ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਇਸ ਵੈਬਸਾਈਟ ਦੀ ਸੇਵਾ ਕਰਦਿਆ ਦਾਸ ਪਾਸੋ ਗਲਤੀਆਂ ਹੋ ਜਾਣਾ ਸੁਭਾਵਿਕ ਹੈ, ਆਪ ਜੀ ਦੇ ਚਰਨਾ ਪਾਸ ਬੇਨਤੀ ਹੈ ਦਾਸ ਨੂੰ ਹੋਈ ਗਲਤੀ ਬਾਰੇ ਅਤੇ ਸੁਝਾਵ ਦੇਣ ਲਈ ਇਸ ਈ-ਮੇਲ ਤੇ ਸੰਪਰਕ ਕਰਨਾ ਜੀ sikhtera.info@gmail.com

ਸ਼ਗਨ



 ਸ਼ਗਨ

 ਵਿਆਹ ਸਮਾਗਮ ਦੇ ਪੰਡਾਲ 'ਚ ਦਾਖ਼ਲ ਹੁੰਦਿਆਂ ਉਸਨੇ ਇੱਕ ਵਾਰ ਫ਼ਿਰ ਮਾਪਿਆਂ ਵਲੋਂ ਦਿੱਤੇ ਸ਼ਗਨ ਦੇ 1100 ਰੁਪਏ ਵਾਲੇ ਲਿਫ਼ਾਫੇ ਨੂੰ ਜੇਬ 'ਚ ਹੱਥ ਪਾ ਕੇ ਟੋਹਿਆ.ਵਿਆਹ ਵਿੱਚ ਸਟੇਜ ਉੱਤੇ ਨੱਚਦੀਆਂ ਮੁਟਿਆਰਾਂ ਉਤੋਂ ਜੋ ਲੋਕ ਨੋਟ ਵਾਰ ਵਾਰ ਸੁੱਟ ਰਹੇ ਸਨ, ਓਹਨਾਂ ਵਿੱਚ ਲਾੜਾ ਖ਼ੁਦ, ਉਸਦੇ ਭਰਾ, ਪਿਤਾ, ਚਾਚੇ ਅਤੇ ਹੋਰ ਰਿਸ਼ਤੇਦਾਰ ਵੀ ਸ਼ਾਮਿਲ ਸਨ.ਉਸਨੂੰ ਇਹ ਦੇਖਕੇ ਬਹੁਤ ਹੈਰਾਨੀ ਹੋਈ ਕਿ ਨਸ਼ੇ ਦੀ ਲੋਰ ਵਿੱਚ ਲਾੜਾ ਅਤੇ ਉਸਦਾ ਪਿਤਾ ਸ਼ਗਨ ਵਾਲੇ ਲਿਫ਼ਾਫਿਆਂ ਵਿਚੋਂ ਵੀ ਨੋਟ ਕੱਢਕੇ ਲੁਟਾ ਰਹੇ ਸਨ.

ਓਹ ਕਾਫ਼ੀ ਸਮਾਂ ਟਿੱਕ-ਟਿੱਕੀ ਲਗਾ ਕੇ ਇਹ ਨਜ਼ਾਰਾ ਤੱਕਦਾ ਰਿਹਾ ਤੇ ਉਸਨੇ ਆਪਣੀ ਜੇਬ ਵਿੱਚ ਪਾਏ 1100 ਰੁਪਏ ਕੱਢੇ ਤੇ ਖ਼ਾਲੀ ਲਿਫ਼ਾਫ਼ਾ ਲਾੜੇ ਵਲੋਂ ਸੁੱਟੇ ਜਾ ਰਹੇ ਲਿਫ਼ਾਫਿਆਂ ਵਿੱਚ ਸੁੱਟ ਦਿੱਤਾ.
ਉਸਨੇ ਸ਼ਗਨ ਦੀ ਰਕਮ ਲਾੜੇ ਦੇ ਪਰਿਵਾਰਿਕ ਮੈਂਬਰਾਂ ਨੂੰ ਦੇਣ ਦੀ ਵਜਾਏ ਬਰਾਤੀਆਂ ਦੀ ਜੂਠ ਚੁੱਕ ਰਹੇ ਮਾਸੂਮ ਉਮਰ ਦੇ ਬੱਚਿਆਂ ਨੂੰ ਇੱਕ ਥਾਂ ਇੱਕਠਾ ਕਰ ਓਹਨਾਂ 'ਚ ਵੰਡਣੀ ਲਾਜ਼ਮੀ ਸਮਝੀ, ਤੇ ਸਮਾਗਮ ਖ਼ਤਮ ਹੋਣ ਤੋਂ ਬਾਅਦ ਘਰ ਜਾਂਦਿਆਂ ਓਹ ਖ਼ੁਦ ਨੂੰ ਹਲਕਾ ਹਲਕਾ ਮਹਿਸੂਸ ਕਰ ਰਿਹਾ ਸੀ...
ਇਸ ਨਿੱਕੀ ਜਿਹੀ ਕਹਾਣੀ ਦਾ ਅਰਥ ਕੀ-ਕੀ ਕੰਮ ਛੱਡਣ ਅਤੇ ਅਪਣਾਉਣ ਦਾ ਹੈ, ਓਹ ਸਭ ਸਾਥੀ ਸਮਝ ਹੀ ਗਏ ਹੋਣਗੇ, ਚਲੋਂ ਦਿਖਾਵੇ ਬੰਦ ਕਰੀਏ ਤੇ ਹੱਥਾਂ ਨੂੰ ਮਦਦ ਵਾਲੇ ਹੱਥ ਬਣਾਈਏ

Previous
Next Post »
navigation