ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਇਸ ਵੈਬਸਾਈਟ ਦੀ ਸੇਵਾ ਕਰਦਿਆ ਦਾਸ ਪਾਸੋ ਗਲਤੀਆਂ ਹੋ ਜਾਣਾ ਸੁਭਾਵਿਕ ਹੈ, ਆਪ ਜੀ ਦੇ ਚਰਨਾ ਪਾਸ ਬੇਨਤੀ ਹੈ ਦਾਸ ਨੂੰ ਹੋਈ ਗਲਤੀ ਬਾਰੇ ਅਤੇ ਸੁਝਾਵ ਦੇਣ ਲਈ ਇਸ ਈ-ਮੇਲ ਤੇ ਸੰਪਰਕ ਕਰਨਾ ਜੀ sikhtera.info@gmail.com

ਗੁਰੂ ਰਾਮਦਾਸ ਸਾਹਿਬ ਜੀ-Guru Ramdas Sahib Ji

 

 

ਸ੍ਰੀ ਗੁਰੂ ਰਾਮਦਾਸ ਸਾਹਿਬ ਜੀ


ਸਿੱਖ ਪੰਥ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ (੨੫ ਅੱਸੂ ਸੰਮਤ ੧੫੯੧) ੨੪ ਸਤੰਬਰ ੧੫੩੪ ਨੂੰ ਬਾਬਾ ਹਰਿਦਾਸ ਜੀ ਦੇ ਘਰ ਚੂਨਾ ਮੰਡੀ ਲਾਹੌਰ ਵਿਖੇ ਹੋਇਆ। ਆਪ ਦਾ ਬਚਪਨ ਦਾ ਨਾਂ ਜੇਠਾ ਸੀ। ਬਾਬਾ ਹਰਿਦਾਸ ਜੀ ਦੇ ਵੱਡੇ ਵਡੇਰੇ ਲਾਹੌਰ ਵਿਚ ਰਹਿੰਦੇ ਸਨ। ਅਕਾਲ ਪੁਰਖ ਦੇ ਹੁਕਮ ਦੇ ਬੱਧੇ ਬਾਬਾ ਹਰਿਦਾਸ ਸੋਢੀ ੪੧ ਸਾਲ ਦੀ ਉਮਰ ਵਿਚ (੧੫੪੧ ਵਿਚ) ਚੜ੍ਹਾਈ ਕਰ ਗਏ। ਆਪ ਦੇ ਮਾਤਾ ਜੀ ਪਹਿਲੋਂ ਹੀ ਚਲਾਣਾ ਕਰ ਚੁਕੇ ਸਨ। ਆਪ ਦੇ ਨਾਨੀ ਜੀ ਆਪ ਨੂੰ ਪਿੰਡ ਬਾਸਰਕੇ ਲੈ ਗਏ। ਬਾਸਰਕੇ ਵਿਚ ਉਦੋਂ ਗੁਰੂ ਅਮਰਦਾਸ ਜੀ ਵੀ ਰਹਿੰਦੇ ਸਨ। ਬਾਲਕ ਜੇਠਾ ਜੀ ਖੂਬੀਆਂ ਨਾਲ ਭਰਿਆ ਅਜਿਹਾ ਬਾਲ ਸੀ ਕਿ ਹਰ ਕੋਈ ਉਨ੍ਹਾਂ ਨਾਲ ਪਿਆਰ ਕਰਨ ਲੱਗ ਪੈਂਦਾ  ਸੀ।  