ਰੁੱਖ ਅਤੇ ਚਿੜੀਆਂ
ਅੱਜ ਸਵੇਰ ਤੋਂ ਹੀ ਅਮ੍ਰਿਤ ਅਪਾਰਮੈਂਟ ਵਿਚ ਰੌਲਾ ਪਿਆ ਹੋਇਆ ਸੀ।ਡਾ: ਭਾਰਗਵ ਤੇ ਮਿ: ਮਹਿੰਦੀ ਰੱਤਾ ਆਪਸ ਵਿਚ ਝਗੜ ਰਹੇ ਸੀ। ਇਰਦ-ਗਿਰਦ ਭੀੜ ਇਕੱਠੀ ਹੋ ਗਈ ਸੀ। ਆਉਂਦੇ-ਜਾਂਦੇ ਲੋਕ ਵੀ ਤਮਾਸ਼ਾ ਦੇਖਣ ਲਈ ਉਥੇ ਆ ਖਲੋਤੇ। ਪਰ ਝਗੜਾ ਖਤਮ ਨਹੀਂ ਸੀ ਹੋ ਰਿਹਾ। ਇਹ ਸਿਲਸਿਲਾ ਕਈ ਦਿਨਾਂ ਤੱਕ ਚਲਦਾ ਰਿਹਾ। ਇਸ ਝਗੜੇ ਦੀ ਜੜ੍ਹ ਵਿਚ ਸੀ ਡਾ: ਭਾਰਗਵ ਦੁਆਰਾ ਖਰੀਦੀ ਗਈ ਉਨ੍ਹਾਂ ਦੀ ਨਵੀ ਕਾਰ ਹੋਂਡਾਸਿਟੀ। ਰਾਤ ਵੇਲੇ ਇਸ ਗੱਡੀ ਦੀ ਪਾਰਕਿੰਗ ਲਈ ਜਗ੍ਹਾ ਨਹੀ ਸੀ। ਮਿ: ਮਹਿੰਦੀ ਰੱਤ ਾ ਦੀਆਂ ਦੋਵੇਂ ਗੱਡੀਆਂ ਨੇ ਪਹਿਲਾਂ ਤੋਂ ਹੀ ਉਥੇ ਕਾਫੀ ਜਗ੍ਹਾ ਘੇਰੀ ਹੋਈ ਸੀ। ਹੁਣ ਪਾਰਕਿੰਗ ਲਈ ਹੋਰ ਜਗ੍ਹਾ ਨਹੀ ਸੀ ਬਚੀ। ਹਾਂ, ਦੋ-ਤਿੰਨ ਰੁੱਖ ਹੀ ਬਚ ਗਏ ਸਨ ਜਿਹੜੇ ਖਾਲੀ ਜਗ੍ਹਾ ਨੂੰ ਮੱਲੀ ਖੜ੍ਹੇ ਸਨ। ਪਹੁ-ਫੁਟਾਲੇ ਚਿੜੀਆਂ ਉਨ੍ਹਾਂ 'ਤੇ ਆ ਕੇ ਬਹਿੰਦੀਆਂ ਤੇ ਗਾਉਣਾ ਸ਼ੁਰੂ ਕਰ ਦਿੰਦੀਆਂ ਚਹਿਚਹਾਟ ਦੀ ਅਵਾਜ਼ ਸੁਣ ਕੇ ਲੋਕਾਂ ਦੀ ਨੀਂਦਰ ਖੁੱਲ੍ਹ ਜਾਂਦੀ। ਬੱਚੇ ਸਕੂਲ ਜਾਣ ਲਈ ਤਿਆਰ ਹੋਣਾ ਸ਼ੁਰੂ ਕਰ ਦਿੰਦੇ।
ਪਰ ਇਕ ਦਿਨ ਅਚਨਚੇਤੀ ਉਥੇ ਸ਼ੋਰ ਪੈਣਾ ਬੰਦ ਹੋ ਗਿਆ। ਲੋਕਾਂ ਨੇ ਵੇਖਿਆ ਉਥੇ ਖਲੋਤੇ ਟਾਹਲੀ, ਨਿੰਮ ਤੇ ਜਾਮਨੂੰ ਦੇ ਰੁੱਖਾਂ ਨੂੰ ਕੱਟ ਕੇ ਜ਼ਮੀਨ ਨੂੰ ਪੱਧਰਾ ਕਰ ਦਿੱਤਾ ਗਿਆ ਸੀ। ਡਾ: ਭਾਰਗਵ ਦੀ ਨਵੀਂ ਗੱਡੀ ਹੋਂਡਾਸਿਟੀ ਅਤੇ ਮਿ: ਮਹਿੰਦੀ ਰੱਤਾ ਦੀਆਂ ਦੋਵੇਂ ਗੱਡੀਆਂ ਉਥੇ ਆਰਾਮ ਨਾਲ ਖੜ੍ਹੀਆਂ ਸਨ। ਡਾ: ਭਾਰਗਵ ਤੇ ਮਿ: ਰਹਿੰਦੀ ਰੱਤਾ ਆਪਣਾ ਵੈਰ ਭੁਲਕ ੇ ਇਕ-ਦੂਜੇ ਨੂੰ ਗਲਵਕੜੀ ਪਾਈ ਉਥੇ ਖੜ੍ਹੇ ਸਨ। ਹੁਣ ਪਹੁਫੁਟਾਲੇ ਉਥੇ ਚਿੜੀਆਂ ਦੇ ਗਾਉਣ ਦੀ ਆਵਾਜ਼ ਸਦਾ ਲਈ ਬੰਦ ਹੋ ਚੁਕੀ ਸੀ।
-ਅਮਰਜੀਤ ਸਿੰਘ ਰੋਹਿਣੀ
ਮੋਬਾਇਲ ਨੰ: 98910-37828
ConversionConversion EmoticonEmoticon