ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਇਸ ਵੈਬਸਾਈਟ ਦੀ ਸੇਵਾ ਕਰਦਿਆ ਦਾਸ ਪਾਸੋ ਗਲਤੀਆਂ ਹੋ ਜਾਣਾ ਸੁਭਾਵਿਕ ਹੈ, ਆਪ ਜੀ ਦੇ ਚਰਨਾ ਪਾਸ ਬੇਨਤੀ ਹੈ ਦਾਸ ਨੂੰ ਹੋਈ ਗਲਤੀ ਬਾਰੇ ਅਤੇ ਸੁਝਾਵ ਦੇਣ ਲਈ ਇਸ ਈ-ਮੇਲ ਤੇ ਸੰਪਰਕ ਕਰਨਾ ਜੀ sikhtera.info@gmail.com

ਗਿਆਨ ਦਾ ਸਾਗਰ ਸੰਤ ਸਿੰਘ ਮਸਕੀਨ

ਗਿਆਨ ਦਾ ਸਾਗਰ ਸੰਤ ਸਿੰਘ ਮਸਕੀਨ

ਸਾਦੇ ਸਿੱਖੀ ਲਿਬਾਸ ਵਾਲੇ ਮਹਾਨ, ਸੰਗੀਤ-ਪ੍ਰੇਮੀ, ਇਤਿਹਾਸ ਦੇ ਖੋਜੀ, ਭੂਗੋਲਿਕ ਮਾਹਿਰ, ਵਿਗਿਆਨਕ ਸੋਚ ਰੱਖਣ ਵਾਲੇ ਮਨੋ-ਵਿਗਿਆਨੀ, ਦਾਰਸਨਿਕ, ਫਿਲਾਸਫਰ, ਦੂਰ-ਅੰਦੇਸ਼ੀ ਗਿਆਨੀ ਸੰਤ ਸਿੰਘ ਮਸਕੀਨ ਜੀ ਦਾ ਜਨਮ ੧੩ ਅਕਤੂਬਰ ੧੯੩੪ ਨੂੰ ਪਿਤਾ ਸ੍ਰ: ਕਰਤਾਰ ਸਿੰਘ ਦੇ ਗ੍ਰਹਿ ਮਾਤਾ ਰਾਮ ਕੌਰ ਦੀ ਕੁੱਖੋਂ ਪਿੰਡ ਲੱਖੀ ਮਰਵਤ ਜ਼ਿਲਾ ਬੰਨੋ(ਪਾਕਿਸਤਾਨ) ਵਿਖੇ ਹੋਇਆ।


          ਹੋਣਹਾਰ ਬਿਰਵਾ ਕੇ ਚਿਕਨੇ-ਚਿਕਨੇ ਪਾਤ ਅਨੁਸਾਰ ਦਸਵੀਂ ਦੀ ਪੜ੍ਹਾਈ ਤੱਕ ਉਹ ਇਕ ਮੰਨੇ ਹੋਏ ਕਵੀ ਵਜੋਂ ਪ੍ਰਵਾਨ ਹੋ ਚੁੱਕੇ ਸਨ। ਹਿੰਦ-ਪਾਕਿ ਵੰਡ ਤੋਂ ਬਾਅਦ ਉਹ ਬਹਾਦਰਪੁਰ (ਅਲਵਰ) ਵਿਖੇ ਪੱਕੇ ਤੌਰ 'ਤੇ ਵਸ ਗਏ। ੧੯੫੨ ਈ: 'ਚ ਆਪ ਦੇ ਪਿਤਾ ਦੀ ਮੌਤ ਹੋ ਗਈ ਤਾਂ ਆਪ ਬਹੁਤ ਉਦਾਸ ਹੋ ਗਏ। ਧਾਰਮਿਕ ਰੁਚੀਆਂ ਦੀ ਪ੍ਰਬਲਤਾ ਦੇ ਕਾਰਨ ਆਪ ਧਾਰਮਿਕ ਸੰਤ ਬਣ ਗਏ। ਉਨ੍ਹਾਂ ਨਿਰਮਲੇ ਸੰਤ ਗਿਆਨੀ ਬਲਵੰਤ ਸਿੰਘ ਪਾਸੋਂ ਬ੍ਰਹਮਵਿੱਦਿਆ ਹਾਸਲ ਕੀਤੀ।
       ਸੰਤਾਂ ਦੀ ਸੰਗਤ ਸਦਕਾ ਕਥਾ ਕਰਨੀ ਆਰੰਭ ਦਿੱਤੀ। ਗੁਰਮਤਿ ਦੇ ਧਾਰਨੀ ਹੋਣ ਦੇ ਨਾਲ-ਨਾਲ ਪੂਰਨ ਤਿਆਗੀ, ਸੰਜਮੀਮ ਨਾਲ ਬਾਣੀ ਦੇ ਰਸੀਏ ਤੇ ਨਿਮਰਤਾ ਦੇ ਪੁੰਜ ਸਨ। ਉਨ੍ਹਾਂ ਦੀ ਕਥਾ 'ਚ ਇਤਨਾ ਰਸ ਸੀ ਕਿ ਦੂਰੋਂ-ਦੂਰੋਂ ਕਥਾ ਸੁਣਨ ਲਈ ਸੰਗਤਾਂ ਆਉਂਦੀਆਂ ਸਨ। ਦਾਸ ਨੂੰ ਇਸ ਸੱਚਾਈ ਤਹਿਤ ਸ੍ਰੀ ਮੁਕਤਸਰ ਸਾਹਿਬ ਵਿਖੇ ਕੇਵਲ ਇਕ ਵਾਰ ਤੇ ਆਖਰੀ ਵਾਰ ਕਥਾ ਸੁਣਨ ਦਾ ਸੁਭਾਗ ਪ੍ਰਾਪਤ ਹੋਇਆ। ਰਾਤ ਤੇ ਸਵੇਰ ਦੇ ਦੀਵਾਨ 'ਚ ਮੈਨੂੰ ਇਉਂ ਮਹਿਸੂਸ ਹੋਇਆ ਜਿਵੇਂ ਮੈਂ ਸਵਰਗ 'ਚ ਆਗਿਆ ਹੋਵਾਂ। ਸੰਨ ੧੯੫੭ ਈਸਵੀ ਨੂੰ ਉਨ੍ਹਾਂ ਦਾ ਵਿਆਹ ਬੀਬੀ ਸੁੰਦਰ ਕੌਰ ਦਿੱਲੀ ਨਾਲ ਹੋਣ ਤੋਂ ਪਹਿਲਾਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਅਧਿਐਨ, ਖੋਜ ਤੇ ਵਿਸ਼ੇਲਸੇਣ, ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ, ਭਾਈ ਗੁਰਦਾਸ ਦੀਆਂ ਵਾਰਾਂ, ਭਾਈ ਨੰਦ ਲਾਲ ਦੀਆਂ ਗਜ਼ਲਾਂ, ਸਮੁੱਚਾ ਪੰਜਾਬੀ ਕਾਵਿ, ਡਾ. ਅਲਾਮਾ ਇਕਬਾਲਮ, ਮਿਰਜ਼ਾ ਗਾਲਿਬ, ਉਰਦੂ, ਅਰਬੀ, ਫਾਰਸੀ, ਸੰਸਕ੍ਰਿਤ, ਹਿੰਦੀ, ਅੰਗਰੇਜ਼ੀ, ਪਸ਼ਤੋ ਆਦਿ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕਰਕੇ, ਚਾਰੇ ਵੇਦ, ਸਿਮਰਿਤੀਆਂ, ਰਾਮਾਇਣ, ਮਹਾਂਭਾਰਤ, ਭਗਵਤ ਗੀਤਾ(ਸਮੁੱਚਾ ਹਿੰਦੂ ਇਤਿਹਾਸ ਤੇ ਮਿਥਿਹਾਸ), ਕੁਰਾਨ ਸ਼ਰੀਫ, ਮੁਸਲਮਾਨਾਂ, ਮੁਗ਼ਲਾਂ ਦਾ ਇਤਿਹਾਸ, ਬਾਈਬਲ, ਬੁੱਧ ਧਰਮ, ਜੈਨ ਮੱਤ ਜਿਹੇ ਦੁਨੀਆਂ ਦੇ ਛੋਟੇ-ਵੱਡੇ ਧਰਮਾਂ ਦਾ ਗਿਆਨ ਹਾਸਲ ਕਰਕੇ ਇਕ ਅਵੱਲ ਦਰਜੇ ਦੇ ਨੌਜਵਾਨ ਸਿੱਖ ਪ੍ਰਚਾਰਕ ਵਜੋਂ ਸਥਾਪਿਤ ਹੋ ਚੁੱਕੇ ਸਨ।
           ਮਨੁੱਖਤਾ ਨੂੰ ਅਕਾਲ ਪੁਰਖ ਦੀ ਅਸਲੀਅਤ ਵਿਖਾਉਣ ਵਾਲੀ ਇਹ ਹਸਤੀ ੧੮ ਫਰਵਰੀ ੨੦੦੫ ਈ: ਨੂੰ ਇਟਾਵਾ ਸ਼ਹਿਰ ਜ਼ਿਲਾ ਕਾਨਪੁਰ (ਯੂ.ਪੀ.) ਵਿਖੇ ਮਨੁੱਖਤਾ ਦੇ ਪ੍ਰਚਾਰ ਸਮੇਂ ਹੀ ਜੀਵਨ ਮੁਕਤ ਹੋ ਗਈ।
            ਉਨ੍ਹਾਂ ਦੀ ਸੱਤਵੀਂ ਬਰਸੀ ਮਸਕੀਨ ਜੀ ਵਲੋਂ ਸ਼ੁਰੂ ਕੀਤੇ ਹੋਏ ਤਰਵਂਜਵੇਂ ਗੁਰਮਤਿ ਸਮਾਗਮ ਦੇ ਰੂਪ 'ਚ ਉਨ੍ਹਾਂ ਦੇ ਸਮੁੱਚੇ ਪਰਿਵਾਰ, ਸ਼ਾਗਿਰਦਾਂ, ਰਾਗੀ, ਢਾਡੀ ਜਥਿਆਂ ਤੇ ਦੇਸ਼-ਵਿਦੇਸ਼ ਦੀਆਂ ਬੇਅੰਤ ਸੰਗਤਾਂ ਵਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ੧,੨,੩ ਮਾਰਚ ਨੂੰ ਉਹਨਾਂ ਦੇ ਅਸਥਾਨ ਅਲਵਰ (ਰਾਜਸਥਾਨ) ਵਿਖੇ ਮਨਾਰੀ ਜਾ ਰਹੀ ਹੈ। ਉਨ੍ਹਾਂ ਨੂੰ ੨੦ ਮਾਰਚ ੨੦੦੫ ਈ: ਨੂੰ ਸ੍ਰੀ ਅਕਾਲ ਤਖ਼ਤ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ 'ਗੁਰਮਤਿ ਵਿਦਿਆ "ਮਾਰਤੰਡ" ਦੀ ਉਪਾਧੀ ਨਾਲ ਨਿਵਾਜਿਆ ਗਿਆ।

Previous
Next Post »
navigation