ਉਨ੍ਹਾਂ  ਨੂੰ  ਗੁਰੂ  ਅਮਰਦਾਸ  ਜੀ  ਦੀ  ਸੰਗਤ  ਕਰਨ  ਦਾ  ਮੌਕਾ  ਮਿਲਿਆ  ਗੁਰੂ  ਅਮਰਦਾਸ  ਸਾਹਿਬ  ਦੀ ਸ਼ਖ਼ਸੀਅਤ ਨੇ ਬਾਲ ਜੇਠਾ ਜੀ ਦਾ ਦਿਲ ਮੋਹ ਲਿਆ। ਗੁਰੂ ਸਾਹਿਬ ਨੂੰ ਵੀ ਭਾਈ ਜੇਠਾ ਜੀ ਦੀਆਂ ਖੂਬੀਆਂ ਵੇਖ ਕੇ ਉਨ੍ਹਾਂ ਵਾਸਤੇ ਪਿਆਰ ਜਾਗ ਪਿਆ। ਇਸ ਮਗਰੋਂ ਭਾਈ ਜੇਠਾ ਜੀ ਸ੍ਰੀ ਗੁਰੂ ਅਮਰਦਾਸ ਸਾਹਿਬ ਦੇ ਨੇੜੇ ਰਹਿਣ ਲੱਗ ਪਏ। ਦੋਹਾਂ ਵਿਚ ਡੂੰਘਾ ਪਿਆਰ ਪੈਦਾ ਹੋ ਗਿਆ ਤੇ ਇਹ ਰੂਹਾਨੀ ਪਿਆਰ ਏਸ ਸ਼ਿੱਦਤ ਤਕ ਵੱਧ ਗਿਆ ਕਿ ਦੋਵੇਂ ਇਕ ਦੂਜੇ ਦਾ ਹੀ ਰੂਪ ਬਣ ਗਏ। ਜਦੋਂ ਸ੍ਰੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਵਸਾਇਆ ਤਾਂ ਉਹ ਆਪਣੇ ਨਾਲ ਭਾਈ ਜੇਠਾ ਜੀ ਨੂੰ ਵੀ ਲੈ ਆਏ। ਦੋਹਾਂ ਨੇ ਨਵੇਂ ਨਗਰ ਦੇ ਵਸਾਉਣ ਵਿਚ ਭਰਪੂਰ ਹਿੱਸਾ ਪਾਇਆ। ਹੌਲੀ-ਹੌਲੀ ਗੋਇੰਦਵਾਲ ਇਕ ਚੰਗਾ ਪਿੰਡ ਬਣ ਗਿਆ। ਭਾਈ ਜੇਠਾ ਜੀ ਹਰ ਵੇਲੇ ਗੁਰੂ ਅਮਰਦਾਸ ਸਾਹਿਬ ਦੇ ਅੰਗ-ਸੰਗ ਰਿਹਾ ਕਰਦੇ ਸਨ। ਆਪ ਜਦੋਂ ਵੀ ਗੋਇੰਦਵਾਲ ਤੋਂ ਬਾਹਰਲੇ ਸਫਰ 'ਤੇ ਜਾਂਦੇ ਸਨ ਤਾਂ ਆਪਣੇ ਨਾਲ ਭਾਈ ਜੇਠਾ ਜੀ ਨੂੰ ਵੀ ਲੈ ਜਾਇਆ ਕਰਦੇ ਸਨ। ਜਦੋਂ ਆਪ ਪੰਜਾਬ, ਹਰਿਆਣਾ, ਉਤਰ ਪ੍ਰਦੇਸ਼ ਵੱਲ ਪ੍ਰਚਾਰ ਦੌਰੇ ਤੇ ਗਏ ਤਾਂ ਭਾਈ ਜੇਠਾ ਜੀ ਵੀ ਆਪ ਦੇ ਨਾਲ ਸਨ। ਇਸ ਪ੍ਰਚਾਰ ਦੌਰੇ ਤੋਂ ਮੁੜਦਿਆਂ ਹੀ ਸ੍ਰੀ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਦਾ ਵਿਆਹ ਆਪਣੀ ਬੇਟੀ ਬੀਬੀ ਭਾਨੀ ਨਾਲ ਕਰ ਦਿੱਤਾ।