ਗੁਰਦੁਆਰਾ ਮੁਕਤਸਰ ਸਾਹਿਬ
ਇਤਿਹਾਸ ਗੁਰਦੁਆਰਾ ਸਾਹਿਬ ਮੁਕਤਸਰ
ਮੁਕਤੀ ਜਾਂ ਮੁਕਤ ਪਦ ਨੂੰ ਪ੍ਰਾਪਤ ਹੋਏ ਸ਼ਹੀਦ ਸਿੰਘਾਂ ਦਾ ਸਰ ਹੋਣ ਕਰ ਕੇ ਇਸ ਸਥਾਨ ਦਾ ਨਾਮ 'ਮੁਕਤਸਰ' ਪ੍ਰਸਿੱਧ ਹੋਇਆ ਹੈ। ਇਹ ਅਸਥਾਨ ਫਿਰੋਜ਼ਪੁਰੋਂ ੩੦ ਮੀਲ ਸਰਸੇ ਵਾਲੀ ਸੜਕ ਦੇ ਸਿਰੇ ਉਤੇ ਹੈ। ਮੁਕਤਸਰ ਦਾ ਮੁੱਢਲਾ ਹਾਲ ਇਸ ਪ੍ਰਕਾਰ ਹੈ ਕਿ ਪਹਿਲਾਂ ਇਥੇ ਖਿਦਰਾਣੇ ਦੀ ਢਾਬ ਮਸ਼ਹੂਰ ਸੀ। ਨਗਰ ਜਲਾਲਬਾਦ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਤਿੰਨ ਖੱਤ੍ਹੀ ਭਰਾ ਸਨ-੧. ਖਿਦਰਾਣਾ ੨.ਧਿੰਗਰਾਣਾ ੩. ਰੋਪਾਣਾ। ਇਹ ਤਿੰਨੇ ਸ਼ਿਵ (ਈਸ਼ਵਰ) ਦੇ ਉਪਾਸ਼ਕ ਸਨ। ਇਨ੍ਹਾਂ ਤਿੰਨਾਂ ਭਰਾਵਾਂ ਨੇ ਇਸ ਇਲਾਕੇ ਵਿਚ ਪਾਣੀ ਦੀ ਕਮੀ ਦੇ ਕਾਰਨ ਤਿੰਨ ਢਾਬਾਂ ਖੁਦਵਾਈਆਂ। ਹਰੇਕ ਸਾਲ ਬਰਸਾਤ ਦਾ ਪਾਣੀ ਜਮ੍ਹਾਂ ਹੋਣ ਤੋਂ ਪਹਿਲਾਂ ਇਹ ਉਥੇ ਪਸ਼ੂ ਚਾਰਨ ਲੱਗੇ ਤੇ ਫਿਰ ਆਪਣੇ ਨਾਂ 'ਤੇ ਵੱਖ-ਵੱਖ ਪਿੰਡ ਵਸਾ ਲਏ। ਮੁਕਤਸਰ ਦੀ ਢਾਬ ਖਿਦਰਾਣੇ ਖੱਤਰੀ ਦੇ ਨਾਂ 'ਤੇ ਹੋਣ ਕਰਕੇ ਢਾਬ ਖਿਦਰਾਣਾ** ਜਾਂ ਈਸ਼ਰ ਸਰ ਮਸ਼ਹੂਰ ਹੋਈ।
ਮੁਕਤਸਰ ਦਾ ਇਲਾਕਾ ਪੁਰਾਤਨ ਕਾਲ ਤੋਂ ਮਾਲਵਾ ਜਾਂ ਜੰਗਲ ਹੋਣ ਕਰਕੇ ਇਥੇ ਪਾਣੀ ਦੀ ਬੜੀ ਥੁੜ੍ਹ ਸੀ, ਧਰਤੀ ਦਾ ਤਲ ਦੂਰ ਹੋਣ ਕਰਕੇ ਇੱਕ ਤਾਂ ਖੂਹ ਲੱਗਣੇ ਉਸ ਸਮੇਂ ਉਂਜ ਹੀ ਬੜੇ ਔਖੇ ਸਨ ਤੇ ਦੂਜੇ, ਜੇ ਕਿਸੇ ਪਾਸੇ ਖੂਹ ਲਾਉਣ ਦਾ ਜਤਨ ਵੀ ਕੀਤਾ ਜਾਦਾਂ ਤਾਂ ਥੱਲਿਉਂ ਪਾਣੀ ਏਨਾ ਖਾਰਾ ਨਿਕਲਦਾ ਸੀ, ਜੋ ਪੀਣ ਦੇ ਕੰਮ ਨਹੀ ਸੀ ਹੁੰਦਾ। ਜੇ ਕੋਈ ਵਿਅਕਤੀ ਅਜਿਹਾ ਪਾਣੀ ਪੀ ਵੀ ਲੈਂਦਾ ਤਾਂ ਉਹ ਦਸਤ ਜਾਂ ਮਰੋੜ ਲੱਗਣ ਕਰ ਕੇ ਬੀਮਾਰ ਹੋ ਜਾਦਾਂ ਸੀ, ਇਸ ਕਰ ਕੇ ਇਸ ਇਲਾਕੇ ਦੇ ਲੋਕ ਉਸ ਸਮੇਂ ਛੱਪੜਾਂ ਜਾਂ ਢਾਬਾਂ ਦਾ ਬਰਸਾਤੀ ਪਾਣੀ, ਜੋ ਪੰਜ-ਦਸ ਮੀਲਾਂ ਤੋਂ ਦੂਰੋਂ ਬੜੇ ਯਤਨਾਂ ਨਾਲ ਲਿਆਦਾਂ ਜਾਂਦਾ ਸੀ, ਪੀ ਕੇ ਹੀ ਗੁਜ਼ਾਰਾ ਕਰਦੇ ਸਨ
ਸ੍ਰੀ ਦਸਮੇਸ਼ ਜੀ ਦੀ ਆਮਦ
ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਹੀਨਾ ਪੋਹ ਸੰਮਤ ੧੭੬੧ ਬਿਕ੍ਰਮੀ (ਸੰਨ ੧੭੦੪) ਵਿਚ ਜਦ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੀਆਂ ਫੌਜਾਂ ਨਾਲ ਧਰਮ ਯੁੱਧ ਕਰ ਕੇ ਸ੍ਰੀ ਅਨੰਦਪੁਰ ਸਾਹਿਬ ਦਾ ਵਸੇਬਾ ਛੱਡਿਆ ਤੇ ਆਪ ਬੜੀਆਂ ਤਕਲੀਫਾਂ ਵਿਚ ਆਪਣਾ ਆਪਾ ਵਾਰ ਕੇ ਸਰਬੰਸ ਕੁਰਬਾਨ ਕਰ ਕੇ ਕੀਰਤਪੁਰ, ਰੋਪੜ, ਕੋਟਲਾਂ ਨਿਹੰਗ, ਚਮਕੌਰ, ਮਾਛੀਵਾੜਾ, ਆਲਮਗੀਰ, ਲੰਮੇ ਜੱਟਪੁਰੇ, ਰਾਇ ਕੋਟ, ਕਾਂਗੜ, ਦੀਨਾ ਰੁਖਾਲਾ, ਗੁਰੂਸਰ, ਭਾਈ ਭਗਤਾ, ਬਾਦਰਾ,ਬਰਗਾੜੀ, ਬਹਿਬਲ, ਸਰਾਵਾਂ, ਪੱਤੋ, ਜੈਤੋ,ਦੱਭਵਾਲੀ, ਮਲੂਕ ਦਾ ਕੋਟ ਆਦਿ ਪਿੰਡਾਂ ਥੀਂ ਹੁੰਦੇ ਹੋਏ ਕੋਟਕਪੁਰੇ ਪੁੱਜੇ ਤਾਂ ਰਸਤੇ ਵਿਚ ਹੀ ਖ਼ਬਰਾਂ ਮਿਲੀਆਂ ਕਿ ਸੂਬਾ ਸਰਹਿੰਦ ਤੇ ਦਿੱਲੀ ਦੀਆਂ ਸ਼ਾਹੀ ਫੌਜਾਂ ਬੜੀ ਤੇਜ਼ੀ ਨਾਲ ਗੁਰੂ ਜੀ ਦਾ ਪਿੱਛਾ ਕਰਦੀਆਂ ਆ ਰਹੀਆਂ ਹਨ ਤਾਂ ਗੁਰੂ ਸਾਹਿਬ ਆਪਣੇ ਯੋਧਿਆ ਦੀ ਮਦਦ ਦੇ ਭਰੋਸੇ 'ਤੇ ਰਸਤੇ ਵਿਚ ਹੀ ਬੜੀ ਜੋਸ਼ ਨਾਲ ਪੂਰੀ ਤਰ੍ਹਾਂ ਸਨੱਧ-ਬੱਧ ਹੋ ਕੇ ਹਮ-ਰਕਾਬ ਹੋ ਗਏ ਸਨ। ਦੁਸ਼ਮਣ ਦਾ ਟਾਕਰਾ ਕਰਨ ਲਈ ਚੌਧਰੀ ਕਪੂਰ ਸਿੰਘ ਤੋਂ ਕਿਲ੍ਹਾ ਮੰਗਿਆ। ਚੌਧਰੀ ਕਪੂਰ ਸਿੰਘ ਦੇ ਅਧੀਨ ਮੁਗ਼ਲ ਹਕੂਮਤ ਵੱਲੋਂ ਉਸ ਸਮੇਂ ੮੧ ਪਿੰਡ ਸਨ ਜਿਸ ਨੂੰ ਪਰਗਣਾ ਕੋਟ ਕਪੂਰਾ ਜਾਂ ਪਰਗਣਾ ਬਰਾੜ ਕਾ ਕਹਿੰਦੇ ਸਨ। ਚੌਧਰੀ ਕਪੂਰ ਸਿੰਘ ਅਸਲ ਵਿਚ ਉਥੋਂ ੯ ਕੋਹਾਂ ਦੀ ਵਿੱਥ 'ਤੇ ਪਿੰਡ ਪੰਜ ਗਰਾਈਂ ਦਾ ਵਸਨੀਕ ਸੀ ਤੇ ਇਸ ਇਲਾਕੇ ਦਾ ਕੁੱਲ ਨਜ਼ਰਾਨਾ ਦੋ ਬਾਦਸ਼ਾਹਾਂ ਵੱਲੋਂ ਨੀਯਤ ਸੀ, ਇਸ ਪਰਗਨੇ ਦੇ ਕਾਰਦਾਰ ਈਸਾ ਖਾਨ ਮੰਝ ਦੇ ਪਾਸ ਦਾਖਲ ਕਰਦਾ ਸੀ। ਭਾਵੇਂ ਇਸ ਸਮੇਂ ਚੌਧਰੀ ਕਪੂਰ ਸਿੰਘ ਨੇ ਗੁਰੂ ਜੀ ਦਾ ਹੋਰ ਆਦਰ-ਭਾਉ ਤਾਂ ਚੰਗਾ ਕੀਤਾ, ਪਰ ਉਹ ਮੁਗ਼ਲਾਂ ਤੋਂ ਡਰ ਕੇ ਕਿਲ੍ਹਾ ਦੇਣੋਂ ਸਾਫ ਮੁੱਕਰ ਗਿਆ। ਗੁਰੂ ਸਾਹਿਬ ਨੇ ਉਸ ਦੀ ਇਹ ਕਮਜ਼ੋਰੀ ਦੇਖ ਕੇ ਸੁਭਾਵਕ ਹੀ ਕਿਹਾ-
