ਕੀਤੀਆਂ। ਬੱਚਿਆਂ ਦੇ ਸ਼ਹੀਦ ਹੋ ਜਾਣ ਤੋਂ ਬਾਅਦ ਆਪ ਜੀ ਨੇ ਆਪਣੇ ਸਵਾਸ ਤਿਆਗ ਦਿੱਤੇ ਜਿੱਥੇ ਹੁਣ ਗੁਰਦੁਵਾਰਾ ਠੰਡਾ ਬੁਰਜ ਸਾਹਿਬ ਹੈ।

Previous
Next Post »
navigation