ਭਾਈ ਜੇਠਾ ਜੀ ਗੁਰੂ ਅਮਰਦਾਸ ਸਾਹਿਬ ਦੇ ਘਰ ਨਾਲ ਪਿਛਲੇ ੧੩ ਸਾਲ ਤੋਂ ਜੁੜੇ ਹੋਏ ਸਨ ਪਰ ਹੁਣ ਆਪ ਉਸ ਘਰ ਦਾ ਹਿੱਸਾ ਵੀ ਬਣ ਗਏ। ਭਾਈ ਜੇਠਾ ਜੀ ਬਹੁਤ ਸੂਝਵਾਨ ਵੀ ਸਨ। ਉਹ ਸੇਵਾ ਦੇ ਨਾਲ-ਨਾਲ ਵਿਦਿਆ ਦਾ ਵੀ ਬਹੁਤ ਸ਼ੌਕ ਰਖਿਆ ਕਰਦੇ ਸਨ। ਗੁਰੂ ਸਾਹਿਬ ਦੇ ਨਾਲ-ਨਾਲ ਭਗਤਾਂ ਦੀ ਬਹੁਤ ਸਾਰੀ ਬਾਣੀ ਵੀ ਉਨ੍ਹਾਂ ਨੂੰ ਚੇਤੇ ਸੀ। ਭਾਈ ਜੇਠਾ ਜੀ ਤਾਂ ਬਾਣੀ ਦੀ ਕਥਾ ਵੀ ਕਰਿਆ ਕਰਦੇ ਸਨ। ਇਤਿਹਾਸ ਦਸਦਾ ਹੈ ਕਿ ਗੁਰੂ ਅਮਰਦਾਸ ਸਾਹਿਬ ਦੇ ਧਾਰਮਿਕ ਪ੍ਰਚਾਰ ਨਾਲ ਹਜ਼ਾਰਾਂ ਲੋਕ ਸਿੱਖ ਪੰਥ ਵਿਚ ਸ਼ਾਮਿਲ ਹੋ ਰਹੇ ਸਨ। ਇਸ ਦੀ ਸਭ ਤੋਂ ਵਧੇਰੇ ਤਕਲੀਫ ਬ੍ਰਾਹਮਣਾਂ ਤੇ ਖਤਰੀਆਂ ਨੂੰ ਸੀ। ਪਰ ਉਨ੍ਹਾਂ ਦਾ ਕੋਈ ਵਸ ਨਹੀਂ ਚਲਦਾ ਸੀ। ਅਖੀਰ ਕੁਝ ਲੋਕਾਂ ਨੇ ਅਕਬਰ ਬਾਦਸ਼ਾਹ ਕੋਲ ਝੂਠੀ ਚੁਗਲੀ ਕਰਨ ਦੀ ਸਕੀਮ ਘੜੀ। ਉਹ ਅਕਬਰ ਦੇ ਹਿੰਦੂ ਵਜ਼ੀਰ ਬੀਰਬਲ ਨੂੰ ਲੈ ਕੇ ਅਕਬਰ ਕੋਲ ਗਏ ਤੇ ਸ਼ਿਕਾਇਤ ਕੀਤੀ ਕਿ ਗੁਰੂ ਅਮਰਦਾਸ ਸਾਹਿਬ ਲੋਕਾਂ ਨੂੰ ਗਾਇਤਰੀ ਮੰਤਰ ਤੋਂ ਹਟਾ ਕੇ ਗੁਰਬਾਣੀ ਵੱਲ ਲਾ ਰਹੇ ਹਨ। ਅਕਬਰ ਨੇ ਉਨ੍ਹਾਂ ਦੀ ਸ਼ਿਕਾਇਤ 'ਤੇ ਗੌਰ ਕਰਨ ਦਾ ਭਰੋਸਾ ਦਿਵਾਇਆ। ਇਹ ਗੱਲ ੧੫੬੬ ਦੇ ਅਖੀਰ ਦੀ ਹੈ। ਇਨ੍ਹੀਂ ਦਿਨੀਂ ਅਕਬਰ ਕਲਾਨੌਰ ਤੇ ਲਾਹੌਰ ਆਇਆ। ਉਸ ਨੇ ਗੁਰੂ ਅਮਰਦਾਸ ਸਾਹਿਬ ਨੂੰ ਬੁਲਾ ਭੇਜਿਆ। ਗੁਰੂ ਸਾਹਿਬ ਨੇ ਆਪ ਜਾਣ ਦੀ ਬਜਾਇ ਭਾਈ ਜੇਠਾ ਜੀ ਨੂੰ ਭੇਜ ਦਿੱਤਾ। ਭਾਈ ਜੇਠਾ ਜੀ ਨੇ ਅਕਬਰ ਨੂੰ ਦਲੀਲਾਂ ਨਾਲ ਆਪਣਾ ਪੱਖ ਦੱਸਿਆ। ਅਕਬਰ ਭਾਈ ਜੇਠਾ ਜੀ ਤੋਂ ਬੜਾ ਪ੍ਰਭਾਵਿਤ ਹੋਇਆ। ਇਸ 'ਤੇ ਅਕਬਰ ਨੇ ਉਲਟਾ ਹਿੰਦੂਆਂ ਅਤੇ ਖਤਰੀਆਂ ਨੂੰ ਝਾੜ  ਪਾਈ ਅਤੇ ਅਗੋਂ ਝੂਠੀ  ਸ਼ਿਕਾਇਤ ਲਾਉਣ ਤੋਂ ਤਾੜਨਾ  ਕੀਤੀ। ਭਾਈ ਜੇਠਾ ਜੀ  ਦੀ ਇਸ ਕਾਰਗੁਜ਼ਾਰੀ ਨੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਯਕੀਨ ਦਿਵਾ ਦਿੱਤਾ ਕਿ ਭਾਈ ਜੇਠਾ ਜੀ ਸਿਰਫ ਸੇਵਾ ਦਾ ਪੁਤਲਾ ਹੀ ਨਹੀਂ ਬਲਕਿ ਵਿਦਵਾਨ ਵੀ ਹਨ। ਸ੍ਰੀ ਗੁਰੂ ਅਮਰਦਾਸ ਸਾਹਿਬ ਨੇ ਭਾਈ ਜੇਠਾ ਜੀ ਨੂੰ ਬਹੁਤ ਮੌਕਿਆਂ 'ਤੇ ਪਰਖਿਆ ਸੀ। ਉਹ ਮਹਿਸੂਸ ਕਰਦੇ ਸਨ ਕਿ ਚੌਥਾ ਗੁਰੂ ਬਣਨ ਦੀ ਕਾਬਲੀਅਤ ਉਨ੍ਹਾਂ ਵਿਚ ਹੈ। ਇਸ ਕਰ ਕੇ ਪਹਿਲੀ ਸਤੰਬਰ ੧੫੭੪ ਦੇ ਦਿਨ, ਜੋਤੀ ਜੋਤ ਸਮਾਉਣ ਤੋਂ ਪਹਿਲਾਂ, ਸ੍ਰੀ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਨੂੰ ਗੁਰੂ ਰਾਮਦਾਸ ਐਲਾਨ ਕਰਕੇ
ਗੁਰਗੱਦੀ ਸੌਂਪ ਦਿੱਤੀ। 

 ੪੦  ਸਾਲ ਦੀ  ਉਮਰ ਵਿਚ  ਗੁਰਗੱਦੀ ਦੀ  ਸੇਵਾ ਸੰਭਾਲਣ  ਮਗਰੋਂ ਸ੍ਰੀ  ਗੁਰੂ ਰਾਮਦਾਸ  ਜੀ ਨੇ  ਆਪਣੀ ਜ਼ਿੰਦਗੀ ਦਾ ਹਰ ਲਮਹਾ ਪੰਥ ਦੀ ਸੇਵਾ ਵਿਚ ਬਿਤਾਇਆ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਆਪਣੀ ਉਮਰ ਦੇ ੨੮ ਸਾਲ ਸ੍ਰੀ ਗੁਰੂ ਅਮਰਦਾਸ ਜੀ ਦੀ ਅਗਵਾਈ ਵਿਚ ਪੰਥ ਦੀ ਸੇਵਾ ਕੀਤੀ ਹੋਈ ਸੀ। ਜਿਵੇਂ ਸ੍ਰੀ ਗੁਰੂ ਅੰਗਦ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਦੀ ਸੇਵਾ ਵਿਚ ਦਿਨ ਰਾਤ ਇਕ ਕੀਤੇ ਸਨ ਉਵੇਂ ਹੀ ਸ੍ਰੀ ਗੁਰੂ ਅਮਰਦਾਸ ਜੀ ਦੇ ਕਦਮਾਂ ਵਿਚ ਰਹਿ ਕੇ ਸ੍ਰੀ ਗੁਰੂ ਰਾਮਦਾਸ ਜੀ ਨੇ ਸਿੱਖੀ, ਸੇਵਾ, ਪੰਥ, ਗੁਰਬਾਣੀ ਨੂੰ ਸਮਝਿਆ ਸੀ। ਗੁਰੂ ਘਰ ਦੀ ਸੇਵਾ ਵਿਚ ਏਨੇ ਸਾਲ ਰਹਿਣ ਕਰਕੇ ਸ੍ਰੀ ਗੁਰੂ ਰਾਮਦਾਸ ਸਾਹਿਬ ਗੁਰੂ ਅਮਰਦਾਸ ਸਾਹਿਬ ਨਾਲ ਏਨੇ ਇਕ ਮਿਕ ਹੋ ਗਏ ਸਨ ਕਿ ਤੀਜੇ ਪਾਤਸ਼ਾਹ ਦਾ ਸੁਭਾਅ, ਉਨ੍ਹਾਂ ਦਾ ਰਹਿਣ ਸਹਿਣ, ਉਨ੍ਹਾਂ ਦੀ ਸੋਚਣੀ, ਉਨ੍ਹਾਂ ਦਾ ਕੰਮ ਕਰਨ ਦਾ ਤਰੀਕਾ ਸੁਤੇ ਸਿਧ ਹੀ ਚੌਥੇ ਗੁਰੂ ਦੀ ਰੂਹ ਵਿਚ ਸਮਾਈ ਗਿਆ। ਉਹ ਦੋਵੇਂ ਇਕ ਜੋਤ ਦੋਇ ਮੂਰਤੀ ਹੋ ਚੁਕੇ ਸਨ। ਮੈਂ ਤੇ ਤੁਸੀਂ ਦਾ ਫਰਕ ਨਹੀਂ ਸੀ ਰਿਹਾ। ਸ੍ਰੀ ਗੁਰੂ ਅਮਰਦਾਸ ਜੀ ਜਾਣ ਤੋਂ ਪਹਿਲਾਂ ਗੁਰੂ ਰਾਮਦਾਸ ਸਾਹਿਬ ਨੂੰ ਮਾਝੇ ਵਿਚ ਨਵਾਂ ਨਗਰ ਵਸਾਉਣ ਵਾਸਤੇ ਜ਼ਿੰਮੇਵਾਰੀ ਦੇ ਚੁਕੇ ਸਨ। ੧੫੭੭ ਵਿਚ ਅੰਮ੍ਰਿਤਸਰ ਸਰੋਵਰ ਤਿਆਰ ਹੋਣਾ ਸ਼ੁਰੂ ਹੋ ਗਿਆ। ਸੰਤੋਖਸਰ ਤਾਂ ਪਹਿਲੋਂ ਹੀ ਆਰੰਭਿਆ ਜਾ ਚੁਕਾ ਸੀ। ਅੰਮ੍ਰਿਤਸਰ ਸਰੋਵਰ ਦੀ ਤਿਆਰੀ ਦੇ ਨਾਲ-ਨਾਲ 'ਗੁਰੂ ਦਾ ਚੱਕ' ਨਗਰ ਵੀ ਤਿਆਰ ਤੇ ਪ੍ਰਫੁਲਤ ਹੋਣਾ ਸ਼ੁਰੂ ਹੋ ਗਿਆ। ਸ੍ਰੀ ਗੁਰੂ ਰਾਮਦਾਸ ਜੀ ਨੇ ਗੁਰੂ ਘਰ ਦਾ ਸਿੱਖਾਂ ਨਾਲ ਰਾਬਤਾ ਵਧੀਆ ਬਣਾਉਣ ਅਤੇ ਮਾਲੀ ਇੰਤਜ਼ਾਮ ਸੁਚੱਜਾ  ਬਣਾਉਣ  ਵਾਸਤੇ  'ਮਸੰਦ'  ਪ੍ਰਥਾ  ਸ਼ੁਰੂ  ਕੀਤੀ।  