'ਚੌਧਰੀ ਕਪੂਰ ਸਿੰਘ! ਅਸੀਂ ਤੈਨੂੰ ਤੁਰਤ ਹੀ ਰਾਜ ਦੇਣਾ ਚਾਹੁੰਦੇ ਸੀ ਪਰ ਹੁਣ ਤੂੰ ਤੁਰਕਾਂ ਤੋਂ ਡਰਿਆ ਹੈਂ ਇਸ ਲਈ ਉਨ੍ਹਾਂ ਦੇ ਹੱਥੋਂ ਹੀ ਤਸੀਹੇ ਝੱਲ ਕੇ ਤੇਰੀ ਮੌਤ ਹੋਵੇਗੀ।'
ਇਹ ਬਚਨ ਕਰ ਕੇ ਗੁਰੂ
ਸਾਹਿਬ ਉਥੋਂ ਸਿੱਖ ਯੋਧਿਆਂ ਸਮੇਤ ਮੁਕਤਸਰ ਵੱਲ ਚੱਲ ਪਏ ਤੇ ਖਿਦਰਾਣੇ ਦੀ ਢਾਬ ਉੱੱਤੇ ਜਾ
ਪੁੱਜੇ। ਏਧਰ ਚੌਧਰੀ ਕਪੂਰ ਸਿੰਘ ਨੇ ਮੁਗ਼ਲਾਈ ਫੌਜਾਂ ਦਾ ਸਾਥ ਦਿੱਤਾ।*
ਖਿਦਰਾਣੇ ਦੀ ਢਾਬ ਦਾ ਜੰਗ ਤੇ ੪੦ ਮੁਕਤੇ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖਿਦਰਾਣੇ ਅਜੇ ਪੁੱਜੇ ਹੀ ਸਨ ਕਿ ਪਿੱਛੇ
ਦੁਸ਼ਮਣ ਦੀਆਂ ਫੌਜਾਂ, ਜਿਨ੍ਹਾਂ ਦੇ ਨਾਲ ਸੂਬਾ ਸਰਹਿੰਦ ਨੇ ਚੌਧਰੀ ਕਪੂਰ ਸਿੰਘ ਨੂੰ ਵੀ
ਮੁਗ਼ਲ ਹਕੂਮਤ ਵੱਲੋਂ ਇਲਾਕੇ ਦਾ ਚੌਧਰੀ ਹੋਣ ਕਰਕੇ ਸ਼ਾਮਲ ਕਰ ਲਿਆ ਸੀ, ਦੂਰੋਂ ਧੂੜ ਧੁਮਾਈ
ਆਉਂਦੀਆਂ ਨਜ਼ਰ ਆਈਆਂ। ਗੁਰੂ ਸਾਹਿਬ ਜੀ ਨੇ ਨਾਲ ਲੱਗਦੀ ਟਿੱਬੀ ਉੱਤੇ ਮੋਰਚੇ ਲਾ ਲਏ।
ਇਸੇ ਦੌਰਾਨ ਚਾਲੀ ਸਿੰਘਾਂ ਦਾ ਇਕ ਜੱਥਾ ਜੋ ਪੰਜਾਬ ਦੇ ਮਾਝੇ ਦੇ ਇਲਾਕੇ ਵਿਚੋਂ ਆਇਆ ਸੀ,
ਦੁਸ਼ਮਣ ਫੌਜਾਂ ਆ ਰਹੀਆਂ ਸਨ। ਸਿੱੱਖ ਪਰੰਪਰਾਵਾਂ ਅਨੁਸਾਰ, ਇਹ ਉਹ ਸਿੰਘ ਸਨ, ਜੋ ਪਿਛਲੇ
ਸਮੇਂ ਸ੍ਰੀ ਆਨੰਦਪੁਰ ਸਾਹਿਬ ਦੀ ਲੜਾਈ ਸਮੇਂ ਗੁਰੂ ਸਾਹਿਬ ਨੂਂੰ ਬੇਦਾਵਾ ਦੇ ਕੇ ਆਪਣੇ