ਉਨ੍ਹਾਂ  ਨੇ  ਸੱਚੇ  ਸੁੱਚੇ  ਤੇ  ਈਮਾਨਦਾਰ  ਸਿੱਖਾਂ  ਨੂੰ  ਵੱਖ-ਵੱਖ ਇਲਾਕਿਆਂ ਦੇ ਇੰਚਾਰਜ ਥਾਪਿਆ ਤਾਂ ਜੋ ਉਹ ਸਿੱਖਾਂ ਨੂੰ ਗੁਰੂ ਸਾਹਿਬ ਦੇ ਸੁਨੇਹੇ ਅਤੇ ਸਿੱਖਾਂ ਵਲੋਂ ਗੁਰੂ ਸਾਹਿਬ ਵੱਲ ਭੇਜੀ ਭੇਟਾ ਆਸਾਨੀ ਨਾਲ 'ਗੁਰੂ ਦਾ ਚੱਕ' ਵਿਚ ਪਹੁੰਚਾ ਸਕਣ। ਇਹ ਮਸੰਦ  ਸਿੱਖ ਧਰਮ ਦੇ ਪ੍ਰਚਾਰ ਵਾਸਤੇ ਬੜੇ ਮਦਦਗਾਰ ਸਾਬਿਤ ਹੋਏ।
 ਸ੍ਰੀ ਗੁਰੂ ਰਾਮਦਾਸ ਜੀ ਨੇ ਮਸੰਦ ਪਰਣਾਲੀ ਨਾਲ ਸਿੱਖਾਂ ਨੂੰ ਜਥੇਬੰਦ ਹੋਣ ਦਾ ਤਰੀਕਾ ਸਮਝਾਇਆ। ਇਸ ਨਾਲ ਸਿੱਖਾਂ ਨੂੰ ਰਾਜ ਪ੍ਰਬੰਧ ਦਾ ਮੁੱਢਲਾ ਸਬਕ ਆ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖਾਂ ਨੂੰ ਧਰਮ ਤੇ ਸਿਆਸਤ ਦਾ  ਪਹਿਲਾ ਸਬਕ ਪੜ੍ਹਾਇਆ ਸੀ। ਸ੍ਰੀ ਗੁਰੂ ਅੰਗਦ ਜੀ  ਨੇ ਇਕ ਸਾਂਝੀ ਜ਼ਬਾਨ ਨਾਲ ਭਾਈਚਾਰਕ ਤੇ ਕੌਮੀ ਏਕਤਾ ਕਾਇਮ ਕਰਨ ਦਾ ਦੂਜਾ ਸਬਕ ਦਿੱਤਾ ਸੀ। ਸ੍ਰੀ ਗੁਰੂ ਅਮਰਦਾਸ ਜੀ ਨੇ ਲੰਗਰ ਨੂੰ ਸਿੱਖ ਜੀਵਨ ਜਾਚ ਦਾ ਹਿੱਸਾ ਬਣਾ ਕੇ ਸਾਰੇ ਸਿੱਖਾਂ ਨੂੰ ਇਕ ਲੜੀ ਦੇ ਮੋਤੀ ਬਣਾ ਕੇ 'ਸਿੱਖੀ ਇਕ ਸਮਾਜਕ ਭਾਈਚਾਰਾ' ਦਾ ਸਬਕ ਦਿਤਾ ਤੇ ਨਾਲ ਹੀ ਇਸ ਭਾਈਚਾਰੇ ਨੂੰ ਸਾਲ ਵਿਚ ਤਿੰਨ ਵਾਰ ਇਕੱਠੇ ਹੋਣ ਵਾਸਤੇ ਮੌਕਾ ਦੇ ਕੇ ਸਰਬਤ ਸਿੱਖਾਂ ਦੇ ਇਕ ਦੂਜੇ ਨਾਲ ਜਜ਼ਬਾਤੀ ਰਾਬਤੇ ਦੇ ਨਾਲ-ਨਾਲ ਮਾਲੀ ਨੇੜਤਾ ਵੀ ਕਾਇਮ ਕੀਤੀ। ਸ੍ਰੀ ਗੁਰੂ ਰਾਮਦਾਸ ਜੀ ਨੇ ਇਕ ਨਵੇਂ ਨਗਰ ਵਿਚ ਇਕ ਮਾਡਲ ਨਗਰ ਦੇ ਨਾਲ-ਨਾਲ ਆਦਰਸ਼ਕ ਸਿੱਖੀ ਜੀਵਨ ਦਾ ਸਬਕ ਵੀ ਦਿਤਾ। ਮਸੰਦ ਪਰਣਾਲੀ ਨੇ ਸਿੱਖਾਂ ਨੂੰ ਰਾਜ ਪ੍ਰਬੰਧ ਦਾ ਮੁਢਲਾ ਸਬਕ ਵੀ ਸਿਖਾਇਆ। ਸ੍ਰੀ ਗੁਰੂ ਰਾਮਦਾਸ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਰਿਵਾਰ ਨਾਲ ਵੀ ਮੁੜ ਸਬੰਧ ਬਣਾਏ। ਉਨ੍ਹਾਂ ਬਾਬਾ ਸ੍ਰੀ ਚੰਦ ਨੂੰ 'ਗੁਰੂ ਦਾ ਚੱਕ' ਵਿਚ ਬੁਲਾ ਕੇ ਉਸ ਦਾ ਆਦਰ ਕੀਤਾ। ਬਾਬਾ ਸ੍ਰੀ ਚੰਦ ਗੁਰੂ ਸਾਹਿਬ ਦੀ ਸ਼ਖ਼ਸੀਅਤ ਤੋਂ ਏਨੇ ਮੁਤਾਸਿਰ ਹੋਏ ਕਿ ਉਹ ਆਪ ਮੁਹਾਰੇ ਆਖ ਉਠੇ ਕਿ 'ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਅਸਲ ਵਾਰਿਸ ਤੁਸੀਂ ਹੀ ਹੋ।' ਸ੍ਰੀ ਗੁਰੂ ਰਾਮਦਾਸ ਜੀ ਨੇ ਸਿਰਫ ੪੭ ਸਾਲ ਦੀ ਉਮਰ ਭੋਗੀ ਤੇ ਇਸ ਉਮਰ ਦੌਰਾਨ ਉਨ੍ਹਾਂ ਨੇ ਸਿਰਫ ੭ ਸਾਲ ਗੁਰਗੱਦੀ ਦੀ ਸੇਵਾ ਸੰਭਾਲੀ। ਏਨੀ ਛੋਟੀ ਜਿਹੀ ਉਮਰ ਵਿਚ ਉਨ੍ਹਾਂ ਨੇ ਅੰਮ੍ਰਿਤ ਸਰੋਵਰ ਤਿਆਰ ਕਰਵਾਇਆ, 'ਗੁਰੂ ਦਾ ਚੱਕ' ਨਗਰ ਵਸਾਇਆ, ਕੌਮ ਨੂੰ ਆਲੀਸ਼ਾਨ ਇੰਤਜ਼ਾਮ ਵਿਚ ਪਰੋਇਆ, ਬਾਣੀ ਦੀ ਰਚਨਾ ਕੀਤੀ ਅਤੇ ਧਰਮ ਪ੍ਰਚਾਰ ਕੀਤਾ। ਇਨ੍ਹਾਂ ੪੭ ਸਾਲਾਂ ਵਿਚੋਂ ੩੫ ਸਾਲ ਉਨ੍ਹਾਂ ਗੁਰੂ ਘਰ ਦੀ ਸੇਵਾ 'ਚ ਲਾਏ। ਗੁਰੂ ਸਾਹਿਬ ਦੀ ਰਚਨਾ ੩੦ ਰਾਗਾਂ ਵਿਚ ਮਿਲਦੀ ਹੈ। ਆਪ ਨੇ ੮ ਵਾਰਾਂ, ੨੪੬ ਪਦੇ, ੩੧ ਅਸਟਪਦੀਆਂ ਤੇ ੧੩੮ ਸਲੋ





Previous
Next Post »
navigation