ਘਰਾਂ ਨੂੰ ਪਰਤ ਗਏ ਸਨ। ਪਰ ਜਦੋਂ ਇਲਾਕੇ ਦੇ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ
ਉਨ੍ਹਾਂ ਨੂੰ ਬਹੁਤ ਤਾਹਨੇ ਮਿਹਣਿਆਂ ਅਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਔਰਤਾਂ ਨੇ ਤਾਂ
ਇਨ੍ਹਾਂ ਨੂੰ ਆਪਣੀਆਂ ਚੂੜੀਆਂ ਤੱਕ ਲਾਹ ਕੇ ਦੇ ਦਿੱਤੀਆਂ ਅਤੇ ਕਿਹਾ ਕਿ ਉਹ ਇਨ੍ਹਾਂ
ਨੂੰ ਪਹਿਨ ਕੇ ਘਰਾਂ ਵਿਚ ਬੈਠਣ ਅਤੇ ਹੁਣ ਉਹ ਜਾਣਗੀਆਂ ਗੁਰੂ ਸਾਹਿਬ ਵਾਸਤੇ ਕੁਰਬਾਨ
ਹੋਣ। ਇਨ੍ਹਾਂ ਵਿਚ ਝਬਾਲ ਪਿੰਡ ਦੀ ਇਕ ਮਾਈ ਭਾਗੋ ਨਾਂ ਦੀ ਔਰਤ ਵੀ ਸੀ, ਜੋ ਦਲੇਰ ਅਤੇ
ਜਾਂਬਾਜ ਸੀ।ਉਸਨੇ ਖਾਲਸੇ ਦੀ ਚੜ੍ਹਦੀ ਕਲਾ ਕਾਇਮ ਰੱਖਣ ਲਈ, ਉਨ੍ਹਾਂ ਸਿੰਘਾਂ ਨੂੰ
ਕਰੁਬਾਨੀਆਂ ਦੇਣ ਵਾਸਤੇ ਤਿਆਰ ਕੀਤਾ। ਇਹ ਸਿੰਘ ਭਾਈ ਮਹਾਂ ਸਿੰਘ ਦੀ ਜਥੇਦਾਰੀ ਹੇਠ ਗੁਰੂ
ਸਾਹਿਬ ਨੂੰ ਮਿਲਣ ਲਈ ਰਵਾਨਾ ਹੋਏ। ਜਦੋਂ ਇਹ ਜੱਥਾ ਖਿਦਰਾਣੇ ਦੀ ਢਾਬ ਨੇੜੇ ਪੁੱਜਾ ਤਾਂ
ਉਦੋਂ ਇਨ੍ਹਾਂ ਨੂੰ ਦੁਸ਼ਮਣ ਫੌਜਾਂ ਵੱਲੋਂ ਗੁਰੂ ਸਾਹਿਬ ਦਾ ਪਿੱਛਾ ਕਰਨ ਦਾ ਪਤਾ ਲੱਗਾ।
ਇਨ੍ਹਾਂ ਨੇ ਦੁਸ਼ਮਣ ਨੂੰ ਢਾਬ ਦੇ ਨੇੜੇ ਆਉਣ ਤੋਂ ਪਹਿਲਾਂ ਹੀ
ਘੇਰਣ ਦਾ ਫੈਸਲਾ ਲੈ
ਲਿਆ। ਦੁਸ਼ਮਣ ਨੂੰ ਭੁਲੇਖਾ ਪਾਉਣ ਲਈ ਇਨ੍ਹਾਂ ਨੇ ਆਪਣੇ ਪਾਸ ਵਾਧੂ ਲੀੜੇ-ਕੱਪੜਿਆਂ ਨੂੰ
ਝਾੜੀਆਂ ਉੱਤੇ ਇਸ ਤਰ੍ਹਾਂ ਪਾ ਦਿੱਤਾ ਕਿ ਉਥੇ ਇਕ ਵੱਡੀ ਫੌਜ ਹੋਣ ਦਾ ਆਭਾਸ ਹੋਵੇ ਅਤੇ
ਦੂਜੇ ਪਾਸੇ ਡਟ ਗਏ। ਦੁਸ਼ਮਣ ਦੇ ਨੇੜੇ ਆਉਣ 'ਤੇ ਇਨ੍ਹਾਂ ਉਸ ਉੱਤੇ ਜ਼ੋਰਦਾਰ ਹੱਲਾ ਬੋਲਿਆ
ਅਤੇ ਉਸਦੀ ਭਾਰੀ ਨੁਕਸਾਨ ਕੀਤਾ। ਇਕ ਵੱਡੀ ਗਿਣਤੀ ਵਾਲੇ ਦੁਸ਼ਮਣ ਅੱਗੇ ਇਸ ਛੋਟੇ ਜਿਹੇ
ਜਿਥੇ ਨੇ ਕਮਾਲ ਦੀ ਬਹਾਦਰੀ ਦਿਖਾਈ ਜਿਸ ਵਿਚ ਲੜਾਈ ਨੂੰ ਗੁਰੂ ਸਾਹਿਬ ਦੇਖ ਰਹੇ ਸਨ ਅਤੇ
ਦੁਸ਼ਮਣ ਫੌਜਾਂ ਉੱਤੇ ਤੀਰਾਂ ਦੀ ਵਰਖਾ ਕਰ ਰਹੇ ਸਨ। ਸ਼ਾਮ ਹੋਣ ਤੋਂ ਪਹਿਲਾਂ ਹੀ ਦੁਸ਼ਮਣ
ਫੌਜਾਂ ਆਪਣੇ ਸਾਥੀਆਂ ਦੀਆਂ ਲਾਸ਼ਾਂ ਉਥੇ ਛੱਡਕੇ ਮੈਦਾਨ ਤੋਂ ਭੱਜ ਗਈਆਂ।
ਗੁਰੂ ਜੀ ਨੇ ਟੁੱਟੀ ਗੰਢੀ ਤੇ ਬੇਦਾਵਾ ਪਾੜਿਆ
ਗੁਰੂ ਸਾਹਿਬ ਜੰਗ ਦੇ ਮੈਦਾਨ ਵਿਚ ਪਰਤੇ ਅਤੇ ਹਰ ਇਕ ਸ਼ਹੀਦ ਸਿੰਘ ਨੂੰ ਗਲ
ਨਾਲ ਲਾਇਆ ਅਤੇ ਉਨ੍ਹਾਂ ਨੇ ਜਖ਼ਮੀ ਸਿੱਖਾਂ ਦੀ ਸੰਭਾਲ ਕੀਤੀ ਅਤੇ ੪੦ ਮੁਕਤਿਆਂ ਵਿਚੋਂ
ਹਰੇਕ ਯੋਧੇ ਨੂੰ ਜੋ ਸ਼ਹੀਦ ਹੋ ਚੁੱਕੇ ਸਨ, ਇਹ ਮੇਰਾ 'ਚਾਰ ਹਜ਼ਾਰੀਂ' ਹੈ ਤੇ ਇਹ ਮੇਰਾ
'ਪੰਜ ਹਜ਼ਾਰੀ' ਹੈ ਦਾ ਵਰਦਾਨ ਦੇ ਕੇ ਸਨਮਾਨਿਆ ਤੇ ਆਖਰ ਭਾਈ ਮਹਾਂ ਸਿੰਘ ਦੇ ਕੋਲ ਪੁੱਜੇ
ਜੋ ਅਜੇ ਸਹਿਕਦਾ ਸੀ ਤਾਂ ਗੁਰੂ ਸਾਹਿਬ ਨੇ ਪ੍ਰਸੰਨ ਹੋ ਕੇ ਕਿਹਾ-
'ਭਾਈ ! ਕੁਝ ਮੰਗ, ਜੋ ਤੇਰੀ ਦਿਲੀ ਇੱਛਾ ਹੋਵੇ।'
ConversionConversion EmoticonEmoticon